Sun. Mar 3rd, 2024


 

ਚੰਡੀਗੜ੍ਹ– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੂਬੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸਹੀ ਵਰਤੋ ਕਰਨ,  ਗਲਤ ਨਹੀਂ ਪਾਣੀ ਬੇਸ਼ਕੀਮਤੀ ਹੈ,  ਇਸ ਲਈ ਉਪਲਬਧ ਪਾਣੀ ਦੀ ਵਰਤੋ ਕਰ ਉਸ ਨੂੰ ਮੁੜ ਵਰਤੋ ਕਰਨ ਦੀ ਆਦਤ ਬਨਾਉਣ।।

          ਮੁੱਖ ਮੰਤਰੀ ਅੱਜ ਜਿਲ੍ਹਾ ਫਤਿਹਾਬਾਦ ਵਿਚ ਟੋਹਾਨਾ ਵਿਧਾਨਸਭਾ ਖੇਤਰ ਦੇ ਡੁਲਟ ਪਿੰਡ ਵਿਚ ਵਰਚੂਅਲ ਰਾਹੀਂ ਪੂਰੇ ਸੂਬੇ ਵਿਚ 60 ਅਮ੍ਰਿਤ ਪਲੱਸ ਸਰੋਵਰਾਂ ਦਾ ਉਦਘਾਟਨ ਕਰਨ ਬਾਅਦ ਜਨਤਾ ਨੂੰ ਸੰਬੋਧਿਤ ਕਰ ਰਹੇ ਸਨ ਅੱਜ ਉਦਘਾਟਨ ਕੀਤੇ ਗਏ 60 ਅਮ੍ਰਿਤ ਸਰੋਵਰਾਂ ਵਿਚ ਜਿਲ੍ਹਾ ਫਤਿਹਾਬਾਦ ਦੇ 31 ਅਮ੍ਰਿਤ ਸਰੋਵਰ ਹਨ

          ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੇਸ਼ ਦੇ ਤਾਲਾਬਾਂ ਦੀ ਕਾਇਆਕਲਪ ਕਰਨ ਦੇ ਲਈ ਸਾਲ 2022 ਵਿਚ ਅਮ੍ਰਿਤ ਸਰੋਵਰ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ ਇਸ ਮਿਸ਼ਨ ਦੇ ਤਹਿਤ ਹਰਿਆਣਾ ਵਿਚ ਮਈ, 2002 ਤੋਂ ਹਰ ਜਿਲ੍ਹੇ ਵਿਚ 75 ਤਾਲਾਬ ਦੇ ਅਨੁਸਾਰ ਕੁੱਲ 1650 ਤਾਲਾਬਾਂ ਦਾ ਮੁੜ ਵਿਸਥਾ ਕਰ ਅਮ੍ਰਿਤ ਸਰੋਵਰ ਬਨਾਉਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਸੀ ਰਾਜ ਸਰਕਾਰ ਤੇ ਸਥਾਨਕ ਪੱਧਰ ਤੇ ਕੀਤੇ ਗਏ ਯਤਨਾਂ ਦੇ ਫਲਸਰੂਪ ਹਰਿਆਣਾ 2078 ਅਮ੍ਰਿਤ ਸਰੋਵਰ ਬਨਾਉਣ ਵਿਚ ਸਫਲ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਅਗਾਮੀ 1 ਮਹੀਨੇ ਵਿਚ 200 ਹੋਰ ਅਮ੍ਰਿਤ ਸਰੋਵਰ ਬਣਾਏ ਜਾਣਗੇ

ਤਾਲਾਬਾਂ ਦੇ ਕਾਇਆਕਲਪ ਲਈ ਬਣਾਇਆ ਹਰਿਆਣਾ ਤਾਲਾਬ ਅਥਾਰਿਟੀ

          ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਤਾਲਾਬਾਂ ਦੇ ਕਾਇਆਕਲਪ ਦੇ ਉਦੇਸ਼ ਨਾਲ ਅਸੀਂ ਹਰਿਆਣਾ ਤਾਲਾਬ ਅਤੇ ਵੇਸਟ ਜਲ ਪ੍ਰਬੰਧਨ ਅਥਾਰਿਟੀ ਦਾ ਗਠਨ ਕੀਤਾ ਹੈ ਅਤੇ ਅਥਾਰਿਟੀ ਨੂੰ ਸੂਬੇ ਵਿਚ ਉਪਲਬਧ ਤਾਲਾਬਾਂ ਦਾ ਸਰਵੇ ਕਰਨ ਦੇ ਨਿਰਦੇਸ਼ ਦਿੱਤੇ ਸਨ ਸਰਵੇ ਅਨੁਸਾਰ ਸੂਬੇ ਵਿਚ 19649 ਤਾਲਾਬ ਪਾਏ ਗਏ,  ਜਿਨ੍ਹਾਂ ਵਿਚ ਗ੍ਰਾਮੀਣ ਖੇਤਰ ਵਿਚ ਲਗਭਗ 18 ਹਜਾਰ ਤਾਲਾਬ ਅਤੇ ਸ਼ਹਿਰਾਂ ਵਿਚ 900 ਤਾਲਾਬ ਸ਼ਾਮਿਲ ਹਨ ਇੰਨ੍ਹਾਂ ਤਾਲਾਬਾਂ ਵਿਚ ਲਗਭਗ 11, 000 ਪ੍ਰਦੂਸ਼ਿਤ ਤਾਲਾਬ ਹਨ,  ਇੰਨ੍ਹਾਂ ਦੇ ਕਾਇਆਕਲਪ ਦੇ ਲਈ ਕਾਰਜ ਕੀਤਾ ਜਾ ਰਿਹਾ ਹੈ

          ਉਨ੍ਹਾਂ ਨੇ ਕਿਹਾ ਕਿ ਵਿਗਿਆਨਕ ਅਧਿਐਨ ਅਨੁਸਾਰ ਸੂਬੇ ਵਿਚ ਪਾਣੀ ਦੀ ਮੰਗ ਲਗਭਗ 35 ਲੱਖ ਕਰੋੜ ਲੀਟਰ ਪਾਣੀ ਦੀ ਹੈ,  ਦਜੋਂ ਕਿ ਸਾਡੇ ਕੋਲ ਲਗਭਗ 21 ਲੱਖ ਕਰੋੜ ਲੀਟਰ ਪਾਣੀ ਉਪਲਬਧ ਹੈ ਇਸ ਤਰ੍ਹਾ ਲਗਭਗ 14 ਲੱਖ ਕਰੋੜ ਲੀਟਰ ਪਾਣੀ ਦੀ ਕਮੀ ਹੈ ਭੂਜਲ ਤੋਂ ਇਲਾਵਾ ਪਾਣੀ ਦੀ ਉਪਲਬਤਾ ਬਰਸਾਤ ਤੇ ਪਹਾੜਾਂ ਤੋਂ ਆਉਣ ਵਾਲੇ ਪਾਣੀ ਤੋਂ ਹੁੰਦੀ ਹੈ

          ਉਨ੍ਹਾਂ ਨੇ ਕਿਹਾ ਕਿ ਐਸਵਾਈਐਲ ਨਹਿਰ ਰਾਹੀਂ ਸਮਝੌਤੇ ਅਨੁਸਾਰ ਹਰਿਆਣਾ ਨੂੰ ਪੰਜਾਬ ਤੋਂ ਪਾਣੀ ਮਿਲਣਾ ਸੀ,  ਪਰ ਇਹ ਹੁਣ ਨਹੀਂ ਮਿਲ ਪਾ ਰਿਹਾ ਹੈ ਇਹ ਇੰਟਰ ਸਟੇਟ ਵਿਵਾਦ ਹੈ ਇਸ ਵਿਵਾਦ ਦਾ ਹੱਲ ਕਰਨ ਲਈ ਅਸੀਂ ਸੁਪਰੀਮ ਕੋਰਟ ਤਕ ਗਏ ਹਨ ਇਹ ਵਿਵਾਦ ਹੁਣੀ ਹੱਲ ਨਹੀਂ ਹੋ ਰਿਹਾ ਹੈ ਤਾਂ ਵੀ ਹਰਿਆਣਾ ਸਰਕਾਰ ਨੇ ਪਾਣੀ ਦਾ ਬਿਹਤਰ ਪ੍ਰਬੰਧਨ ਕੀਤਾ ਹੈ ਦੱਖਣ ਹਰਅਿਾਣਾ ਵਿਚ ਲਗਭਗ 300 ਟੇਲਾਂ ਤਕ ਅਸੀਂ ਪਾਣੀ ਪਹੁੰਚਾਇਆ ਹੈ ਉਨ੍ਹਾਂ ਨੇ ਕਿਹਾ ਕਿ ਕੇਂਦਰੀ ਜਲ ਪ੍ਰਦੂਸ਼ਣ ਬੋਰਡ ਨੇ ਸੂਬੇ ਵਿਚ ਪ੍ਰਦੂਸ਼ਿਤ ਜਲ ਨੂੰ ਸੋਧ ਕਰਨ,  ਜਲ ਸਰੰਖਣ,  ਜਲ ਪ੍ਰਬੰਧਨ ਦੇ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਹੈ ਅਤੇ ਹੋਰ ਸੂਬਿਆਂ ਲਈ ਹਰਿਆਣਾ ਨੂੰ ਮਾਡਲ ਦਸਿਆ ਹੈ

