ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਦੇ ਦਿੱਲੀ ਪ੍ਰਦੇਸ਼ ਮੰਤਰੀ ਸ. ਇਮਪ੍ਰੀਤ ਸਿੰਘ ਬਖ਼ਸੀ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਨਾਲ ਬੀਤੇ ਦਿਨੀਂ ਇਕ ਵਿਸ਼ੇਸ਼ ਮੁਲਾਕਾਤ ਕੀਤੀ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ. ਇਮਪ੍ਰੀਤ ਸਿੰਘ ਬਖ਼ਸੀ ਨੇ ਦਸਿਆ ਕਿ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਬੋਰਡ ਤੇ ਕੇਂਦਰੀ ਚੋਣ ਕਮੇਟੀ ਵਿੱਚ ਸਾਮਲ ਕਰਨ ਲਈ ਸ. ਇਕਬਾਲ ਸਿੰਘ ਲਾਲਪੁਰਾ
ਨੂੰ ਉਚੇਚੇ ਤੌਰ `ਤੇ ਵਧਾਈ ਦਿੱਤੀ।ਸ. ਬਖ਼ਸੀ ਨੇ ਦਸਿਆ ਕਿ ਭਾਜਪਾ ਦੇ ਸੰਸਦੀ ਬੋਰਡ ਤੇ ਕੇਂਦਰੀ ਚੋਣ ਕਮੇਟੀ ਵਿੱਚ ਪਹਿਲੀ ਵਾਰ ਕਿਸੇ ਸਿੱਖ ਨੂੰ ਨੁਮਾਇੰਦਗੀ ਮਿਲੀ ਹੈ।ਸ. ਇਮਪ੍ਰੀਤ ਸਿੰਘ ਬਖ਼ਸੀ ਨੇ ਦਸਿਆ ਕਿ ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਸ. ਲਾਲਪੁਰਾ
ਹੁਰਾਂ ਨਾਲ ਦਿੱਲੀ ਅਤੇ ਦੇਸ਼ ਨਾਲ ਸਬੰਧਿਤ ਕਈ ਅਹਿਮ ਮੁੱਦਿਆਂ ਉੱਪਰ ਵਿਚਾਰ ਚਰਚਾ ਕੀਤੀ ਗਈ।ਸ. ਇਮਪ੍ਰੀਤ ਸਿੰਘ ਬਖ਼ਸੀ ਨੇ ਭਾਜਪਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਹੋਇਆਂ ਭਰੋਸਾ ਜਿਤਾਇਆ ਕਿ ਸਾਬਕਾ ਡੀ.ਜੀ.ਪੀ. ਅਤੇ ਉੱਘੇ
ਲੇਖਕ ਸ. ਇਕਬਾਲ ਸਿੰਘ ਲਾਲਪੁਰਾ ਹੁਣ ਇਸ ਨਵੀਂ ਜ਼ਿੰਮੇਵਾਰੀ ਨੂੰ ਵੀ ਬਾਖੂਬੀ ਅਤੇ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ।