Fri. Dec 1st, 2023


ਨਵੀਂ ਦਿੱਲੀ – ਸਿੱਖ ਪੰਥ ਅੰਦਰ ਮਨਜਿੰਦਰ ਸਿੰਘ ਸਿਰਸਾ ਤੇ ਲੱਗੇ 10 ਹਜਾਰ ਕਰੋੜ ਰੁਪਏ ਦੇ ਮਨੀ ਲਾਂਡਰਿੰਗ ਦੇ ਦੋਸ਼ਾਂ ਕਾਰਣ ਆਏ ਉਬਾਲ ਵਿਚ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਮੁੱਖੀ ਸਰਦਾਰ ਮਨਜੀਤ ਸਿੰਘ ਜੀਕੇ ਨੇ ਇਸ ਮਾਮਲੇ ਦੀ ਸੁਪਰੀਮ ਕੋਰਟ ਦੀ ਦੇਖ ਰੇਖ ਅੰਦਰ ਤਹਿਕੀਕਾਤ ਦੀ ਮੰਗ ਕੀਤੀ ਹੈ । ਉਨ੍ਹਾਂ ਕਿਹਾ ਕਿ ਜਦੋ ਮੈਂ ਕਮੇਟੀ ਪ੍ਰਧਾਨ ਸੀ ਤਦ ਮੇਰੇ ਤੇ ਵੀ ਫੰਡਾ ਦੀ ਹੇਰਾਫੇਰੀ ਦੇ ਇਲਜਾਮ ਲਗਾਏ ਗਏ ਸਨ ਜਿਸ ਨੂੰ ਦੇਖਦਿਆਂ ਮਾਮਲੇ ਦੀ ਜਾਂਚ ਲਈ ਅਸੀਂ ਤੁਰੰਤ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ । ਪਰ ਹੁਣ ਹਰਮੀਤ ਸਿੰਘ ਕਾਲਕਾ ਆਪਣਾ ਅਸਤੀਫ਼ਾ ਕਿਉਂ ਨਹੀਂ ਦੇ ਰਹੇ ਜਦਕਿ ਜਿਸ ਸਮੇਂ ਇਸ ਮਾਮਲਾ ਵਰਤਿਆ ਗਿਆ ਸੀ ਤਦ ਓਹ ਕਮੇਟੀ ਦੇ ਜਨਰਲ ਸਕੱਤਰ ਸਨ । ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਮਾਮਲੇ ਸੀ ਸੰਗੀਨਤਾ ਨੂੰ ਦੇਖਦਿਆਂ ਮਾਮਲੇ ਦੀ ਜਾਂਚ ਲਈ ਓਹ ਤੁਰੰਤ ਅਸਤੀਫ਼ਾ ਦੇਣ । ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਅਕਾਲ ਤਖਤ ਸਾਹਿਬ ਜੀ ਦਾ ਨਹੀਂ ਕਾਨੂੰਨ ਰਾਹੀਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਹੈ ਇਸ ਲਈ ਅਸੀਂ ਮਾਮਲੇ ਦੀ ਤਹਿ ਤਕ ਜਾਣ ਲਈ ਸੁਪਰੀਮ ਕੋਰਟ ਵੀ ਜਾਵਾਂਗੇ ।

Leave a Reply

Your email address will not be published. Required fields are marked *