ਮੌਜੂਦਾ ਸਰਕਾਰ ਨੇ ਤਾਲਬਾਾਂ ਦੇ ਕਾਇਆਕਲਪ ਤੇ ਸੁੰਦਰੀਕਰਣ ਦੀ ਰਕਮ ਨੂੰ ਵਧਾ ਕੇ ਕੀਤਾ 7 ਲੱਖ ਰੁਪਏ

          ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਆਉਣ ਤੋਂ ਪਹਿਲਾਂ ਤਾਲਾਬਾਂ ਦੀ ਸਫਾਈ ਤੇ ਸੁੰਦਰੀਕਰਣ ਲਈ ਸਿਰਫ 50, 000 ਰੁਪਏ ਪ੍ਰਤੀ ਤਾਲਾਬ ਨਿਰਧਾਰਿਤ ਸਨ ਪਰ ਸਾਡੀ ਸਰਕਾਰ ਨੇ ਇਸ ਰਕਮ ਨੂੰ ਵਧਾ ਕੇ 7 ਲੱਖ ਰੁਪਏ ਪ੍ਰਤੀ ਤਾਲਾਬ ਕੀਤਾ ਹੈ ਜਿਸ ਦੇ ਫਲਸਰੂਪ ਅੱਜ ਸੂਬੇ ਵਿਚ ਤਾਲਾਬਾਂ ਦਾ ਕਾਇਆਕਲਪ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਤਾਲਾਬਾਂ ਵਿਚ ਪਾਣੀ ਨੂੰ ਸਾਫ ਕਰ ਕੇ ਪਾਉਣ ਨਾਲ ਉਸ ਦੀ ਵਰਤੋ ਸਿੰਚਾਈ,  ਪਸ਼ੂਆਂ ਦੇ ਪੀਣ ਦੇ ਲਈ ਤੇ ਹੋਰ ਜਰੂਰਤਾਂ ਲਈ ਕੀਤੀ ਜਾ ਸਕਦੀ ਹੈ

