Mon. Feb 26th, 2024


ਚੰਡੀਗੜ੍ਹ-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਜਿਲਾ ਕਰਨਾਲ ਵਿਚ 75ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਕੌਮੀ ਝੰਡਾ ਫਹਿਰਾਇਆਇਸ ਮੌਕੇ ਤੇ ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਸ਼ਹਿਰ ਰਿਹਾਇਸ਼ ਯੋਜਨਾ ਦੇ ਤਹਿਤ ਫਰਵਰੀ, 2024 ਤੋਂ 11 ਸ਼ਹਿਰਾਂ ਵਿਚ ਪਲਾਟ ਦੀ ਵੰਡ ਲਈ ਪੋਟਰਲ ਖੋਲ੍ਹਿਆ ਜਾਵੇਗਾ,  ਜਿਸ ਵਿਚ 30 ਵਰਗ ਗਜ ਦਾ ਪਲਾਟ ਦਿੱਤਾ ਜਾਵੇਗਬਿਨੈਕਾਰ ਨੂੰ ਘੱਟ ਰਕਮ ਜਮ੍ਹਾਂ ਕਰਵਾ ਕੇ ਬਿਨੈ ਕਰ ਸਕਦਾ ਹੈਅਹਿਜੇ ਲੋਕਾਂ ਨੂੰ ਬੈਂਕਾਂ ਤੋਂ ਕਰਜ਼ਾ ਮਹੁੱਇਆ ਕਰਵਾਇਆ ਜਾਵੇਗਾ ਅਤੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਉਹ ਲੋਕ ਆਪਣਾ ਮਕਾਨ ਬਣਾ ਸਕੇ|

            ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਗਰੀਬਾਂ ਤੇ ਲੋੜਮੰਦਾਂ ਦੇ ਸਿਰ ਤੇ ਛੱਤ ਮਹੁੱਇਆ ਕਰਵਾਉਣ ਲਈ ਇਹ ਯੋਜਨਾ ਸ਼ੁਰੂ ਕੀਤੀ ਗਈ ਸੀ ਅਤੇ ਸਰਕਾਰ ਇਸ਼ਤਿਹਾਰ ਰਾਹੀਂ ਪਲਾਟ ਜਾਂ ਫਲੈਟ ਲਈ ਬਿਨੈ ਮੰਗੇ ਸਨਇਸ ਯੋਜਨਾ ਦੇ ਤਹਿਤ ਅਜੇ ਤਕ ਇਕ ਲੱਖ ਲੋਕਾਂ ਨੇ ਬਿਨੈ ਕੀਤਾ ਹੈ|

            ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਕਰਨਾਲ ਵਿਚ ਸਥਿਤ ਡਾ.ਮੰਗਲਸੇਨ ਆਡਿਟੋਰਿਅਮ ਵਿਚ ਡਾ.ਮੰਗਲਸੈਨ ਦੀ ਮੂਰਤੀ ਅਤੇ ਕਲਪਨਾ ਚਾਵਲਾ ਮੈਡੀਕਲ ਕਾਲਜ ਵਿਚ ਕਲਪਨਾ ਚਾਵਲਾ ਦੀ ਮੂਰਤੀ ਸਥਾਪਿਤ ਕੀਤੀ ਜਾਵੇਗੀ|

            ਝੰਡਾ ਲਹਿਰਾਉਣ ਤੋਂ ਪਹਿਲਾਂ,  ਮੁੱਖ ਮੰਤਰੀ ਨੇ ਵੀਰ ਸ਼ਹੀਦੀ ਸਮਾਰਕ ਤੇ ਫੂਲ ਚੜ੍ਹਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਉਨ੍ਹਾਂ ਨੇ ਹਰਿਆਣਾ ਪੁਲਿਸ,  ਮਹਿਲਾ ਪੁਲਿਸ ਟੁਕੜੀ,  ਹੋਮਗਾਰਡ ਅਤੇ ਸਕਾਊਟ ਆਦਿ ਦੀਆਂ ਟੁਕੜੀਆਂ ਦੀ ਪਰੇਡ ਦਾ ਨਿਰੀਖਣ ਕੀਤਾ|

            ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਗਰੀਬਾਂ,  ਕਿਸਾਨਾਂ ਨੂੰ ਸਸਤੀ ਕੀਮਤ ਤੇ ਪੌਸ਼ਟੀਕ ਭੋਜਨ ਮਹੁੱਇਆ ਕਰਵਾਉਣ ਲਈ ਸੂਬੇ ਦੀ 25 ਮੰਡੀਆਂ ਵਿਚ ਅਟਲ ਕੈਂਟਿਨ ਚਲਾਈ ਜਾ ਰਹੀ ਹੈ,  ਜੋ ਮਹੀਨੇ ਲਈ ਚਲਾਈ ਗਈ ਸੀਹੁਣ ਫਰਵਰੀ, 2024 ਤੋਂ 15 ਹੋਰ ਮੰਡੀਆਂ ਵਿਚ ਅਟਲ ਕੈਂਟਿਨ ਖੋਲ੍ਹੀ ਜਾਵੇਗੀ ਅਤੇ ਸਾਰੀਆਂ 40 ਮੰਡੀਆਂ ਵਿਚ ਇਹ ਕੈਂਟੀਨ ਹੁਣ ਮਹੀਨੇ ਦੀ ਥਾਂ ਸਾਲ ਭਰ ਚਲੇਗੀ|

            ਸ੍ਰੀ ਮਨੋਰਹ ਲਾਲ ਨੇ ਐਲਾਲ ਕਰਦੇ ਹੋਏ ਕਿਹਾ ਕਿ ਲੋਕਾਂ ਦੀ ਮੰਗ ਆ ਰਹੀ ਸੀ ਕਿ ਬਿਜਲੀ ਦੇ ਬਿਲ ਦੋ ਮਹੀਨੇ ਦੀ ਥਾਂ ਹਰ ਮਹੀਨੇ ਆਉਣਾ ਚਾਹੀਦਾ ਹੈਇਸ ਲਈ ਹੁਣ ਪਹਿਲੇ ਪੜਾਅ ਵਿਚ ਪਾਇਲਟ ਪ੍ਰੋਜੈਕਟ ਵੱਜੋਂ ਫਰਵਰੀ ਤੋਂ ਜਿਲ੍ਹਿਆਂ ਹਿਸਾਰ,  ਮਹੇਂਦਰਗੜ੍ਹ,  ਕਰਨਾਲ ਅਤੇ ਪੰਚਕੂਲਾ ਵਿਚ ਮਹੀਨੇ ਵਾਰ ਬਿਲ ਆਉਣਗੇਸ਼ੁਰੂਆਤ ਵਿਚ ਮੀਟਰ ਰਿਡਿੰਗ ਲੈਣ ਲਈ ਨਿਗਮ ਵੱਲੋਂ ਕਰਮਚਾਰੀ ਆਉਣਗੇਉਸ ਤੋਂ ਬਾਅਦ ਖਪਤਕਾਰ ਖੁਦ ਮੋਬਾਇਲ ਐਪਲੀਕੇਸ਼ਨ ਰਾਹੀਂ ਮੀਟਰ ਦੀ ਰਿਡਿੰਗ ਭੇਜਣਗੇ|

