Sat. Feb 24th, 2024


ਚੰਡੀਗੜ੍ਹ – ਸੂਬੇ ਦੇ ਬੁਨਿਆਦੀ ਢਾਂਚੇ ਨੂੰ ਵਿਕਾਸ ਦੀ ਗਤੀ ਦਿੰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਨੇ ਦਿੱਲੀ-ਮਥੁਰਾ ਰੋਡ ਨੂੰ ਪਾਰ ਕਰਨ ਵਾਲੀ ਦਿੱਲੀ ਮਥੁਰਾ ਰੇਲ ਲਾਇਨ ਤੇ ਜਿਲਾ ਫਰੀਦਾਬਾਦ ਦੇ ਮੁਜੇਸਰ ਤਕ ਅੰਡਰ ਬ੍ਰਿਜ ਰੋਡ ਨਿਰਮਾਣ ਨੂੰ ਪ੍ਰਵਾਨਗੀ ਦਿੱਤੀ ਹੈਇਹ ਰੋਡ ਅੰਡਰ ਬ੍ਰਿਜ (ਆਰ.ਯੂ.ਬੀ.) ਦਿੱਲੀ ਮਥੁਰਾ ਰੋਡ ਨਾਲ ਮੁਜੇਸਰ ਤਕ ਲੇਵਲ ਕ੍ਰਾਸਿੰਗ ਨੰਬਰ 576 ‘ਤੇ 50.72 ਕਰੋੜ ਦੀ ਲਾਗਤ ਨਾਲ ਬਣੇਗਾ|

            ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦਸਿਆ ਕਿ ਹਰਿਆਣਾ ਰਾਜ ਸੜਕ ਤੇ ਪੁਲ ਵਿਕਾਸ ਨਿਗਮ ਅਤੇ ਉੱਤਰ ਰੇਲਵੇ ਦੇ ਅਧਿਕਾਰੀਆਂ ਵੱਲੋਂ ਕੀਤੇ ਗਏ ਇਕ ਵਿਆਪਕ ਜਾਂਚ ਤੋਂ ਪਤਾ ਚਲਿਆ ਹੈ ਕਿ ਜਮੀਨ ਦੀ ਕਮੀ ਅਤੇ ਨਿੱਜੀ ਜਮੀਨ ਮਾਲਕਾਂ ਦੇ ਜਮੀਨ ਵੇਚਣ ਨੂੰ ਰਾਜੀ ਨਹੀਂ ਹੋਣ ਕਾਰਣ ਨਿਰਮਾਣ ਕੰਮ ਵਿਚ ਰੁਕਾਵਟ ਆ ਰਹੀ ਹੈ ਅਤੇ ਇਸ ਦੇ ਚਲਦੇ ਰੋਡ ਓਵਰ ਬ੍ਰਿਜ ਦਾ ਨਿਰਮਾਣ ਸੰਭਵ ਨਹੀਂ ਸੀਇਸ ਦੀ ਥਾਂ ਰੋਡ ਅੰਡਰ ਬ੍ਰਿਜ ਦੇ ਨਿਰਮਾਣ ਨੂੰ ਅੱਗੇ ਵੱਧਾਉਣ ਦਾ ਫੈਸਲਾ ਕੀਤਾ ਹੈ|

            ਉਨ੍ਹਾਂ ਦਸਿਆ ਕਿ ਆਰਯੂਬੀ ਲਈ ਜਨਰਲ ਅਰੇਜਮੇਂਟ ਡ੍ਰਾਇੰਗ ਨੂੰ ਉੱਤਰ ਰੇਲਵੇ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈਪਰਿਯੋਜਨਾ ਲਈ ਲੋਂੜਦੀ ਵਧੀਕ ਜਮੀਨ ਖਰੀਦ ਦੀ ਵੀ ਸਾਵਧਾਨਗੀ ਜਾਂਚ ਕੀਤੀ ਗਈ ਹੈਹਾਈਪਾਵਰ ਲੈਂਡ ਪਰਚੇਸ ਕਮੇਟੀ ਨੇ ਸਾਰੇ ਸਟੇਕਹੋਲਡਰਾਂ ਅਤੇ ਜਮੀਨ ਮਾਲਕਾਂ ਨਾਲ ਸਫਲਤਾ ਨਾਲ ਗਲਬਾਤ ਕਰਦੇ 0.96 ਏਕੜ ਜਮੀਨ ਐਕਵਾਇਰ ਨੂੰ ਆਖਰੀ ਰੂਪ ਦਿੱਤਾ ਹੈਬੁਲਾਰੇ ਨੇ ਦਸਿਆ ਕਿ ਟ੍ਰੈਫਿਕ ਵਾਨਯੂਮ ਯੁਨਿਟ ਇਕ ਲੱਖ ਤੋਂ ਵੱਧ ਹੋਣ ਕਾਰਣ ਰਾਜ ਸਰਕਾਰ ਅਤੇ ਰੇਲਵੇ ਵਿਚਕਾਰ 50:50 ਲਾਗਤ – ਸਾਂਝਾਕਰਣ ਸਮਝੌਤਾ ਲਾਗੂ ਹੋਇਆ ਹੈ|
ਉਨ੍ਹਾਂ ਅੱਗੇ ਕਿਹਾ ਕਿ ਹਰਿਆਣਾ ਇੰਜੀਨਿਅਰਿੰਗ ਵਰਕਸ ਪੋਟਰਲ ਰਾਹੀਂ ਐਚ.ਐਸ.ਆਰ.ਡੀ.ਸੀ. ਗੁਰੂਗ੍ਰਾਮ ਵੱਲੋਂ ਪੇਸ਼ ਕੀਤੀ ਗਈ ਰੋਡ ਅੰਡਰ ਬ੍ਰਿਜ ਦੀ ਅਨੁਮਾਨਿਤ ਲਾਗਤ 50.72 ਕਰੋੜ ਰੁਪਏ ਹਨਇਸ ਵਿਚ ਜਮੀਨ ਐਕਵਾਇਰ,  ਨਿਰਮਾਣ ਅਤੇ ਸਬੰਧਤ ਪਰਿਯੋਜਨਾ ਲਾਗਤ ਨਾਲ ਸਬੰਧਤ ਖਰਚਾ ਸ਼ਾਮਿਲ ਹਨਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਦਿੱਤੀ ਗਈ ਇਸ ਪ੍ਰਸ਼ਾਸਨਿਕ ਪ੍ਰਵਾਨਗੀ ਨਾਲ ਆਉਣ ਵਾਲੇ ਸਮੇਂ ਵਿਚ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਜੋਰ ਮਿਲੇਗਾ ਅਤੇ ਟਰਾਂਸਪੋਰਟ ਨਾਲ ਸਬੰਧਤ ਚੁਣੌਤੀਆਂ ਦਾ ਹਲ ਵੀ ਹੋ ਸਕੇਗਾਨਾਲ ਹੀ ਇਸ ਨਾਲ ਫਰੀਦਾਬਾਦ ਜਿਲੇ ਦੇ ਨਾਗਰਿਕਾਂ ਦੀ ਭਲਾਈ ਅਤੇ ਸਹੂਲਤ ਵੀ ਯਕੀਨੀ ਹੋਵੇਗੀ|


Courtesy: kaumimarg

Leave a Reply

Your email address will not be published. Required fields are marked *