Sat. Mar 2nd, 2024


 

ਚੰਡੀਗੜ੍ਹ– ਮਕਜ ਸੰਕ੍ਰਾਂਤੀ ਦੇ ਪਾਵਨ ਪਰਵ ਤੇ ਅੱਜ ਮੁੱਖ ਮੰਤਰੀ ਆਵਾਸ ਰਾਮਮਈ ਨਜਰ ਆਇਆ ਇਸ ਮੌਕੇ ਨੂੰ ਹੋਰ ਵੀ ਖਾਸ ਬਨਾਉਣ ਲਈ ਸੰਤ ਕਬੀਰ ਕੁਟੀਰ ਤੇ ਸ੍ਰੀ ਰਾਮ  ਭਜਨ ਸੰਧਿਆ ਦਾ ਪ੍ਰਬੰਧ ਕੀਤਾ ਗਿਆ ਇਸ ਪ੍ਰੋਗ੍ਰਾਮ ਦੀ ਖਾਸ ਗੱਲ  ਇਹ ਰਹੀ ਕਿ ਸੂਬੇ ਦੇ ਅੰਤੋਂਦੇਯ ਪਰਿਵਾਰਾਂ ਦੇ ਬੱਚਿਆਂ ਨੂੰ ਵਿਸ਼ੇਸ਼ ਰੂਪ ਨਾਲ ਸੱਦਾ ਦਿੱਤਾ ਗਿਆ ਭਜਨ ਸੰਧਿਆ ਵਿਚ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ,  ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸਾਸ਼ਕ ਸ੍ਰੀ ਬਨਵਾਰੀ ਲਾਲ ਪਰੋਹਿਤ ਅਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਬੱਚਿਆਂ ਦੇ ਨਾਂਲ ਮਕਰ ਸੰਕ੍ਰਾਂਤੀ ਦਾ ਤਿਉਹਾਰ ਮਨਾਇਆ

          ਨਜਨ ਸੰਧਿਆ ਵਿਚ ਪ੍ਰਸਿੱਦ ਭਜਨ ਗਾਇਕ ਕੰਨੈਯਾ ਮਿੱਤਲ ਨੇ ਆਪਣੇ ਭਜਨਾ ਦੀ ਵਿਸ਼ੇਸ਼ ਪੇਸ਼ਗੀ ਦਿੱਤੀ ਅੰਤੋਂਦੇਯ ਪਰਿਵਾਰਾਂ ਦੇ ਬੱਚਿਆਂ ਨੇ ਆਪਣੀ ਖੁਸ਼ੀ ਵਿਅਕਤ ਕਰਦੇ ਹੋਏ ਕਿਹਾ ਕਿ ਇਹ ਮਕਰ ਸੰਕ੍ਰਾਂਤੀ ਉਨ੍ਹਾਂ ਦੇ ਜੀਵਨ ਵਿਚ ਸਦਾ ਯਾਦਗਾਰ ਰਹੇਗੀ ਉੱਥੇ ਉਨ੍ਹਾਂ ਦੇ ਦਿਲਾਂ ਵਿਚ ਇਕ ਵਿਸ਼ੇਸ਼ ਸਥਾਨ ਬਣਾਏ ਰੱਖੇਗੀ ਉਨ੍ਹਾਂ ਨੇ ਕਦੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੇ ਜੀਵਨ ਵਿਚ ਕਦੀ ਅਜਿਹਾ ਲੰਮ੍ਹਾ ਆਵੇਗਾ ਜਦੋਂ ਊਨ੍ਹਾਂ ਨੂੰ ਮੁੱਖ ਮੰਤਰੀ ਦੇ ਆਵਾਸ ਤੇ ਜਾਣ ਦਾ ਮੌਕਾ ਮਿਲੇਗਾ ਮੁੱਖ ਮੰਤਰੀ ਨੂੰ ਆਪਣੇ ਵਿਚ ਪਾ ਕੇ ਬੱਚੇ ਖੁਸ਼ੀ ਨਾਲ ਝੂਮਦੇ ਨਜਰ ਆਏ

