ਮੁੱਖ ਮੰਤਰੀ ਕੈਪਟਨ ਅਮਰਿੰਦਰ ਅਤੇ ਪ੍ਰਧਾਨ ਨਵਜੋਤ ਸਿੱਧੂ ਦੀ ਹੋਈ ਪਲੇਠੀ ਮੀਟਿੰਗ | ਨਵਜੋਤ ਸਿੱਧੂ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਮੰਗ ਪੱਤਰ ਵੀ ਸੌਂਪਿਆ  | ਇਹ ਮੀਟਿੰਗ ਪੰਜਾਬ ਸਿਵਲ ਸਕੱਤਰੇਤ ਵਿਖੇ ਹੋਈ  | ਇਸ ਮੀਟਿੰਗ ਦਾ ਸੱਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੀ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਗਿਆ ਸੀ |

ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਦਫਤਰ ਵਿਖੇ ਮਿਲੇ ਅਤੇ  ਇੱਕ ਅਠਾਰਾਂ ਮੰਗਾਂ ਵਾਲਾ ਮੰਗ ਪੱਤਰ ਉਨ੍ਹਾਂ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਿਆ |  ਉਸ ਮੰਗ ਪੱਤਰ ਵਿਚ ਪੰਜ ਮੁੱਦਿਆਂ ਨੂੰ ਤਰਜੀਹੀ ਕੈਟੇਗਰੀ ਵਿੱਚ ਰੱਖਿਆ ਗਿਆ ਹੈ , ਜਿਸ ਉੱਤੇ ਉਹ ਸਰਕਾਰ ਤੋਂ ਤੁਰੰਤ ਐਕਸ਼ਨ ਦੀ ਮੰਗ ਵੀ ਕੀਤੀ  |

ਪੰਜ ਮੁੱਖ ਮੰਗਾਂ ਨੂੰ ਉਨ੍ਹਾਂ ਨੇ ਛੇਤੀ ਹੱਲ ਕਰਨ ਲਈ ਕਿਹਾ, ਇਨ੍ਹਾਂ ਮੁੱਖ ਮੰਗਾਂ ਵਿੱਚ ਪਹਿਲੀ ਮੰਗ ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿਵਾਉਣਾ , ਪੰਜਾਬ ਵਿਚੋਂ ਨਸ਼ਿਆਂ ਦਾ ਪੂਰੀ ਤਰ੍ਹਾਂ ਲੱਕ ਤੋੜਨ ਲਈ ਜੋ ਐਸਟੀਐਫ ਗਠਿਤ ਕੀਤੀ ਗਈ ਸੀ ਉਨ੍ਹਾਂ ਵਿੱਚ ਜਿਹੜੇ ਨਾਮ ਹੁਣ ਤੱਕ ਸਾਹਮਣੇ ਆਏ ਹਨ ਉਨ੍ਹਾਂ ਉੱਪਰ ਐਕਸ਼ਨ, ਮਹਿੰਗੀ ਬਿਜਲੀ ਨਾਲ ਸੰਬੰਧਤ ਹੋਏ ਸਮਝੌਤਿਆਂ ਨੂੰ ਤੁਰੰਤ ਰੱਦ ਕਰਨਾ ਅਤੇ ਪੰਜਾਬ ਵਿੱਚ ਲੱਗ ਰਹੇ ਡਾਕਟਰਾਂ ਦੇ ਟੀਚਰਾਂ ਦੇ ਧਰਨਿਆਂ ਬਾਰੇ ਸਰਕਾਰ ਵੱਲੋਂ ਛੇਤੀ ਹੱਲ ਕੀਤੇ ਜਾਣ ਦੀ ਮੰਗਾਂ ਵਿੱਚ ਸ਼ਾਮਲ ਹਨ

ਇਸ ਮੀਟਿੰਗ ਦੌਰਾਨ ਨਵਜੋਤ ਸਿੱਧੂ ਨਾਲ, ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ ਤੇ ਪਵਨ ਗੋਇਲ ਵੀ ਮੌਜੂਦ ਸਨ | ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ , ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਵੀ  ਮੀਟਿੰਗ ‘ਚ ਮੌਜੂਦ ਸਨ |

Leave a Reply

Your email address will not be published. Required fields are marked *