            ਸ੍ਰੀ ਮਨੋਹਰ ਲਾਲ ਨੇ ਦੇਸ਼ ਦੀ ਆਜਾਦੀ ਵਿਚ ਹਿੱਸਾ ਲੈਣ ਵਾਲੇ ਆਜਾਦੀ ਘੁਲਾਟੀਆਂ ਅਤੇ ਸਨ 1962, 1965, 1971 ਜੰਗ ਅਤੇ ਕਾਰਗਿਰਲ ਯੁੱਧ ਵਿਚ ਸ਼ਹੀਦ ਹੋਏ ਵੀਰ ਸੈਨਿਕਾਂ ਨੂੰ ਆਪਣੀ ਸ਼ਰਧਾਂਜਲੀ ਦਿੱਤੀਉਨ੍ਹਾਂ ਕਿਹਾ ਕਿ ਆਜਾਦੀ ਤੋਂ ਬਾਅਦ ਪ੍ਰਤੀਭਾਸ਼ਾਲੀ ਵਿਗਿਆਨਕਾਂ,  ਅੰਨਦਾਤਾ ਕਿਸਾਨ,  ਮਿਹਨਤੀ ਕਾਮੇ ਅਤੇ ਦੇਸ਼ ਦੀ ਜਨਤਾ ਨੇ ਮਿਲ ਕੇ ਇਸ ਦੇਸ਼ ਨੂੰ ਦੁਨਿਆ ਦੀ ਇਕ ਬਹੁਤ ਵੱਡੀ ਸ਼ਕਤੀ ਬਣਾਇਆ ਹੈ|

            ਮੁੱਖ ਮੰਤਰੀ ਨੇ ਕਿਹਾ ਕਿ 1950 ਵਿਚ ਸੰਵਿਧਾਨ ਲਾਗੂ ਤਾਂ ਹੋਇਆ,  ਲੇਕਿਨ ਸਾਲਾਂ ਤਕ ਇਸ ਗਣਤੰਤਰ ਦਾ ਪਤਾ ਜਨਤਾ ਨੂੰ ਮਹਿਸੂਸ ਨਹੀਂ ਹੋ ਪਾਇਆਇਹ ਜਨਤਾ ਦਾ ਸ਼ਾਸਨ ਹੈ,  ਜਨਤਾ ਵੱਲੋਂ,  ਅਤੇ ਜਨਤਾ ਲਈ ਹੈ,  ਇਹ ਸਾਰੀਆਂ ਗੱਲਾਂ ਸਿਫਰ ਕਹੀ ਗਈ,  ਲੇਕਿਨ ਦੇਸ਼ ਦੀ ਆਜਾਦੀ ਤੋਂ ਬਾਅਦ ਲਗਭਗ 60 ਸਾਲ ਤਕ ਵੀ ਲੋਕਾਂ ਨੂੰ ਗਣਤੰਤਰ ਦਾ ਫਾਇਦਾ ਨਹੀਂ ਹੋਇਆ,  ਸਗੋਂ ਇਕ ਹੀ ਪਰਿਵਾਰ ਨੇ ਦੇਸ਼ ਦੀ ਸ਼ਾਸਨ ਵਿਵਸਥਾ ਨੂੰ ਚਲਾਇਆਸਾਲ 1975-77 ਵਿਚਕਾਰ ਜਦੋਂ ਐਮਰਜੈਂਸੀ ਲਗਈ ਅਤੇ ਉਸ ਦੌਰਾਨ ਹੋਈ ਜੁਲਮਾਂ ਨੇ ਦੇਸ਼ ਦੀ ਜਨਤਾ ਨੂੰ ਜਾਗਰੂਕ ਕੀਤਾ|
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਦੇਸ਼ ਲਗਾਤਾਰ ਤਰੱਕੀ ਕਰ ਰਿਹਾ ਹੈ| ਖੇਤੀਬਾੜੀ ਦੇ ਨਾਤੇ ਨਾਲ ਜਨਤਾ ਦਾ ਪੇਟ ਭਰਨ ਦਾ ਕੰਮ ਖਾਸ ਤੌਰ ਤੇ ਹਰਿਆਣਾ ਅਤੇ ਪੰਜਾਬ ਅਤੇ ਉੱਤਰੀ ਭਾਰਤ ਦੇ ਕਿਸਾਨਾਂ ਨੇ ਕਰਕੇ ਵਿਖਾਇਆਦੇਸ਼ ਦੇ ਅੰਦਰ ਤਕਨਾਲੋਜੀ ਦਾ ਵਿਕਾਸ ਹੋ ਰਿਹਾ ਹੈ ਅਤੇ ਚੰਦ ਦੇ ਦੱਖਣੀ ਧੂਰਵ ਤੇ ਚੰਦਰਯਾਨ ਅਤੇ ਆਦਿਯ ਐਲ-ਮਿਸ਼ਨ ਰਾਹੀਂ ਸੂਰਜ ਤਕ ਵੀ ਭਾਰਤ ਨੇ ਆਪਣੀ ਪਹੁੰਚ ਬਣਾਈ ਹੈ|

            ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਮਜ਼ਬੂਤ ਕਰਨ ਲਈ ਅਨੇਕ ਕਦਮ ਚੁੱਕੇ ਹਨਕਸ਼ਮੀਰ ਨੂੰ ਦੇਸ਼ ਦਾ ਅਣਖਿੜਵਾ ਅੰਗ ਬਣਾਉਣ ਲਈ ਧਾਰਾ 370 ਤੇ 35ਏ ਨੂੰ ਖਤਮ ਕੀਤਾਉਨ੍ਹਾਂ ਕਿਹਾ ਕਿ ਅੱਜ ਸਾਡਾ ਦੇਸ਼ ਵਿਕਾਸਸ਼ੀਲ ਦੇਸ਼ਾਂ ਦੀ ਸ਼੍ਰੇਣੀ ਵਿਚ ਆਉਂਦਾ ਹੈਅੱਜ ਦੁਨਿਆ ਵਿਚ 37 ਦੇਸ਼ ਵਿਕਸਿਤ ਦੇਸ਼ਾਂ ਦੀ ਸ਼੍ਰੇਣੀ ਵਿਚ ਆਉਂਦੇ ਹਨਭਾਰਤ ਨੂੰ ਸਾਲ 2047 ਤਕ ਵਿਕਸਿਤ ਦੇਸ਼ ਬਣਾਉਣ ਦੇ ਸੁਪਨੇ ਨਾਲ ਜਨਤਾ ਦੀ ਹਿੱਸੇਦਾਰੀ ਯਕੀਨੀ ਕਰਨ ਲਈ ਪ੍ਰਧਾਨ ਮੰਤਰ ਨਰਿੰਦਰ ਮੋਦੀ ਨੇ 15 ਨਵੰਬਰ, 2023 ਤੋਂ 25 ਜਨਵਰੀ, 2024 ਤਕ ਵਿਕਸਿਤ ਭਾਰਤ ਸੰਕਲਪ ਯਾਤਰਾ ਚਲਾਈ|

            ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਦੇਸ਼ ਦੀ ਤਰੱਕੀ ਵਿਚ ਹਰਿਆਣਾ ਵੀ ਆਪਣਾ ਯੋਗਦਾਨ ਦਿੱਤਾ ਹੈਪਿਛਲੇ ਸਾਢੇ ਸਾਲਾਂ ਵਿਚ ਸੂਬਾ ਸਰਕਾਰ ਨੇ ਵੱਖ-ਵੱਖ ਯੋਜਨਾਵਾਂ ਬਣਾਈ ਹੈ ਅਤੇ ਵਿਵਸਥਾ ਬਦਲਣ ਦਾ ਕੰਮ ਕੀਤਾ ਹੈਅੱਜ ਦੇਸ਼ ਦੇ ਹੋਰ ਸੂਬੇ ਸਾਡੀ ਯੋਜਨਾਵਾਂ ਦਾ ਅਨੁਸਰਣ ਕਰ ਰਹੇ ਹਨ|