          ਇਸ ਮੌਕੇ ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਮਕਰ ਸੰਕ੍ਰਾਂਤੀ ਦੀ ਵਧਾਈ ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਹਿੰਦੂ,  ਸੰਸਕ੍ਰਿਤ ਦੇ ਅਨੁਸਾਰ ਮਕਰ ਸੰਕ੍ਰਾਂਤੀ ਦਾ ਇਹ ਦਿਨ ਵਿਸ਼ੇਸ਼ ਮਹਤੱਵ ਰੱਖਦਾ ਹੈ,  ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਤੋਂ ਸੂਰਜ ਦੀ ਕਿਰਣ ਉੱਤਰ ਦੇ ਵੱਲ ਆਉਂਦੀ ਹੈ,  ਜਿਸ ਦਾ ਅਰਥ ਹੁੰਦਾ ਹੈ ਕਿ ਅੰਧਕਾਰ ਤੋਂ ਚਾਨਣ ਦੇ ਵੱਲ ਵੱਧਣਾ

          ਮੁੱਖ ਮੰਤਰੀ ਨੇ ਕਿਹਾ ਕਿ 22 ਜਨਵਰੀ ਨੁੰ ਭਗਵਾਨ ਸ੍ਰੀ ਰਾਮ ਲੱਲਾ ਸ੍ਰੀਰਾਮ ਮੰਦਿਰ ਵਿਚ ਵਿਰਾਜਮਾਨਹੋਣਗੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅਪੀਲ ਕੀਤੀ ਹੈ ਕਿ 14 ਜਨਵਰੀ ਤੋਂ ਹੀ ਪੂਰੇ ਦੇਸ਼ ਵਿਚ ਵਾਤਾਵਰਣ ਨੂੰ ਰਾਮਮਈ ਕਰਨਾ ਹੈ ਇਸ ਲਈ ਮੰਦਿਰਾਂ ਵਿਚ ਸਵੱਛਤਾ ਤੇ ਸੁੰਦਰ ਬਣਾਏ ਰੱਖਣ

          ਇਹ ਪਹਿਲਾ ਮੌਕਾ ਹੈ ਕਿ ਜਦੋਂ ਸੂਬੇ ਦੇ ਕਿਸੇ ਮੁੱਖ ਮੰਤਰੀ ਨੇ ਸਮਾਜ ਦੇ ਆਖੀਰੀ ਪਾਇਦਾਨ ਦੇ ਆਖੀਰੀ  ਲਾਇਨ ਵਿਚ ਖੜੇ ਪਰਿਵਾਰਾਂ ਦੇ ਬੱਚਿਆਂ ਨੂੰ ਆਪਣੇ ਆਵਾਸ ਤੇ ਮਕਰ ਸੰਕ੍ਰਾਂਤੀ ਦੇ ਪਵਿੱਤਰ ਉਤਸਵ ਦੇ ਲਈ ਸੱਦਾ ਦਿੱਤਾ ਹੈ ਇਸ ਦਿਨ ਦੀ ਯਾਦ ਬਿਨ੍ਹਾਂ ਸ਼ੱਕ ਅੰਤੋਂਦੇਯ ਪਰਿਵਾਰਾਂ ਦੇ ਬੱਚਿਆਂ ਦੇ ਦਿਲਾਂ ਵਿਚ ਬਣੀ ਰਹੇਗੀ ਅਤੇ ਉਨ੍ਹਾਂ ਨੁੰ ਯਾਦ ਦਿਵਾਏਗੀ ਕਿ ਊਹ ਵੀ ਸਮਾਜਿਕ ਤਾਨੇ-ਬਾਨੇ ਦਾ ਇਕ ਅਭਿੰਨ ਅੰਗ ਹਨ ਇਸ ਮੌਕੇ ਤੇ ਸਾਰੇ ਮਾਣਯੋਗ ਮਹਿਮਾਨਾਂ ਨੇ ਬੱਚਿਆਂ ਨੂੂੂੰ ਕਪੜੇ,  ਮੁੰਗਫਲੀ,  ਰੇਵੜੀਆਂ ਤੇ ਹੋਰ ਉਪਹਾਰ ਭੇਂਟ ਕੀਤੇ ਭਜਨ ਸੰਧਿਆ ਦੌਰਾਨ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਵੀ ਹਰ ਬਾਲਾ ਦੇਵੀ ਦੀ ਪ੍ਰਤਿਮਾ ,  ਬੱਚਾ ਬੱਚਾ ਰਾਮ ਹੇ ਭਜਨ ਸੁਣਾਇਆ ਉਨ੍ਹਾਂ ਨੇ ਇਸ ਭਜਨ ਨੂੰ ਅੰਤੋਂਦੇਯ ਪਰਿਵਾਰਾਂ ਦੇ ਬੱਚਿਆਂ ਨੂੰ ਸਮਰਪਿਤ ਕੀਤਾ

