ਨਵੀਂ ਦਿੱਲੀ- ਹਿੰਦੀ ਦਿਵਸ ਦੇ ਮੌਕੇ ਮਾਤਾ ਸੁੰਦਰੀ ਕਾਲਜ ਫ਼ਾਰ ਵੁਮੈਨ, ਦਿੱਲੀ ਯੂਨੀਵਰਸਿਟੀ ਇੰਟਰਨਲ ਕੁਆਲਿਟੀ ਅਸ਼ੋਰੰਸ ਸੈਲ, ਹਿੰਦੀ
ਵਿਭਾਗ ਤੇ ਸਿੱਖਿਆ ਸੰਸਕ੍ਰਿਤੀ ਵਿਕਾਸ ਟਰੱਸਟ ਦਿੱਲੀ ਦੇ ਸਾਂਝੇ ਉਦਮ ਸਦਕਾ ਕਾਲਜ ਦੇ ਮਾਤਾ ਗੁਜਰੀ ਹਾਲ `ਚ ‘ਭਾਰਤੀ ਭਾਸ਼ਾਵਾਂ ਦੀ ਇਕਸਾਰਤਾ `ਚ ਹਿੰਦੀ ਦੀ ਭੂਮਿਕਾ’ ਵਿਸ਼ੇ ’ਤੇ ਇਕ ਰੋਜਾ ਗੋਸ਼ਟੀ ਕਰਵਾਈ।ਪ੍ਰੋਗਰਾਮ ’ਚ ਦੇਸ਼ ਦੇ ਵੱਖ-ਵੱਖ ਕਾਲਜਾਂ ਦੇ
ਵਿਦਿਆਰਥੀਆਂ ਹਿੱਸਾ ਲਿਆ।ਪ੍ਰੋਗਰਾਮ ਦੇ ਪਹਿਲੇ ਸੈਸ਼ਨ ਅਰੰਭ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਅਤੇ ਮੁੱਖ ਮਹਿਮਾਨ ਡਾ. ਅਤਿਥੀ ਕੋਠਾਰੀ, ਪ੍ਰੋ. ਕੁਮੁਦ ਸ਼ਰਮਾ, ਡਾ. ਨੀਲਮ ਰਾਠੀ, ਡਾ. ਲੋਕੇਸ਼ ਗੁਪਤਾ, ਮੁੱਖੀ ਡਾ. ਪੂਰਨ ਸ਼ਰਮਾ ਦੇ
ਕਰ-ਕਮਲਾਂ ਨਾਲ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ।ਉਪਰੰਤ ਵਿਦਿਆਰਥਣਾਂ ਵਲੋਂ ਕਾਲਜ ਪ੍ਰਾਰਥਨਾ ਦਾ ਗਾਇਨ ਕੀਤਾ ਗਿਆ। ਇਸ ਮਗਰੋਂ ਵਿਭਾਗ ਮੁਖੀ ਡਾ. ਪੂਨਮ ਸ਼ਰਮਾ ਨੇ ਗੁਰੂ-ਸ਼ਿਸ਼ ਪਰੰਪਰਾ ਦੇ ਮਹੱਤਵ ਅਤੇ ਹਿੰਦੀ ਨੂੰ ਭਾਰਤੀ ਅਸਮਿਤਾ ਅਤੇ ਸਾਂਸਕ੍ਰਿਤਕ
ਵਿਰਾਸਤ ਦੀ ਝੰਡਾ-ਬਰਦਾਰ ਦਸਦੇ ਹੋਏ ਪ੍ਰਿੰਸੀਪਲ ਸਾਹਿਬਾ ਨੂੰ ਮੁੱਖ ਮਹਿਮਾਨਾਂ ਦਾ ਸਵਾਗਤ ਕਰਨ ਲਈ ਸੱਦਾ ਦਿੱਤਾ।ਸਾਰੇ ਬੁਲਾਰਿਆਂ ਨੇ ਇਕ ਸੁਰ ਵਿਚ ਭਾਰਤੀ ਭਾਸ਼ਾਵਾਂ ਦੀ ਇਕਾਸਾਰਤਾ ’ਚ ਹਿੰਦੀ ਦੇ ਮੈਤਰੀ ਭਾਵ ਨੂੰ ਸਵੀਕਾਰ ਕੀਤਾ। ਪ੍ਰੋ. ਕੁਮੁਦ ਸ਼ਰਮਾ ਨੇ
