Sat. Feb 24th, 2024


ਚੰਡੀਗੜ੍ਹ- ਹਰਿਆਣਾ ਵਿਚ ਸ਼ਹਿਰੀ ਖੇਤਰ ਵਿਚ ਯੋਜਨਾਬੱਧ ਢੰਗ ਨਾਲ ਵਿਕਾਸ ਯਕੀਨੀ ਕਰਨ ਦੀ ਦਿਸ਼ਾ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਇਕ ਹੋਰ ਪਹਿਲ ਕਰਦੇ ਹੋਏ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਨੂੰ ਜਲਦੀ ਤੋਂ ਜਲਦੀ ਈ-ਭੂਮੀ ਪੋਰਟਲ , ਲੈਂਡ ਪੁਲਿੰਗ ਪੋਲਿਸੀ ਜਾਂ ਐਗਰੀਗੇਟਰ ਰਾਹੀਂ 5 ਹਜਾਰ ਏਕੜ ਭੂਮੀ ਖਰੀਦਣ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਸੰਸਥਾਗਤ ਢੰਗ ਨਾਲ ਸੈਕਟਰ ਵਿਕਸਿਤ ਕੀਤੇ ਜਾ ਸਕਣ। ਸਰਕਾਰ ਦੇ ਇਸ ਕਦਮ ਨਾਲ ਅਵੈਧ ਕਲੋਨੀਆਂ ਦੇ ਪਣਪਨ ‘ਤੇ ਰੋਕ ਲੱਗੇਗੀ।ਮੁੱਖ ਮੰਤਰੀ, ਜੋ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਚੇਅਰਮੈਨ ਵੀ ਹਨ, ਨੇ ਇਹ ਨਿਰਦੇਸ਼ ਅੱਜ ਇੱਥੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੀ 126ਵੀਂ ਮੀਟਿੰਗ ਦੀ ਅਗਵਾਈ ਕਰਦੇ ਹੋਏ ਦਿੱਤੇ।

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅਥਾਰਿਟੀ ਆਪਣੇ ਸਾਰੇ ਸੰਪਤੀਆਂ ਦੀ ਚਾਹੇ ਉਹ ਰਿਹਾਇਸ਼ੀ ਜਾਂ ਵਪਾਰਕ ਜਾਂ ਸੰਸਥਾਗਤ ਹੋਵੇ, ਸਾਰਿਆਂ ਨੂੰ ਸੂਚੀਬੱਧ ਕਰਨ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਫੀਲਡ ਵਿਚ ਸੰਪਦਾ ਅਧਿਕਾਰੀਆਂ ਦੇ ਕੋਲ ਨਾਗਰਿਕਾਂ ਵੱਲੋਂ ਜਮੀਨ ਨਾਲ ਸਬੰਧਿਤ ਦਿੱਤੇ ਗਏ ਕਿਸੇ ਵੀ ਤਰ੍ਹਾ ਦੇ ਬਿਨਿਆਂ ਦੀ ਜਾਣਕਾਰੀ ਮੁੱਖ ਦਫਤਰ ਨੂੰ ਜਰੂਰੀ ਤੌਰ ‘ਤੇ ਦਿੱਤੀ ਜਾਵੇ।ਮੀਟਿੰਗ ਵਿਚ ਕਰਮਚਾਰੀ ਰਾਜ ਬੀਮਾ (ਈਐਸਆਈ) ਨਾਲ ਜੁੜੇ ਬੀਮਾਕਾਰਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਬਿਹਤਰ ਮੈਡੀਕਲ ਸਹੂਲਤਾਂ ਉਪਲਬਧ ਕਰਵਾਉਣ ਤਹਿਤ ਵੱਖ-ਵੱਖ ਜਿਲ੍ਹਿਆਂ ਵਿਚ ਈਐਸਆਈ ਡਿਸਪੈਂਸਰੀਆਂ ਦੇ ਨਿਰਮਾਣ ਤਹਿਤ ਜਮੀਨ ਬਿਨੈ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਜਿਲ੍ਹਾ ਅੰਬਾਲਾ ਵਿਚ ਮੁਲਾਨਾ, ਜਿਲ੍ਹਾ ਗੁਰੂਗ੍ਰਾਮ ਵਿਚ ਫਰੂਖਨਗਰ, ਜਿਲ੍ਹਾ ਝੱਜਰ ਵਿਚ ਦਾਦਰੀ ਤੇ ਝਾਡਲੀ, ਜਿਲ੍ਹਾਂ ਕਰਨਾਲ ਵਿਚ ਤਰਾਵੜੀ ਤੇ ਘਰੌਂਡਾ, ਜਿਲ੍ਹਾ ਰਿਵਾੜੀ ਵਿਚ ਕੋਸਲੀ, ਜਿਲ੍ਹਾ ਯਮੁਨਾਨਗਰ ਵਿਚ ਛਛਰੌਲੀ ਅਤੇ ਚਰਖੀ ਦਾਦਰੀ ਅਤੇ ਬਰਸਾਤ ਰੋਡ ਪਾਣੀਪਤ ਵਿਚ ਈਐਸਆਈ ਡਿਸਪੈਂਸਰੀਆਂ ਸਥਾਪਿਤ ਕੀਤੀਆਂ ਜਾਣਗੀਆਂ। ਨਾਲ ਹੀ ਹਿਸਾਰ ਵਿਚ ਲਗਭਗ 100 ਬੈਡ ਦੀ ਸਹੂਲਤਾਂ ਵਾਲਾ ਈਐਸਆਈ ਹਸਪਤਾਲ ਵੀ ਬਣਾਇਆ ਜਾਵੇਗਾ। ਜਿਸ ਦੇ ਲਈ ਪਹਿਲਾਂ ਹੀ ਜਮੀਨ ਅਲਾਟ ਕੀਤੀ ਜਾ ਚੁੱਕੀ ਹੈ।ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵੱਲੋਂ ਸਰਕਾਰੀ ਵਿਭਾਗਾਂ ਨੂੰ ਘੱਟ ਕੀਮਤਾਂ ‘ਤੇ ਜਮੀਨ ਅਲਾਟ ਕਰਨ ਲਈ ਬਣਾਈ ਗਈ ਨੀਤੀ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਇਸ ਨੀਤੀ ਤਹਿਤ ਹੁਣ ਜਨਹਿਤ ਵਿਚ ਵਿਕਾਸ ਕੰਮਾਂ ਤਹਿਤ ਐਚਐਸਵੀਪੀ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ ਨੂੰ 50 ਫੀਸਦੀ ਦਰ ‘ਤੇ ਜਮੀਨ ਅਲਾਟ ਕੀਤੀ ਜਾਵੇਗੀ। ਹਾਲਾਂਕਿ ਇਹ ਨਿਯਮ ਸਿਰਫ ਵਿਭਾਗ ‘ਤੇ ਹੀ ਲਾਗੂ ਹੋਵੇਗਾ। ਬੋਰਡ ਤੇ ਨਿਗਮਾਂ ਨੁੰ ਨਿਰਧਾਰਿਤ ਦਰਾਂ ‘ਤੇ ਹੀ ਜਮੀਨ ਦਾ ਅਲਾਟਮੈਂਟ ਕੀਤਾ ਜਾਵੇਗਾ।

ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਇੰਜੀਨੀਅਰਿੰਗ ਵਿੰਗ ਵਿਚ ਕੰਮ ਕਰ ਰਹੇ ਕਰਮਚਾਰੀਆਂ ਦੀ ਮੌਤ ਦੇ ਬਾਅਦ ਅਨੁਕੰਪਾ ਆਧਾਰ ‘ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਨੌਕਰੀ ਦਿੱਤੀ ਗਈ। ਇੰਨ੍ਹਾਂ ਵਿਚ ਰਿਸ਼ਬ, ਨਮਿਤ, ਰਾਹੁਲ ਅਤੇ ਸ਼ਿਵਮ ਸ਼ਾਮਿਲ ਹਨ।

ਮੀਟਿੰਗ ਵਿਚ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਉਦਯੋਗ ਅਤੇ ਵਪਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਨ, ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਏ ਕੇ ਸਿੰਘ, ਸ਼ਹਿਰੀ ਸਥਾਨਕ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਰੁਣ ਗੁਪਤਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਮੁੱਖ ਪ੍ਰਸਾਸ਼ਕ ਟੀਐਲ ਸਤਿਅਪ੍ਰਕਾਸ਼ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।


Courtesy: kaumimarg

Leave a Reply

Your email address will not be published. Required fields are marked *