Fri. Mar 1st, 2024


ਅੰਮ੍ਰਿਤਸਰ 7 ਫਰਵਰੀ ਸਿੱਖ ਗੁਰਧਾਮਾਂ ਤੇ ਸਰਕਾਰੀ ਕਬਜਿਆਂ ਦੀ ਕੜੀ ਵਿਚ ਨਵਾ ਅਧਿਆਏ ਜ਼ੁੜ ਗਿਆ ਹੈ। ਮਹਾਰਾਸ਼ਟਰ ਦੀ ਸ਼ਿ਼ਵ ਸੈਨਾ ਦੀ ਏਕ ਨਾਥ ਸ਼ਿੰਦੇ ਸਰਕਾਰ ਨੇ ਸਿੱਖ ਮਾਮਲਿਆਂ ਵਿਚ ਸਿੱਧਾ ਦਖਲ ਦਿੰਦੇ ਹੋਏ ਤਖ਼ਤ ਸਚਖੰਡ ਅਬਿਚਲ ਨਗਰ ਹਜੂਰ ਸਾਹਿਬ  ਬੋਰਡ ਦੇ ਐਕਟ ਵਿਚ ਤਬਦੀਲੀ ਕਰਕੇ ਸਰਕਾਰੀ ਮੈਂਬਰਾਂ ਦੀ ਗਿਣਤੀ ਵਿਚ ਵਾਧਾ ਕੀਤਾ ਹੈ।ਸ਼ਿੰਦੇ ਸਰਕਾਰ ਨੇ ਮਹਾਰਾਸ਼ਟਰ ਵਿਧਾਨ ਸਭ ਵਿਚ ਇਕ ਬਿਲ ਪੇਸ਼ ਕਰਕੇ ਐਕਟ ਵਿਚ ਸੋਧ ਕਰਦਿਆਂ ਸਰਕਾਰ ਵਲੋ ਨਾਮਜਦ 7 ਮੈਂਬਰਾਂ ਦੀ ਗਿਣਤੀ ਨੂੰ ਵਧਾ ਕੇ 12 ਕੀਤੇ ਜਾਣ ਦਾ ਬਿਲ ਵਿਧਾਨ ਸਭਾ ਵਿਚ ਪਾਸ ਕਰ ਦਿੱਤਾ ਹੈ।ਬੋਰਡ ਦੇ ਵਿਚ ਸ਼ੋ੍ਰਮਣੀ ਕਮੇਟੀ ਦੇ 4 ਮੈਂਬਰਾਂ ਦੀ ਗਿਣਤੀ ਨੂੰ ਘਟ ਕਰਦਿਆਂ ਕਮੇਟੀ ਦੇ 2 ਮੈਂਬਰ ਸ਼ਾਮਲ ਕੀਤੇ ਗਏ ਹਨ। ਨਵੇ ਬਿਲ ਮੁਤਾਬਿਕ ਚੀਫ ਖ਼ਾਲਸਾ ਦੀਵਾਨ ਤੇ ਹਜੂਰੀ ਖ਼ਾਲਸਾ ਦੀਵਾਨ ਦੇ ਮੈਂਬਰਾਂ ਨੂੰ ਬੋਰਡ ਵਿਚੋ ਮਨਫੀ ਕਰ ਦਿੱਤਾ ਗਿਆ ਹੈ। ਨਵੇ ਬਿਲ ਮੁਤਾਬਿਕ ਹੁਣ 17 ਮੈਂਬਰੀ ਬੋਰਡ ਵਿਚ ਸਰਕਾਰ ਵਲੋ ਨਾਮਜਦ 12 ਮੈਂਬਰਾਂ ਦੇ ਨਾਲ ਨਾਲ 3 ਮੈ੍ਹਂਬਰ ਚੋਣ ਜਿਤ ਕੇ ਆਉਣਗੇ ਅਤੇ 2 ਮੈਂਬਰ ਸ਼ੋਮਣੀ ਕਮੇਟੀ ਨਾਮਜਦ ਕਰ ਸਕੇਗੀ। ਇਸ ਬਿਲ ਦੇ ਪਾਸ ਹੋਣ ਨਾਲ ਮਹਾਰਾਸ਼ਟਰ ਦੇ ਸਿੱਖਾਂ ਦੇ ਮਨਾ ਵਿਚ ਰੋਸ ਹੈ ਤੇ ਹਰ ਸਿੱਖ ਇਸ ਬਿਲ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਸਿੱਧੀ ਦਖਲਅੰਦਾਜੀ ਮੰਨ ਰਿਹਾ ਹੈ। ਨਾਦੇੜ ਸਿੱਖ ਗੁਰਦਵਾਰਾ ਐਕਟ 1956 ਮੁਤਾਬਿਕ ਪਹਿਲਾਂ 3 ਮੈਂਬਰ ਸ਼ਥਾਨਕ ਸਿੱਖਾਂ ਵਲੋ ਵੋਟਾਂ ਰਾਹੀ ਚੁਣੇ ਜਾਂਦੇੇ ਸਨ। ਇਸ ਦੇ ਨਾਲ ਨਾਲ ਸਰਕਾਰ ਵਲੋ ਇਕ ਮੈਂਬਰ ਹੈਦਰਾਬਾਦ ਤੇ ਸਿੰਕਦਰਾਬਾਦ ਦੇ ਸਿੱਖਾਂ ਵਿਚੋ ਚੁਣਿਆ ਜਾਂਦਾ ਸੀ। ਇਕ ਮੈਂਬਰ ਸ਼ੋ੍ਰਮਣੀ ਕਮੇਟੀ ਦੀ ਰਾਏ
ਨਾਲ ਮਧ ਪ੍ਰਦੇਸ਼ ਦੇ ਸਿੱਖਾਂ ਵਿਚੋ ਅਤੇ ਤਿੰਨ ਮੈਂਬਰ ਸ਼ੋ੍ਰਮਣੀ ਕਮੇਟੀ ਵਲੋ ਲਏ ਜਾਂਦੇ ਸਨ। ਦੋ ਸਿੱਖ ਮੈਂਬਰ ਪਾਰਲੀਮੈਂਟ ਦੇ ਨਾਲ ਨਾਲ ਇਕ ਮੈਂਬਰ ਚੀਫ ਖ਼ਾਲਸਾ ਦੀਵਾਨ ਅਤੇ 4 ਮੈਂਬਰ ਹਜੂਰੀ ਖ਼ਾਲਸਾ ਦੀਵਾਨ ਦੇ ਹੰਦੇ ਸਨ। ਇਨਾਂ ਮੈਂਬਰਾਂ ਦੀ ਰਾਏ ਨਾਲਲ ਪ੍ਰਧਾਨ ਨਾਦੇੜ ਬੋਰਡ ਦੀ ਚੋਣ ਸਰਕਾਰੀ ਤੌਰ ਤੇ ਮੈਂਬਰਾਂ ਦੀ ਰਾਏ ਨਾਲ ਕੀਤੀ ਜਾਂਦੀ ਸੀ। ਹੁਣ ਨਵੇ ਐਕਟ ਮੁਤਾਬਿੁਕ ਜੋ ਕਿ 5 ਫਰਵਰੀ 2024 ਨੂੰ ਪਾਸ ਕੀਤਾ ਗਿਆ ਹੈ ਮੁਤਾਬਿੁਕ ਸਰਕਾਰ 12 ਮੈਂਬਰਾਂ ਨੂੰ ਨਾਮਜਦ ਕਰੇਗੀ, ਦੋ ਮੈਂਬਰ ਸ਼ੋ੍ਰਮਣੀ ਕਮੇਟੀ ਤੇ 3 ਮੈਂਬਰ ਵੋਟਾਂ ਰਾਹੀ ਜਿਤ ਕੇ ਬੋਰਡ ਵਿਚ ਸ਼ਾਮਲ ਕੀਤੇ ਜਾਣਗੇ। ਚੀਫ ਖਾਲਸਾ ਦੀਵਾਨ, ਹਜੂਰੀ ਖਾਲਸਾ ਦੀਵਾਨ ਤੇ ਸਿੱਖ ਮੱੈਂਬਰ ਪਾਰਲੀਮੈਟ ਨੂੰ ਮਨਫੀ ਕਰ ਦਿੱਤਾ ਗਿਆ ਹੈ।
ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ, ਤਖ਼ਤ ਪਟਨਾਂ ਸਾਹਿਬ ਤੋ ਬਾਅਦ ਤਖ਼ਤ ਅਬਿਚਲ ਨਗਰ ਦਾ; ਪ੍ਰਬੰਧ ਸਰਕਾਰੀ ਹੱਥਾ ਵਿਚ ਜਾਣਾ ਚਿੰਤਾ ਦਾ ਵਿਸ਼ਾ ਹੈ।

 

Leave a Reply

Your email address will not be published. Required fields are marked *