ਜੋਰ ਦੇ ਕੇ ਕਿਹਾ ਕਿ ਭਾਰਤੀ ਭਾਸ਼ਾਵਾਂ ਦੀ ਰੂਪ ਸੰਰਚਨਾ ਅਲੱਗ ਹੋ ਸਕਦੀ ਹੈ, ਲਿਪੀ ਅਲੱਗ ਹੋ ਸਕਦੀ ਪਰ ਸਾਰੀਆਂ ਭਾਸ਼ਾਵਾਂ ਦੀ ਸਮਾਜਕ ਅਤੇ ਨਸਲੀ ਚੇਤਨਾ ਇਕ ਹੈ। ਲੇਕਿਨ ਵਿਹਾਰਕ ਪੱਧਰ ’ਤੇ ਭਾਸ਼ਾਵਾਂ ਦੀ ਏਕਤਾ ਦੇ ਬਾਵਜੂਦ ਵੀ ਹਿੰਦੀ ਵਾਰ ਵਾਰ ਰਾਜਨੀਤਕ
ਹਥਿਆਰ ਦੀ ਤਰ੍ਹਾਂ ਪ੍ਰਯੋਗ ਕੀਤੀ ਜਾ ਰਹੀ ਹੈ, ਜਿਸ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਡਾ. ਅਤੁਲ ਕੋਠਾਰੀ ਨੇ ਪ੍ਰੋਗਰਾਮ ਵਿਚ ਮੌਜੂਦ ਸਾਰੇ ਲੋਕਾਂ ਨੂੰ ਹਿੰਦੀ ਵਿਚ ਦਸਤਖ਼ਤ ਕਰਨ ਦੀ ਅਪੀਲ ਕੀਤੀ। ਡਾ. ਹਰਪ੍ਰੀਤ ਕੌਰ ਨੇ ਪੰਜਾਬੀ ਤੋਂ ਹਿੰਦੀ ਦੀ
ਭਾਸ਼ਕ ਏਕਤਾ ਦੇ ਵਿਸਤਾਰ ਨੂੰ ਪ੍ਰਗਟ ਕੀਤਾ। ਇੰਟਰਨਲ ਕੁਆਲਿਟੀ ਅਸ਼ੋਰੰਸ ਸੈਲ ਦੇ ਡਾਇਰੈਕਟਰ ਡਾ. ਲੋਕੇਸ਼ ਗੁਪਤਾ ਨੇ ਵਿਸ਼ੇ ਦੀ ਜ਼ਰੂਰਤ ’ਤੇ ਰੌਸ਼ਨੀ ਪਾਉਂਦਿਆਂ ਸਾਰਿਆਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ’ਚ ਵਿਭਾਗ ਦੇ ਸਾਰੇ ਸਾਥੀਆਂ ਨੇ ਹਿੱਸਾ ਲਿਆ। ਗੋਸ਼ਟੀ ਦੇ
ਦੂਜੇ ਸੈਸ਼ਨ ਦੀ ਪ੍ਰਧਾਨਗੀ ਡਾ. ਐਸ਼ਵਰਯਾ ਝਾਅ ਨੇ ਕੀਤੀ ਅਤੇ ਇਸ ਸੈਸ਼ਨ ਦੀ ਮੁੱਖ ਵਕਤਾ ਪ੍ਰੋ. ਨੀਲਮ ਰਾਠੀ ਨੇ ਹਿੰਦੀ ਦੇ ਸਰਬ-ਸਾਂਝੇ ਸੁਭਾਅ ’ਤੇ ਵਿਸਤਾਰ ਨਾਲ ਆਪਣੀ ਗੱਲ ਰਖਦੇ ਹੋਏ ਵਾਤਾਵਰਣ ਨਾਲ ਵੀ ਜੁੜਨ ਦਾ ਸੱਦਾ ਦਿੱਤਾ। ਨਾਲ ਹੀ ਦੇਸ਼ ਦੀਆਂ ਵੱਖ ਵੱਖ
ਯੂਨੀਵਰਸਿਟੀਆਂ ਤੋਂ ਆਏ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਆਪੋ-ਆਪਣੇ ਪਰਚੇ ਪੜ੍ਹੇ।