Thu. Dec 7th, 2023


ਨਵੀਂ ਦਿੱਲੀ-ਵਰਲਡ ਸਿੱਖ ਪਾਰਲੀਮੈਂਟ ਦੀ ਟੀਮ ਵਲੋ ਨਵੰਬਰ 2022 ਵਿੱਚ ਸਿੱਖ ਕੌਮ ਦੀ ਨਸਲਕੁਸ਼ੀ ਖਿਲਾਫ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਇੰਟਰਨੈਸ਼ਨਲ ਕੋਰਟ ਸਾਹਮਣੇ ਪਰੋਟੈਸਟ ਕੀਤਾ ਗਿਆ ਸੀ ਅਤੇ ਹਾਲੈਂਡ ਦੀ ਫੋਰਨ ਮਨਿਸਟਰੀ ਦੇ ਵਿੱਚ ਹਿਉਮਨ ਰਾਈਟਸ ਕਮਿਸ਼ਨ ਨੂੰ ਇਕ ਪਟੀਸ਼ਨ ਵੀ ਦਿੱਤੀ ਗਈ ਸੀ । ਇਸ ਸਾਲ ਮਾਰਚ ਵਿੱਚ ਭਾਈ ਅਮ੍ਰਿਤਪਾਲ ਸਿੰਘ ਵਲੋ ਆਰੰਭੇ ਕਾਰਜਾ ਨੂੰ ਰੋਕਣ ਲਈ ਅਤੇ ਸਿੱਖ ਕੌਮ ਦੇ ਨੌਜਵਾਨਾਂ ਖਿਲਾਫ ਪੰਜਾਬ ਸਰਕਾਰ ਵਲੋ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ 18 ਮਾਰਚ ਨੂੰ ਪੰਜਾਬ ਦੇ 33 ਮਿਲੀਅਨ ਲੋਕਾਂ ਦਾ ਇੰਟਰਨੈੱਟ ਬੰਦ ਕਰ ਕੇ ਨਜਾਇਜ਼ ਗ੍ਰਿਫਤਾਰੀਆਂ ਕੀਤੀਆਂ ਗਈਆਂ ਸਨ । ਜਿਸਦੇ ਖਿਲਾਫ ਦੁਨੀਆਂ ਭਰ ਵਿੱਚ ਸਿੱਖ ਕੌਮ ਨੇ ਪਰੋਟੈਸਟ ਅਤੇ ਰੋਸ ਮੁਜਾਹਰੇ ਕੀਤੇ ਹਨ। 27 ਮਾਰਚ ਨੂੰ ਵਰਲਡ ਸਿੱਖ ਪਾਰਲੀਮੈਂਟ ਦੀ ਟੀਮ ਅਤੇ ਸਹਿਯੋਗੀ ਜਥੇਬੰਦੀਆਂ ਸਿੱਖ ਕਮਿਊਨਿਟੀ ਬੈਨੇਲੁਕਸ, ਪੰਜਾਬ ਰਾਈਟਸ ਆਰਗੇਨਾਈਜ਼ੇਸ਼ਨ ਵੱਲੋਂ ਇਹਨਾਂ ਨਜਾਇਜ਼ ਗੈਰਕਾਨੂੰਨੀ ਢੰਗ ਨਾਲ ਗ੍ਰਿਫਤਾਰੀਆਂ ਖਿਲਾਫ ਪਟੀਸ਼ਨ ਹਾਲੈਂਡ ਦੇ ਪਾਰਲੀਮੈਂਟਰੀ ਫੋਰਨ ਕਮਿਸ਼ਨ ਨੂੰ ਦਿੱਤੀ ਗਈ ਸੀ। ਜਿਸਦੇ ਜੁਆਬ ਵਿੱਚ ਕਮਿਸ਼ਨ ਨੇ ਕਿਹਾ ਸੀ ਕਿ ਕਮਿਸ਼ਨ ਦੀ ਮੀਟਿੰਗ ਵਿੱਚ ਤੁਹਾਡੀ ਪਟੀਸ਼ਨ ਉੱਪਰ ਵੀਚਾਰ ਕੀਤੀ ਗਈ ਹੈ ਅਤੇ 4 – 6 ਜੂਨ ਨੂੰ ਪਾਰਲੀਮੈਂਟਰੀ ਗਰੁੱਪ ਭਾਰਤ ਜਾ ਰਿਹਾ ਹੈ ਅਸੀ ਇਹ ਮਸਲਾ ਭਾਰਤ ਸਰਕਾਰ ਨਾਲ ਸਾਂਝਾ ਕਰਾਗੇ। ਬੀਤੇ ਦਿਨੀਂ ਪਾਰਲੀਮੈਂਟ ਵਿੱਚ ਦੇਂਕ ਪਾਰਟੀ ਮਿਸਟਰ ਕੁਜੂ ਵਲੋ ਫੋਰਨ ਮਨਿਸਟਰ ਨੂੰ ਪੰਜ ਸੁਆਲ ਕੀਤੇ। ਜਿਸ ਵਿੱਚ ਭਾਈ ਅਮ੍ਰਿਤਪਾਲ ਸਿੰਘ ਅਤੇ ਸਾਥੀਆਂ ਖਿਲਾਫ ਨਜਾਇਜ਼ ਹਿਰਾਸਤ ਵਿੱਚ ਲੈਣ ਦਾ ਮਸਲਾ ਭਾਰੂ ਰਿਹਾ । ਜਦੋ ਦੇਂਕ ਪਾਰਟੀ ਦੇ ਮਿਸਟਰ ਕੁਜੂ ਵਲੋ ਫੋਰਨ ਮਨਿਸਟਰ ਨੂੰ ਇਹ ਪੁਛਿਆ ਕਿ ਕੀ ਤੁਸੀਂ ਹਾਲੈਂਡ ਦੇ ਸਿੱਖਾਂ ਦੀ ਇਸ ਚਿੰਤਾਜਨਕ ਮੁਸ਼ਕਲ ਵਾਰੇ ਭਾਰਤ ਦੇ ਅੰਬੈਸਡਰ ਤੋ ਬਿਨਾਂ ਕੋਈ ਗਲਬਾਤ ਕੀਤੀ, ਕਿਉਂਕਿ ਭਾਰਤੀ ਡਿਪਲੋਮੈਟ ਸਰਕਾਰੀ ਪੱਖ ਧਿਆਨ ਵਿੱਚ ਰੱਖ ਕੇ ਹੀ ਜਾਣਕਾਰੀ ਦੇਣਗੇ ਤਾਂ । ਫੋਰਨ ਮਨਿਸਟਰ ਨੇ ਜੁਆਬ ਵਿੱਚ ਕਿਹਾ ਕੇ ਨਵੰਬਰ 2022 ਵਿੱਚ ਅੰਤਰਰਾਸ਼ਟਰੀ ਅਦਾਲਤ ਦੇ ਸਾਹਮਣੇ ਰੋਸ ਰੈਲੀ ਸਮੇ ਵਰਲਡ ਸਿੱਖ ਪਾਰਲੀਮੈਂਟ ਦੀ ਟੀਮ ਅਤੇ ਪੰਜਾਬ ਰਾਈਟਸ ਆਰਗੇਨਾਈਜ਼ੇਸ਼ਨ ਵੱਲੋਂ ਸਿੱਖਾਂ ਦੀਆਂ ਮੁਸ਼ਕਲਾਂ ਤੋ ਜਾਣੂ ਕਰਵਾਇਆ ਗਿਆ ਸੀ ਅਸੀਂ ਬਹੁਤ ਹੀ ਸੰਜੀਦਾ ਹੋ ਕੇ ਯੋਰਪੀਅਨ ਪਾਰਲੀਮੈਂਟ ਵਿੱਚ ਵੀ ਇਸ ਸੰਜੀਦਾ ਮਸਲੇ ਨੂੰ ਵਿਚਾਰਿਆ ਹੈ। ਭਵਿੱਖ ਵਿੱਚ ਵੀ ਅਸੀ ਗਲਬਾਤ ਲਈ ਤਿਆਰ ਰਹਾਂਗੇ । ਵਰਲਡ ਸਿੱਖ ਪਾਰਲੀਮੈਂਟ ਦੀ ਟੀਮ ਪਹਿਲਾਂ ਹੀ ਪਾਰਲੀਮੈਂਟ ਦੇ ਫੋਰਨ ਕਮਿਸ਼ਨ ਦਾ ਧੰਨਵਾਦ ਕਰ ਚੁੱਕੀ ਹੈ । ਅਤੇ ਅਸੀ ਫੋਰਨ ਮਨਿਸਟਰ ਅਤੇ ਦੇਂਕ ਪਾਰਟੀ ਦੇ ਮਿਸਟਰ ਕੁਜੂ ਵਲੋ ਸਿੱਖਾ ਦੇ ਹੱਕ ਵਿੱਚ ਉਠਾਈ ਆਵਾਜ਼ ਦਾ ਧੰਨਵਾਦ ਕਰਦੇ ਹਾਂ । ਵਰਲਡ ਸਿੱਖ ਪਾਰਲੀਮੈਂਟ ਦੀ ਟੀਮ ਵਲੀ ਭਾਈ ਗੁਰਚਰਨ ਸਿੰਘ ਗੋਰਾਇਆ ਜਰਮਨੀ, ਭਾਈ ਗੁਰਪਾਲ ਸਿੰਘ ਪਾਲਾ, ਭਾਈ ਜੋਗਾ ਸਿੰਘ ਯੂ ਕੇ, ਭਾਈਾ ਮਨਪ੍ਰੀਤ ਸਿੰਘ ਯੂ ਕੇ, ਭਾਈ ਜਸਵਿੰਦਰ ਸਿੰਘ ਹਾਲੈਂਡ, ਭਾਈ ਹਰਜੀਤ ਸਿੰਘ ਹਾਲੈਂਡ, ਭਾਈ ਹਰਜੋਤ ਸਿੰਘ ਸੰਧੂ ਹਾਲੈਂਡ, ਭਾਈ ਕੁਲਦੀਪ ਸਿੰਘ ਬੈਲਜੀਅਮ, ਭਾਈ ਸਤਨਾਮ ਸਿੰਘ ਫਰਾਂਸ, ਭਾਈ ਸਿੰਗਾਰਾ ਸਿੰਘ ਫਰਾਂਸ ਵਲੋ ਹਾਲੈਂਡ ਸਰਕਾਰ ਦਾ ਧੰਨਵਾਦ ਕੀਤਾ ਗਿਆ । 

 

Leave a Reply

Your email address will not be published. Required fields are marked *