            ਉਨ੍ਹਾਂ ਕਿਹਾ ਕਿਹਾ ਇਜ ਆਫ ਡੂਇੰਗ ਬਿਜਨੈਸ ਵਿਚ ਹਰਿਆਣਾ ਟਾਪ ਅਚੀਵਰਾਂ ਵਿਚ ਪੁੱਜ ਗਿਆ ਹੈਐਮਐਸਐਮਈ ਦੇ ਮਾਮਲੇ ਵਿਚ ਹਰਿਆਣਾ ਦੇਸ਼ ਦਾ ਤੀਜਾ,  ਖੁਰਾਕ ਭੰਡਾਰ ਵਿਚ ਦੇਸ਼ ਵਿਚ ਦੂਜੀ ਥਾਂ ਹੈਪੜ੍ਹੀ-ਲਿਖੀ ਪੰਚਾਇਤ ਵਾਲਾ ਹਰਿਆਣਾ ਦੇਸ਼ ਦਾ ਇਕਮਾਤਰ ਸੂਬਾ ਹੈਖੇਡਾਂ ਵਿਚ ਤਮਗਾ ਜੇਤੂ ਖਿਡਾਰੀਆਂ ਨੂੰ ਕਰੋੜ ਰੁਪਏ ਦੀ ਰਕਮ ਦਿੱਤੀ ਜਾਂਦੀ ਹੈਦੇਸ਼ ਵਿਚ ਸੱਭ ਤੋਂ ਵੱਧ ਸਮਾਜਿਕ ਸੁਰੱਖਿਆ ਪੈਨਸ਼ਨ 3000 ਰੁਪਏ ਦੀ ਰਕਮ ਦੇਣ ਵਾਲੇ ਹਰਿਆਣਾ ਇਕਮਾਤਰ ਸੂਬਾ ਹੈਹਰਿਆਣਾ ਦੀ 2, 96, 685 ਰੁਪਏ ਪ੍ਰਤੀ ਵਿਅਕਤੀ ਆਮਦਨ ਹੈ,  ਜੋ ਦੇਸ਼ ਦੇ ਵੱਡ ਸੂਬਿਆਂ ਵਿਚੋਂ ਸੱਭ ਤੋਂ ਵੱਧ ਹੈ|

            ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਹਰੇਕ 20 ਕਿਲੋਮੀਟਰ ਤੇ ਇਕ ਕਾਲਜ ਸਥਾਪਿਤ ਕੀਤਾ ਹੈ ਅਤੇ ਡਿਜੀਟਲ ਸਿਖਿਆ ਵੱਲ ਵੱਧਦੇ ਹੋਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਲੱਖ ਮੁਫਤ ਟੇਬਲੇਟ ਦਿੱਤੇ ਹਨਇਸ ਤਰ੍ਹਾਂ,  ਆਮ ਸਕੂਲਾਂ ਨੂੰ ਸੰਸਕ੍ਰਿਤੀ ਮਾਡਲ ਸਕੂਲ ਵਿਚ ਬਦਲਿਆ ਹੈ ਅਤੇ ਅੱਜ ਸੂਬੇ ਵਿਚ 500 ਸੰਸਕ੍ਰਿਤੀ ਮਾਡਲ ਸਕੂਲ ਚਲ ਰਹੇ ਹਨਉਨ੍ਹਾਂ ਕਿਹਾ ਕਿ ਸਾਲ 2014 ਵਿਚ ਸੂਬੇ ਵਿਚ ਮੈਡੀਕਲ ਕਾਲਜ ਸਨਸਾਡੀ ਸਰਕਾਰ ਨੇ ਹਰੇਕ ਜਿਲੇ ਵਿਚ ਇਕ ਮੈਡੀਕਲ ਕਾਲਜ ਸਥਾਪਿਤ ਕਰਨ ਦਾ ਐਲਾਨ ਕੀਤਾ ਅਤੇ ਹੁਣ ਤਕ ਕੁਲ 15 ਮੈਡੀਕਲ ਕਾਲਜ ਖੁਲ ਚੁੱਕੇ ਹਨ| 11 ਮੈਡੀਕਲ ਕਾਲਜ ਬਣਾਉਣ ਦਾ ਕੰਮ ਚਲ ਰਿਹਾ ਹੈ ਜਾਂ ਜਮੀਨਾਂ ਲਈ ਜਾ ਚੁੱਕੀ ਹੈਇਸ ਤਰ੍ਹਾਂ ਸਾਰੇ ਕਾਲਜ ਬਣਾਉਣ ਨਾਲ ਸੂਬੇ ਵਿਚ ਮੈਡੀਕਲ ਕਾਲਜਾਂ ਦੀ ਗਿਣਤੀ 26 ਹੋ ਚੁੱਕੀ ਹੈਨਤੀਜੇਵੱਜੋਂ 2014 ਵਿਚ 750 ਐਮਬੀਬੀਐਸ ਸੀਟਾਂ ਦੀ ਗਿਣਤੀ ਵਿਰੁੱਧ ਇਹ ਗਿਣਤੀ 3500 ਹੋ ਚੁੱਕੀ ਹੈਇਸ ਤੋਂ ਇਲਾਵਾ,  ਚਿਰਾਯੂ-ਆਯੂਸ਼ਮਾਨ ਯੋਜਨਾ ਦੇ ਤਹਿਤ ਕਰੋੜ ਤੋਂ ਵੱਧ ਆਯੂਸ਼ਮਾਨ ਕਾਰਡ ਜਾਰੀ ਕੀਤੇ ਜਾ ਚੁੱਕੇ ਹੈ ਨਿਰੋਗੀ ਹਰਿਆਣਾ ਦੇ ਤਹਿਤ ਵੀ ਲੋਕਾਂ ਦੇ ਸਿਹਤ ਦੀ ਜਾਂਚ ਕੀਤੀ ਜਾ ਚੁੱਕੀ ਹੈ|