         ਸ੍ਰੀਰਾਮ ਭਜਨ ਸੰਧਿਆ ਵਿਚ ਪ੍ਰਸਿੱਦ ਭਜਨ ਗਾਇਕ ਕੰਨੈਯਾ ਮਿੱਤਲ ਨੇ ਆਪਣੀ ਵਿਸ਼ੇਸ਼ ਪੇਸ਼ਗੀ ਦਿੱਤੀ ਉਨ੍ਹਾਂ ਨੇ ਅਵਧ ਵਿਚ ਆਏ ਹਨ ਸ੍ਰੀਰਾਮ ਅਯੋਧਿਆ ਸਜ ਗਈ,  ਹਬਣ ਨਾ ਦੇਰ ਲਗਾਓ ਰਾਮ ਜੀ,  ਭਗਵਾਧਾਰੀ ਛਾ ਗਏ ਅਤੇ ਤੰਬੂ  ਤੋਂ ਮਹਲਾਂ ਵਿਚ ਆ ਗਏ ਮੇਰੀ ਝੋਂਪੜੀ ਦੇ ਨਾਗ ਆਜ ਖੁੱਲ ਜਾਏਗੇ ,  ਰਾਮ ਆਏਗੇ ਵਰਗੇ ਵੱਖ-ਵੱਖ ਭਕਤੀ ਗੀਤਾਂ ਦੀ ਭਾਵਪੂਰਨ ਪੇਸ਼ਗੀਆਂ ਦਿੱਤੀਆਂ ਅਤੇ ਮੌਜੂਦ ਲੋਕਾਂ ਨੂੰ ਮੰਤਰਮੁਗਧ ਕਰ ਦਿੱਤਾ,  ਜਿਸ ਨਾ ਪੂਰਾ ਵਾਤਾਵਰਦ ਭਗਤੀਮਈ ਨਜਰ ਆਇਆ

          ਇਸ ਮੌਕੇ ਤੇ ਹਰਿਆਣਾ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ,  ਸੀਨੀਅਰ ਭਾਜਪਾ ਨੇਤਾ ਸੰਜੈ ਟੰਡਨ,  ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ,  ਐਡਵੋਕੇਟ ਜਨਰਲ ਬਲਦੇਵ ਰਾਜ ਮਹਾਜਨ,  ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ,  ਪੁਲਿਸ ਮਹਾਨਿਦੇਸ਼ਕ ਸ਼ਤਰੂਜਪਤ ਕਪੂਰ,   ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ,  ਮੁੱਖ ਮੰਤਰੀ ਦੀ ਵਧੀਕ ਪ੍ਰਧਾਨ ਸਕੱਤਰ ਸ੍ਰੀਮਤੀ ਆਸ਼ਿਮਾ ਬਰਾੜ,  ਸੂਚਨਾ,  ਲੋਕ ਸੰਪਰਕ,  ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਮਹਾਨਿਦੇਸ਼ਕ ਮਨਦੀਪ ਸਿੰਘ ਬਰਾੜ,  ਵੱਖ-ਵੱਖ ਵਿਭਾਂਗਾਂ ਦੇ ਪ੍ਰਸਾਸ਼ਨਿਕ ਸਕੱਤਰ,  ਸਾਬਕਾ ਆਈਏਐਸ (ਸੇਵਾਮੁਕਤ) ਅਧਿਕਾਰੀ,  ਆਈਪੀਐਸ ਅਧਿਕਾਰੀ ਮੌਜੂਦ ਰਹੇ

 


Courtesy: kaumimarg

Leave a Reply

Your email address will not be published. Required fields are marked *