ਨਵੀਂ ਦਿੱਲੀ-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਮੀਤ ਪ੍ਰਧਾਨ ਅਤੇ ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਪ੍ਰਧਾਨ ਬੀਬੀ ਰਣਜੀਤ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਵਿੱਚ ਚਲਣ ਵਾਲੇ ਖਾਲਸਾ ਕਾਲਜ ਮੁੰਬਈ ਵਿੱਚ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਵੱਲੋਂ ਵਿਸ਼ੇਸ਼ ਮੈਂਬਰ ਦੇ ਤੌਰ ‘ਤੇ ਸ਼ਾਮਲ ਕੀਤਾ ਗਿਆ ਹੈ।
ਬੀਬੀ ਰਣਜੀਤ ਕੌਰ ਸਮੇਤ ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਸਾਰੀਆਂ ਮਹਿਲਾਵਾਂ ਨੇ ਬੀਬੀ ਜਾਗੀਰ ਕੌਰ ਦਾ ਆਭਾਰ ਪ੍ਰਗਟ ਕੀਤਾ ਜਿਨ੍ਹਾਂ ਨੇ ਇਹ ਸੇਵਾ ਬੀਬੀ ਰਣਜੀਤ ਕੌਰ ਨੂੰ ਦਿੱਤੀ ਹੈ। ਬੀਬੀ ਰਣਜੀਤ ਕੌਰ ਜੋ ਕਿ ਇਕ ਟੀਚਰ ਵੀ ਹਨ ਅਤੇ ਘੱਟ ਗਿਣਤੀ ਦੇ ਬੱਚਿਆਂ ਦੀ ਫ਼ੀਸ ਮੁਆਫ਼ੀ ਵਿੱਚ ਦਿੱਲੀ ਸਰਕਾਰ ਤੋਂ ਕਰੋੜਾਂ ਰੁਪਏ ਦਾ ਜੋ ਯੋਗਦਾਨ ਮਿਲ ਰਿਹਾ ਹੈ ਉਸ ਵਿਚ ਬੀਬੀ ਰਣਜੀਤ ਕੌਰ ਦਾ ਬਹੁਤ ਯੋਗਦਾਨ ਹੈ। ਉਨ੍ਹਾਂ ਤੋਂ ਪਹਿਲਾਂ ਸਿਰਫ਼ 32 ਲੱਖ ਰੁਪਏ ਦੀ ਫ਼ੀਸ ਮੁਆਫ਼ੀ ਬੱਚਿਆਂ ਦੀ ਹੋਇਆ ਕਰਦੀ ਸੀ ਪਰ ਬੀਬੀ ਰਣਜੀਤ ਕੌਰ ਦੀ ਪ੍ਰਧਾਨਗੀ ਹੇਠ ਬਣਾਈ ਗਈ ਟੀਮ ਦੇ ਯਤਨਾ ਸਦਕਾ ਅੱਜ 75 ਕਰੋੜ ਰੁਪਏ ਦੇ ਕਰੀਬ ਫ਼ੀਸ ਮੁਆਫ਼ੀ ਦਾ ਲਾਭ ਸਿੱਖ ਬੱਚਿਆਂ ਨੂੰ ਮਿਲ ਰਿਹਾ ਹੈ। ਬੀਬੀ ਰਣਜੀਤ ਕੌਰ ਜੋ ਕਮੇਟੀ ਦੀ ਅਹੁਦੇਦਾਰ ਬਣਨ ਦੇ ਬਾਅਦ ਵੀ ਆਪਣੀ ਡਿਊਟੀ ਬਖੂਬੀ ਨਿਭਾਉਂਦੇ ਹੋਏ ਬੱਚਿਆਂ ਨੂੰ ਪੜ੍ਹਾਉਂਦੇ ਰਹੇ ਹਨ ।
ਰਾਮਗੜੀਆ ਬੈਂਕ ਦੀ ਵਾਇਸ ਚੇਅਰਪਰਸਨ ਅਤੇ ਚੇਅਰਪਰਸਨ ਦੇ ਰੂਪ ਵਿਚ ਉਨ੍ਹਾਂ ਨੇ ਬਖੂਬੀ ਆਪਣੀ ਸੇਵਾਵਾਂ ਦੇ ਕੇ ਬੈਂਕ ਨੂੰ ਕਈ ਬੁਲੰਦੀਆਂ ਤਕ ਪਹੁੰਚਾਇਆ। ਪਾਰਟੀ ਵੱਲੋਂ ਵੀ ਜੋ ਸੇਵਾ ਉਨ੍ਹਾਂ ਨੂੰ ਦਿੱਤੀ ਜਾਂਦੀ ਹੈ ਉਹ ਪੂਰੀ ਮਿਹਨਤ ਅਤੇ ਲਗਨ ਨਾਲ ਉਸ ਨੂੰ ਪੂਰਾ ਕਰਦੇ ਹਨ। ਸ਼ਾਇਦ ਉਨ੍ਹਾਂ ਦੀ ਇਸੇ ਕਾਬਲਿਅਤ ਦੇ ਚੱਲਦੇ ਵਿਰੋਧੀ ਵੀ ਉਨ੍ਹਾਂ ਦੀ ਸ਼ਲਾਘਾ ਕਰਦੇ ਨਹੀਂ ਥਕਦੇ।

Leave a Reply

Your email address will not be published. Required fields are marked *