            ਉਨ੍ਹਾਂ ਕਿਹਾ ਕਿ ਮਹਿਲਾ ਸੁਰੱਖਿਆ ਦੇ ਨਾਤੇ ਹਰਿਆਣਾ ਪੁਲਿਸ ਵਿਚ ਮਹਿਲਾਵਾਂ ਦੀ ਗਿਣਤੀ ਵੱਧਾਈ ਜਾ ਰਹੀ ਹੈ ਅਤੇ ਅਜੇ 33 ਮਹੀਨਾ ਥਾਣੇ ਚਲ ਰਹੇ ਹਨਸਾਇਬਰ ਕ੍ਰਾਇਮ ਤੇ ਕੰਟ੍ਰੋਲ ਰੱਖਣ ਲਈ 29 ਸਾਇਬਰ ਥਾਣੇ ਸਥਾਪਿਤ ਕੀਤੇ ਗਏ ਹਨਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੌਜੁਆਨਾਂ ਨੂੰ ਰੁਜ਼ਗਾਰ ਮਹੁੱਇਆ ਕਰਵਾਉਣ ਦੀ ਦਿਸ਼ਾ ਵਿਚ ਲਗਾਤਾਰ ਕੰਮ ਕਰ ਰਹੀ ਹੈਸਰਕਾਰੀ ਨੌਕਰੀ ਦੇ ਨਾਤੇ ਨਾਲ ਸਾਢੇ ਸਾਲਾਂ ਵਿਚ 1, 10, 000 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ 60, 000 ਗਰੁੱਪ ਸੀ ਤੇ ਡੀ ਦੀ ਆਸਾਮੀਆਂ ਤੇ ਭਰਤੀ ਦੀ ਪ੍ਰਕ੍ਰਿਆ ਜਾਰੀ ਹੈ|
ਉਨ੍ਹਾਂ ਕਿਹਾ ਕਿ ਪਿਛਲੇ 3 ਸਾਲਾਂ ਤੋਂ ਗਣਤੰਤਰ ਦਿਵਸ ਦੇ ਮੌਕੇ ਤੇ ਹਰਿਆਣਾ ਦੀ ਝਾਂਕੀ ਦੀ ਚੋਣ ਹੋ ਰਹੀ ਹੈ,  ਜੋ ਸਾਡੇ ਲਈ ਖੁਸ਼ੀ ਦੀ ਗੱਲ ਹੈਸਾਲ 2022 ਵਿਚ ਸਾਡੇ ਖਿਡਾਰੀਆਂ ਤੇ ਖੇਡਾਂ ਵਿਚ ਹਰਿਆਣਾ ਦੀ ਪਛਾਣ,  ਸਾਲ 2023 ਵਿਚ ਕੌਮਾਂਤਰੀ ਗੀਤਾ ਮਹੋਤਸਵ ਦੀ ਝਾਂਕੀ ਕਰਤਵ ਪੱਥ ਤੇ ਵਿਖਾਈ ਗਈਇਸ ਵਾਰ ਵੀ ਅੱਜ ਪਰਿਵਾਰ ਪਛਾਣ ਪੱਤਰ ਤੇ ਆਧਾਰਿਤ ਝਾਂਕੀ ਨੂੰ ਦੇਸ਼ ਤੇ ਦੁਨਿਆ ਸਾਹਮਣੇ ਵਿਖਾਇਆ ਗਿਆ ਹੈ|

