Thu. Nov 30th, 2023


ਨਵੀਂ ਦਿੱਲੀ- ਦਿੱਲੀ ਗੁਰਦਵਾਰਾ ਕਮੇਟੀ ਵਲੋਂ ਅਜ ਯੂਸੀਸੀ ਦਾ ਵਿਰੋਧ ਨਾ ਕਰਣ ਦਾ ਲਿਆ ਗਿਆ ਫ਼ੈਸਲਾ ਕੌਈ ਹੈਰਾਨ ਕਰਣ ਵਾਲਾ ਨਹੀਂ ਹੈ ਤੇ ਸਾਨੂੰ ਇਸ ਗੱਲ ਦਾ ਪਹਿਲਾਂ ਹੀ ਅੰਦਾਜ਼ਾ ਹੋ ਗਿਆ ਸੀ ਕਿ ਭਾਜਪਾ ਨਾਲ ਅੰਦਰਲੇ ਖਾਤੇ ਚੰਗੀ ਘੁਸਪੈਂਠ ਰੱਖਣ ਵਾਲੀ ਮੌਜੂਦਾ ਕਮੇਟੀ ਹਮੇਸ਼ਾ ਹੀ ਸਿੱਖ ਮੁੱਦਿਆਂ ਤੇ ਪਾਸਾ ਵੱਟਕੇ ਸਰਕਾਰੀ ਬੋਲੀ ਬੋਲਦੀ ਰਹਿੰਦੀ ਹੈ ਜਿਸ ਨਾਲ ਕੌਮ ਦਾ ਨਾ ਪੂਰਾ ਹੋਣ ਵਾਲਾ ਵੱਡਾ ਨੁਕਸਾਨ ਹੁੰਦਾ ਹੈ । ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਆਗੂ ਜਸਮੀਤ ਸਿੰਘ ਪੀਤਮਪੁਰਾ ਨੇ ਕਮੇਟੀ ਪ੍ਰਧਾਨ ਨੂੰ ਪੁੱਛਿਆ ਕਿ ਬਣਨ ਵਾਲੀ 11 ਮੈਂਬਰੀ ਕਮੇਟੀ ਦਾ ਨਾਮ ਦਸਿਆ ਜਾਏ ਜਿਸ ਨਾਲ ਉਨ੍ਹਾਂ ਦੀ ਸਿੱਖ ਪੰਥ ਦੇ ਗੰਭੀਰ ਮੁੱਦਿਆਂ ਤੇ ਉਨ੍ਹਾਂ ਦੀਆਂ ਚਿੰਤਾਵਾਂ ਦਾ ਪਤਾ ਲੱਗ ਸਕੇ । ਜਸਮੀਤ ਸਿੰਘ ਨੇ ਕਿਹਾ ਕਿ ਇਕ ਪਾਸੇ ਤੁਸੀਂ ਕਹਿ ਰਹੇ ਕਿ ਖਰੜਾ ਜਾਰੀ ਨਹੀਂ ਹੋਇਆ ਫੇਰ ਕਿਸ ਖਰੜੇ ਨੂੰ ਮੁੱਖ ਰੱਖ ਕੇ ਤੁਸੀਂ ਖਰੜਾ ਤਿਆਰ ਕਰਵਾਓਗੇ ਤੇ ਉਨ੍ਹਾਂ ਵਿਚ ਸਿੱਖ ਪੰਥ ਦੇ ਕਿਹੜੇ ਮੁੱਦੇ ਚੱਕੋਗੇ ਜਦਕਿ ਤੂਹਾਡੇ ਹਿਸਾਬ ਨਾਲ ਹਾਲੇ ਤਕ ਕੌਈ ਵੀਂ ਸਿੱਖ ਪੰਥ ਵਿਰੋਧੀ ਮੁੱਦਾ ਉਜਾਗਰ ਹੀ ਨਹੀਂ ਹੋਇਆ ਹੈ..? ਜਿਸ ਕਰਕੇ ਤੁਸੀਂ ਵਿਰੋਧ ਨਾ ਕਰਣ ਦਾ ਬਹਾਨਾ ਬਣਾ ਲਿਆ ਹੈ । ਉਨ੍ਹਾਂ ਕਿਹਾ ਜਿਸ ਖਰੜੇ ਦਾ ਬਹਾਨਾ ਤੁਸੀਂ ਬਣਾ ਰਹੇ ਹੋ ਤੁਹਾਡੀ ਸਰਕਾਰੇ ਦਰਬਾਰੇ ਚੰਗੀ ਗੱਲਬਾਤ ਹੈ ਉਨ੍ਹਾਂ ਕੋਲੋਂ ਨਿਕਲਵਾ ਕੇ ਪਹਿਲਾਂ ਆਪ ਪੜ੍ਹੋ ਅਤੇ ਸੰਗਤ ਸਾਹਮਣੇ ਲੈ ਕੇ ਆਓ ਜਿਸ ਨਾਲ ਸਭ ਨੂੰ ਇਸ ਕੋਡ ਦੀ ਹੱਕੀਕਤ ਪਤਾ ਲੱਗ ਜਾਏ ਤੇ ਨਾਲ ਹੀ ਇਹ ਦਸੋ ਕਿ ਮੌਜੂਦਾ ਸਰਕਾਰ ਵੀਂ ਜਨਤਾ ਨੂੰ ਅੰਧੇਰੇ ਵਿਚ ਕਿਉਂ ਰੱਖ ਰਹੀ ਹੈ, ਇਸ ਬਿੱਲ ਨੂੰ ਕਿਉਂ ਜਾਰੀ ਨਹੀਂ ਕਰ ਰਹੀ ਹੈ.? ਉਨ੍ਹਾਂ ਕਮੇਟੀ ਪ੍ਰਧਾਨ ਨੂੰ ਸਲਾਹ ਦੇਂਦਿਆਂ ਕਿਹਾ ਕਿ ਭਾਰਤ ਦਾ ਵੱਡਾ ਵਰਗ ਮੂਰਖ ਨਹੀਂ ਹੈ ਸਿਰਫ ਭਾਜਪਾ ਪੱਖੀਆਂ ਨੂੰ ਛੱਡ ਕੇ ਜੋ ਇਸ ਦਾ ਵਿਰੋਧ ਕਰ ਰਿਹਾ ਹੈ । ਅੱਜ ਜਦੋ ਇਕ ਸਾਜਿਸ ਅਧੀਨ ਮੌਜੂਦਾ ਹੁਕਮਰਾਨ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਨਾਲ ਯੂਨੀਵਰਸਲ ਸਿਵਲ ਕੋਡ ਨੂੰ ਲਾਗੂ ਕਰਨ ਦੇ ਬਹਾਨੇ ਜ਼ਬਰ ਢਾਹੁਣ ਲਈ ਤਿਆਰ ਹਨ, ਤਾਂ ਅੱਜ ਵੀ ਤੂਹਾਡੇ ਵਰਗੇ ਆਗੂ ਅਵੇਸਲੇ ਹੋ ਕੇ ਸਰਕਾਰੀ ਹਾਂ ਵਿਚ ਹਾਂ ਮਿਲਾ ਰਹੇ ਹਨ ਜੋ ਕਿ ਅਤਿ ਦੁੱਖਦਾਇਕ ਹੈ ।

 

Leave a Reply

Your email address will not be published. Required fields are marked *