ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਅੱਜ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸੇ ਵੱਲੋਂ ਕੀਤੀ ਗਈ ਲੱਛੇਦਾਰ ਘੋਸ਼ਣਾਵਾਂ ਉੱਤੇ ਜਾਗੋ ਪਾਰਟੀ ਦਾ ਪ੍ਰਤੀਕਰਮ ਸਾਹਮਣੇ ਆਈਆਂ ਹੈ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਿਰਸਾ ਵੱਲੋਂ ਘੋਸ਼ਣਾਵਾਂ ਦੀ ਪ੍ਰੇਸ ਕਾਨਫਰੰਸ ਕਰਨ ਉੱਤੇ ਵਿਅੰਗ ਕਰਦੇ ਹੋਏ ਇਸ ਨੂੰ ਬਾਦਲ ਦਲ ਵੱਲੋਂ ਕਮੇਟੀ ਚੋਣਾਂ ਤੋਂ ਪਹਿਲਾਂ ਆਪਣੀ ਹਾਰ ਕਬੂਲ ਕਰਨ ਦੇ ਤੌਰ ਉੱਤੇ ਪਰਿਭਾਸ਼ਿਤ ਕੀਤਾ ਹੈ। ਜੀਕੇ ਨੇ ਦਾਅਵਾ ਕੀਤਾ ਕਿ ਚੋਣ ਵਿੱਚ ਬਾਦਲ ਦਲ ਦੇ ਅੱਧੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਵੇਗੀ। ਕਿਉਂਕਿ ਸਿਰਸਾ ਨੇ ਬਾਦਲ ਦਲ ਦਾ ਕੌਮੀ ਜਨਰਲ ਸਕੱਤਰ ਅਤੇ ਬੁਲਾਰਾ ਹੋਣ ਦੇ ਬਾਵਜੂਦ ਅਕਾਲੀ ਦਲ ਦੇ ਦਫ਼ਤਰ ਵਿੱਚ ਇਨ੍ਹਾਂ ਘੋਸ਼ਣਾਵਾਂ ਨੂੰ ਕਰ ਦੇ ਵਕਤ ਪਿੱਛੇ ਲੱਗੀ ਬਾਦਲਾਂ ਦੀਆਂ ਤਸਵੀਰਾਂ ਢੱਕ ਦਿੱਤੀਆਂ ਸਨ। ਜਿਸ ਦਾ ਸਿੱਧਾ ਮਤਲਬ ਹੈ ਕਿ ਸਿਰਸਾ ਨੂੰ ਬਾਦਲਾਂ ਦਾ ਨਾਮ ਲੈਣਾ ਤਾਂ ਦੂਰ ਫ਼ੋਟੋ ਵੀ ਹੁਣ ਲੁਕਾਉਣੀ ਪੈ ਰਹੀ ਹੈ। ਸਿਰਸਾ ਨੇ ਜਿੰਦਾ ਸੁਖਬੀਰ ਸਿੰਘ ਬਾਦਲ ਦੀ ਫ਼ੋਟੋ ਉੱਤੇ ਚਿੱਟੀ ਚਾਦਰ ਪਾਕੇ ਆਪਣੇ ਇਰਾਦੇ ਸਾਫ਼ ਕਰ ਦਿੱਤੇ ਹਨ। ਜੀਕੇ ਨੇ ਹੈਰਾਨੀ ਜਤਾਈ ਕਿ ਇੱਕ ਤਰਫ਼ ਸੁਖਬੀਰ ਪੰਜਾਬ ਵਿੱਚ ਰੇਤੇ ਦੀ ਖੱਡਾ ਉੱਤੇ ਛਾਪੇ ਮਾਰ ਕੇ ਆਪਣੀ ਸਰਕਾਰ ਪੰਜਾਬ ਵਿੱਚ ਆਉਣ ਦਾ ਸੁਫ਼ਨਾ ਵੇਖ ਰਹੇ ਹਨ, ਤਾਂ ਦੂਸਰੀ ਤਰਫ਼ ਅਕਾਲੀ ਦਲ ਦੇ ਦਫ਼ਤਰ ਵਿੱਚ ਸੁਖਬੀਰ ਦੀ ਤਸਵੀਰ ਢੱਕੀ ਜਾ ਰਹੀਂ ਹੈ।
ਜੀਕੇ ਨੇ ਸਿਰਸਾ ਨੂੰ ਪੁੱਛਿਆ ਕਿ ਉਹ ਦੱਸੇਂ ਜੋ ਘੋਸ਼ਣਾਵਾਂ ਪਹਿਲਾਂ ਕੀਤੀਆਂ ਸਨ, ਉਨ੍ਹਾਂ ਦਾ ਕੀ ਹੋਇਆ, ਮਸਲਨ ਗ੍ਰੰਥੀਆਂ ਤੇ ਰਾਗੀ ਅਤੇ ਸੇਵਾਦਾਰਾਂ ਦੀ ਕਿੰਨੇ ਬੱਚਿਆਂ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿੱਚ ਮੁਫ਼ਤ ਪੜਾਈ ਕਰਵਾਈ ਗਈ ? ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਉੱਤੇ 550 ਬੱਚਿਆਂ ਨੂੰ ਮੁਫ਼ਤ ਪੜਾਈ ਦੇਣ ਦੀ ਗੱਲ ਕੀਤੀ ਸੀ, ਕਿੱਥੇ ਹੈ ਉਨ੍ਹਾਂ ਬੱਚਿਆਂ ਦੀ ਲਿਸਟ ? 550 ਛੱਡ ਕੇ 50 ਹੀ ਵਿਖਾ ਦੇਵੋ। ਜੀਕੇ ਨੇ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋਣ ਦੇ ਕਾਰਨ ਇਹ ਸਾਰੀਆਂ ਘੋਸ਼ਣਾਵਾਂ ਗ਼ੈਰ ਕਾਨੂੰਨੀ ਹਨ ਅਤੇ ਸਾਬਤ ਹੁੰਦਾ ਹੈ ਕਿ ਬਾਦਲ ਦਲ ਗੋਲਕ ਦੇ ਸਹਾਰੇ ਚੋਣ ਲੜ ਰਿਹਾ ਹੈ।