ਜਲਭਰਾਵ ਦੀ ਸਮਸਿਆ ਦੇ ਹੱਲ ਲਈ ਕੁਦਰਤੀ ਖੇਤੀ ਦੇ ਵੱਲ ਵਧਿਆ ਕਿਸਾਨ

          ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੇ ਰਸਾਇਨਿਕ ਖਾਦਾਂ ਦੀ ਬਹੁਤ ਵੱਧ ਵਰਤੋ ਕਰ ਫਸਲ ਦੀ ਪੈਦਾਵਾਰ ਤਾਂ ਵਧਾ ਲਈ,  ਪਰ ਜਮੀਨ ਦੀ ਗੁਣਵੱਤਾ ਖਰਾਬ ਹੋ ਗਈ ਰਸਾਇਨਾਂ ਦੇ ਕਾਰਨ ਮਜੀਨ ਵਿਚ ਇਕ ਪੱਕੀ ਲੇਅਰ ਬਨਣ ਕਾਰਨ ਬਰਸਾਤ ਦਾ ਪਾਣੀ ਜਮੀਨ ਦੇ ਹੇਠਾਂ ਨਹੀਂ ਜਾ ਰਿਹਾ,  ਜਿਸ ਨਾਲ ਕਈ ਖੇਤਰਾਂ ਵਿਚ ਜਲਭਰਾਵ ਤੇ ਦਲਦਲ ਦੀ ਸਮਸਿਆ ਬਣ ਚੁੱਕੀ ਹੈ ਇੰਨ੍ਹਾਂ ਹੀ ਨਹੀਂ,  ਰਸਾਇਨਿਕ ਖਦਾਂ ਦੇ ਬਹੁਤ ਵੱਧ ਵਰਤੋ  ਦੇ ਕਾਰਨ ਅੱਜ ਕੈਂਸਰ ਵਰਗੀ ਗੰਭੀਰ ਬੀਮਾਰੀਆਂ ਹੋ ਰਹੀਆਂ ਹਨ ਇਸ ਸਮਸਿਆ ਤੋਂ ਨਿਜਾਤ ਪਾਉਣ ਲਈ ਅਸੀਂ ਕੁਦਰਤੀ ਖੇਤੀ ਦੇ ਵੱਲ ਜਾਣਾ ਹੋਵੇਗਾ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਲ ਸਰੰਖਣ ਤੇ ਜਲਭਰਾਵ ਦੀ ਸਮਸਿਆ ਤੋਂ ਬੱਚਣ ਲਈ ਝੋਨਾ ਦੇ ਸਥਾਨ ਤੇ ਹੋਰ ਵੈਕਲਪਿਕ ਫਸਲਾਂ ਦੀ ਖੇਤੀ ਕਰਨ ਇਸ ਦੇ ਲਈ ਸਰਕਾਰ ਨੇ ਮੇਰਾ ਪਾਣੀ ਮੇਰੀ ਵਿਰਾਸਤ ਯੋਜਨਾ ਚਲਾਈ ਹੈ,  ਜਿਸ ਦੇ ਤਹਿਤ ਝੋਨੇ ਦੀ ਖੇਤੀ ਛੱਡਣ  ਵਾਲੇ ਕਿਸਾਨਾਂ ਨੁੰ ਹਜਾਰ ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਕਮ ਦਿੱਤੀ ਜਾ ਰਹੀ ਹੈ ਹੁਣ ਤਕ 174000 ਏਕੜ ਜਮੀਨ ੇਤੇ ਕਿਸਾਨਾਂ ਨੇ ਝੋਨਾ ਲਗਾਉਣਾ ਛੱਡ ਦਿੱਤਾ ਹੈ

ਸੂਬੇ ਵਿਚ ਭੂਜਲ ਰਿਚਾਰਜਿੰਗ ਲਈ 1000 ਹੋਰ ਰਿਚਾਰਜ ਵੈਲ ਕੀਤੇ ਜਾਣਗੇ ਸਥਾਪਿਤ

          ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਭੂਜਲ ਰਿਚਾਰਜਿੰਗ ਤੇ ਫੋਕਸ ਕਰਦੇ ਹੋਏ ਸੂਬੇ ਵਿਚ 1000 ਰਿਚਾਰਜ-ਵੈਲ ਬਣਾਏ ਜਾ ਚੁੱਕੇ ਹਨ ਅਗਲੇ ਸਾਲ ਦੇ ਲਈ ਵੀ 1000 ਰਿਚਾਰਜ-ਵੈਲ ਬਨਾਵੁਣ ਦਾ ਟੀਚਾ ਰੱਖਿਆ ਹੈ ਇੰਨ੍ਹਾਂ ਵੈਲ ਦੇ ਬਨਣ ਨਾਲ ਹਰ ਸਾਲ ਲਗਭਗ 8000 ਏਕੜ ਵੱਧ ਜਮੀਨ ਤੇ ਸਿੰਚਾਈ ਸੰਭਵ ਹੋ ਸਕੇਗੀ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਕੁੱਲ 95 ਲੱਖ ਏਕੜ ਜਮੀਨ ਖੇਤੀਬਾੜੀ ਯੋਗ ਹੈ,  ਇਸ ਵਿੱਚੋਂ 45 ਲੱਖ ਏਕੜ ਵਿਚ ਨਹਿਰੀ ਪਾਣੀ ਨਾਲ ਸਿੰਚਾਈ ਹੋ ਪਾਉਂਦੀ ਹੈ ਬਾਕੀ ਭੂਮੀ ਤੇ ਬਰਸਾਤ ਦੇ ਪਾਣੀ ਨਾਲ ਜਾਂ ਟਿਯੂਬਵੈਲ ਰਾਹੀਂ ਸਿੰਚਾਈ ਹੁੰਦੀ ਹੈ

          ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਨੂੰ ਸ਼ੁੱਦ ਕਰਨ ਦੇ ਲਈ ਸੂਬੇ ਵਿਚ 200 ਟ੍ਰੀਟਮੈਂਟ ਪਲਾਂਟ ਲਗਾਏ ਗਏ ਹਨ,  ਜਿਨ੍ਹਾਂ ਤੋਂ 700 ਕਿਯੂਸੇਕ ਪਾਣੀ ਉਪਲਬਧ ਹੋ ਰਿਹਾ ਹੈ ਇਸ ਪਾਣੀ ਦੀ ਵਰਤੋ ਬਾਗਬਾਨੀ ,  ਸਿੰਚਾਈ,  ਪਾਵਰ ਪਲਾਂਟਾਂ ਤੇ ਉਦਯੋਗਾਂ ਵਿਚ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿਚ ਬਰਸਾਤ ਤੇ ਭੂਜਲ ਪੱਧਰ ਦੀ ਸਥਿਤੀ ਦਾ ਪਤਾ ਲਗਾਉਣ ਲਈ ਜਲ ਪ੍ਰਵਾਹ ਮੀਟਰ ਮੈਨੂਅਲ ਬਰਸਾਤ ਮਾਪ ਯੰਤਰ ਅਤੇ ਪੀਜੋਮੀਟਰ ਦੀ ਵਰਤੋ ਕਰਨ ਬਰਸਾਤ ਜਲ ਇਕੱਠਾ ਕਰਨ ਤੇ ਜੋਰ ਹੈ ਉਨ੍ਹਾਂ ਨੇ ਅਪੀਲ ਕੀਤੀ ਕਿ ਪਾਣੀ ਅਮੁੱਲ ਹੈ,  ਇਸ ਲਈ ਇਸ ਨੁੰ ਵਿਅਰਥ ਨਸ਼ਟ ਨਾ ਕਰਨ ਅਤੇ ਰਿ-ਸਾਈਕਲ ਤੇ ਰਿਯੂਜ ਕਰਨ

ਮੁੱਖ ਮੰਤਰੀ ਦੀ ਅਗਵਾਈ ਹੇਠ ਟੋੋਹਾਨਾ ਖੇਤਰ ਲਗਾਤਰ ਵਿਕਾਸ ਦੇ ਵੱਲ ਵਧਿਆ  ਦੇਵੇਂਦਰ ਬਬਲੀ

          ਇਸ ਮੌਕੇ ਤੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਦੇਵੇਂਦਰ ਸਿੰਘ ਬਬਲੀ ਨੇ ਕਿਹਾ ਕਿ ਟੋਹਾਨਾ ਖੇਤਰ ਨਹਿਰਾਂ ਦੀ ਨਗਰੀ ਦੇ ਨਾਲ-ਨਾਲ ਧਾਰਮਿਕ ਨਗਰੀ ਤੇ ਯੋਧਾਵਾਂ ਦੀ ਧਰਤੀ ਵੀ ਹੈ ਅਤੇ ਇਸ ਖੇਤਰ ਵਿਚ ਅੱਜ ਜੋ ਵਿਕਾਸ ਹੋਇਆ ਹੈ,  ਉਹ ਪਹਿਲਾਂ ਕਦੀ ਨਹੀਂ ਹੋਇਆ ਟੋਹਾਨਾ ਖੇਤਰ ਦੀ ਅਣਦੇਖੀ ਪਹਿਲਾਂ ਹੁੰਦੀ ਰਹੀ ,  ਲੋਕ ਸੱਤਾ ਸੁੱਖ ਤੇ ਵੋਟ ਇਕੱਠੀ ਦੀ ਰਾਜਨੀਤੀ ਕਰਦੇ ਰਹੇ ਪਰ ਮੁੱਖ ਮੰਤਰੀ ਦੇ ਅਗਵਾਈ ਹੇਠ ਇਸ ਖੇਤਰ ਵਿਚ ਅੱਜ ਲਗਾਤਾਰ ਵਿਕਾਸ ਹੋ ਰਿਹਾ ਹੈ

          ਇਸ ਮੌਕੇ ਤੇ ਸਾਂਸਦ ਸੁਨੀਤਾ ਦੁਗੱਲ,  ਵਿਧਾਇਕ ਦੁੜਾਰਾਮ ,  ਜਿਲ੍ਹਾ ਡਿਪਟੀ ਕਮਿਸ਼ਨਰ ਅਜੈ ਤੋਮਰ ,  ਪਿੰਡ ਦੀ ਸਰਪੰਚ ਹਰਪ੍ਰੀਤ ਕੌਰ ਢਿੱਲੋ ਸਮੇਤ ਭਾਰਤੀ ਗਿਣਤੀ ਵਿਚ ਲੋਕ ਮੌਜੂਦ ਸਨ

 


Courtesy: kaumimarg

Leave a Reply

Your email address will not be published. Required fields are marked *