ਨਵੀਂ ਦਿੱਲੀ- ਸਿੰਘ ਸਭਾ ਲਹਿਰ ਦੀ ਸ਼ੁਰੂਆਤ ਦੇ ਮੁੱਖ ਟੀਚੇ ਸਮਾਜ ਵਿੱਚ ਆਈਆਂ ਕੁਰੀਤੀਆਂ ਨੂੰ ਦੂਰ ਕਰ ਕੇ ਸਿੱਖ ਧਰਮ ਦੀ ਮਰਿਆਦਾ ਕਾਇਮ ਕਰਨਾ, ਗੁਰੂ ਸਾਹਿਬਾਨ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਸੀ, ਪਰ ਅਫ਼ਸੋਸ ਦੀ ਗੱਲ ਹੈ
ਇਸ ਨਿਜ਼ਾਮ ਵਿੱਚ ਨਿਘਾਰ ਆ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਵਿਰਾਸਤ ਸਿੱਖਇਜ਼ਮ ਟਰੱਸਟ ਦੇ ਚੇਅਰਮੈਨ ਸ. ਰਜਿੰਦਰ ਸਿੰਘ ਨੇ ਕਿਹਾ ਕਿ ਪਰਿਵਤਨ ਸੰਸਾਰ ਦਾ ਨਿਆਮ ਹੈ ਅਤੇ ਸਮੇਂ ਅਨੁਸਾਰ ਸਿੰਘ ਸਭਾਵਾਂ ਦੇ ਨਿਜ਼ਾਮ ਵਿੱਚ ਤਬਦੀਲੀਆਂ ਦੀ ਜ਼ਰੂਰਤ ਹੈ।ਸ. ਰਜਿੰਦਰ ਸਿੰਘ ਨੇ ਕਿਹਾ ਕਿ ਅੱਜ ਮੁੱਖ ਸੇਵਾਦਾਰੀ ਦਾ ਨਾਮ ਲੈ ਕੇ ਕੁਝ ਚੋਧਰੀ ਬਣੇਂ ਆਗੂਆਂ ਨੇ ਇਸ ਨਿਜ਼ਾਮ ਦੇ ਮਿਆਰ ਵਿੱਚ ਇਨ੍ਹੀਂ ਗਿਰਾਵਟ ਲਿਆਦੀ ਹੈ ਕਿ ਜਿਸ ਨਾਲ ਸੰਗਤਾਂ ਵਿੱਚ ਨਮੋਸ਼ੀ ਦੀ ਲਹਿਰ ਫੈਲ ਰਹੀ ਹੈ।ਸ. ਰਜਿੰਦਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਉਨ੍ਹਾਂ ਦੇ ਨਾਲ ਚੱਲ ਰਹੇ ਸਕੁਲ ਕਮੇਟੀਆਂ ਦੇ ਝਗੜੇ ਦਿਨ-ਬਾ-ਦਿਨ ਅਦਾਲਤਾਂ ਵਿੱਚ ਵਧਦੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ
ਹਾਲ ਹੀ ਵਿੱਚ ਪੰਜਾਬ ਦੇ ਜਿਲ੍ਹਾ ਫ਼ਰੀਦਕੋਟ ਦੇ ਇਕ ਗੁਰੂ ਘਰ ਵਿੱਚ ਵਾਪਰੀ ਘਟਨਾ ਨੇ ਸਿੱਖ ਕੌਮ ਨੂੰ ਸ਼ਰਮਸਾਰ ਕਰ ਕੇ ਰੱਖ ਦਿੱਤਾ ਹੈ।ਅੱਜ ਸਮਾਂ ਰਹਿੰਦਿਆਂ ਜੇਕਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਾਂ ਕੀਤਾ ਗਿਆ ਤਾਂ ਕਿਸੇ ਦਿਨ ਪੰਥ ਲਈ ਵੱਡੇ ਅਜ਼ਾਬ ਦਾ ਕਾਰਨ
ਬਣ ਕੇ ਉਭਰਨ ਗੀਆਂ। ਇਸ ਗੱਲ ਦਾ ਖਦਸ਼ਾ ਜ਼ਾਹਿਰ ਕਰਦਿਆਂ ਟਰੱਸਟ ਦੀ ਸਮੁੱਚੀ ਟੀਮ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੂੰ ਬਿਨੈ ਪੱਤਰ ਈ-ਮੇਲ ਕਰਕੇ ਬੇਨਤੀ ਕੀਤੀ ਗਈ ਹੈ ਕਿ ਜ਼ਲਦ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ
ਬੁਧੀਜੀਵੀਆਂ, ਰਾਜਨੀਤੀ ਦੇ ਮਹਿਰਾਂ ਅਤੇ ਪੰਥਕ ਜਥੇਬੰਦੀਆਂ ਦੀ ਇਕੱਤਰਤਾ ਕਰਕੇ ਸਦੀਵੀ ਕਾਲ ਲਈ ਇਸ ਦਾ ਹੱਲ ਕੱਢਣ ਲਈ ਸੁਝਾਅ ਲਏ ਜਾਣ ਅਤੇ ਉਪਰੰਤ ਇਕ ਸਬ ਕਮੇਟੀ ਨੂੰ ਮਿੱਧੇ ਸਮੇਂ ਵਿੱਚ ਇਸ ਦਾ ਹੱਲ ਕੱਢਣ ਲਈ ਆਦੇਸ਼ ਜਾਰੀ ਕੀਤੇ ਜਾਣ।