            ਉਨ੍ਹਾਂ ਕਿਹਾ ਕਿ 22 ਜਨਵਰੀ, 2024 ਨੂੰ ਪ੍ਰਧਾਨ ਮੰਤਰੀ ਵੱਲੋਂ ਅਯੋਧਿਆ ਵਿਚ ਪ੍ਰਭੂ ਸ੍ਰੀਰਾਮ ਦੇ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ,  ਜਿਸ ਨਾਲ ਸਾਰਾ ਦੇਸ਼ ਰਾਮਮਯ ਹੋ ਗਿਆਹਰਿਆਣਾ ਵਿਚ ਅਸੀਂ ਸਾਲ 2014 ਤੋਂ ਹੀ ਰਾਮ ਰਾਜ ਦੀ ਕਲਪਨਾ ਅਨੁਸਾਰ ਹੀ ਸ਼ਾਸਨ ਵਿਵਸਕਾ ਪ੍ਰਦਾਨ ਕਰਕੇ ਜਨਤਾ ਨੂੰ ਸਹੂਲਤ ਦੇਣ ਦਾ ਕੰਮ ਕੀਤਾ ਹੈ|
ਮੁੱਖ ਮੰਤਰੀ ਨੇ ਹਰਿਆਣਾ ਦੇ 4 ਨਾਗਰਿਕਾਂ-ਕਲਾਕਾਰ ਮਹਾਵੀਰ ਗੁੱਡੂ,  ਸਮਾਜਿਕ ਕਾਰਕੁਨ ਗੁਰਵਿੰਦਰ ਸਿੰਘ,  ਖੇਤੀਬਾੜੀ ਵਿਗਿਆਨਿਕ ਹਰੀ ਓਮ ਤੇ ਸ੍ਰੀਰਾਮ ਨੂੰ ਪ੍ਰਦਰਸ੍ਰੀ ਨਾਲ ਸਨਮਾਨਿਤ ਹੋਣ ਤੇ ਉਨ੍ਹਾਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀ|

            ਸ੍ਰੀ ਮਨੋਹਰ ਲਾਲ ਨੇ ਨਾਗਰਿਕਾਂ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਹਰਿਆਣਾ ਦੀ ਤਰੱਕੀ ਵਿਚ ਸਾਰੇ ਨਾਗਰਿਕ ਹਿੱਸੇਦਾਰ ਬਣਨ ਅਤੇ ਸਦਭਾਵ,  ਵਿਕਾਸ,  ਬਰਾਬਰੀ ਅਤੇ ਆਪਣੇ ਜੀਵਨ ਨੂੰ ਖੁਸ਼ਹਾਲ ਤੇ ਸੁਗਮ,  ਸੁਰੱਖਿਅਤ ਬਣਾਉਣ|

            ਇਸ ਮੌਕੇ ਤੇ ਬੱਚਿਆਂ ਨੇ ਸਭਿਆਚਾਰਕ ਪ੍ਰੋਗ੍ਰਾਮ ਪੇਸ਼ ਕੀਤਾਮੁੱਖ ਮੰਤਰੀ ਨੇ ਸ਼ਹੀਦਾਂ ਦੇ ਆਸ਼ਰਿਤਾਂ ਅਤੇ ਵੱਖ-ਵੱਖ ਖੇਤਰ ਵਿਚ ਵਰਣਨਯੋਗ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ|

 


Courtesy: kaumimarg

Leave a Reply

Your email address will not be published. Required fields are marked *