ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਉਹ ਪਹਿਲਾਂ ਹੀ ਐਲਾਨੀਆ ਤੌਰ ਤੇ ਆਖ ਚੁੱਕੇ ਹਨ ਕਿ ਉਹ ਨਾ ਤਾਂ ਦਿੱਲੀ ਕਮੇਟੀ ਦੇ ਮੈਂਬਰ ਬਣਨਾ ਚਾਹੁੰਦੇ ਹਨ ਅਤੇ ਨਾ ਹੀ ਪ੍ਰਧਾਨ।ਸ. ਸਿਰਸਾ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਕਮੇਟੀ ਦੇ ਕੰਮਕਾਜ ਨੁੰੂ ਲੈ ਕੇ ਕਿਸ ਤਰੀਕੇ ਦੀ ਘਟੀਆ ਰਾਜਨੀਤੀ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਉਹ ਅਸਤੀਫਾ
ਦੇਣ ਤੋਂ ਬਾਅਦ ਹੁਣ ਤੱਕ ਪਿਛਲੇ 31 ਦਿਨਾਂ ਵਿਚ ਬਤੌਰ ਪ੍ਰਧਾਨ ਹੀ ਸਾਰੇ ਕੰਮਕਾਜ ਕਰਦੇ ਆਏ ਹਨ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਕਮੇਟੀ ਦਾ ਕੰਮਕਾਜ ਕਿਸੇ ਵੀ ਤਰੀਕੇ ਪ੍ਰਭਾਵਤ ਹੋਵੇ।ਉਹਨਾਂ ਕਿਹਾ ਕਿ ਸ. ਹਰਮੀਤ ਸਿੰਘ ਕਾਲਕਾ ਆਪ ਦੱਸਣ ਕਿ ਪਿਛਲੇ 31
ਦਿਨਾਂ ਤੋਂ ਪ੍ਰਧਾਨ ਵਜੋਂ ਕੌਣ ਕੰਮ ਕਰ ਰਿਹਾ ਹੈ।ਉਹਨਾਂ ਕਿਹਾ ਕਿ ਉਹ ਇਸ ਗੱਲ ਤੋਂ
ਹੈਰਾਨ ਹਨ ਕਿ ਜਦੋਂ ਉਹਨਾਂ ਅਸਤੀਫਾ ਵਾਪਸ ਲੈਣ ਦਾ ਐਲਾਨ ਕੀਤਾ ਤੇ ਸਪਸ਼ਟ ਕੀਤਾ ਕਿ ਉਹ ਸਿਰਫ ਕਮੇਟੀ ਦਾ ਪ੍ਰਬੰਧ ਚਲਾਉਣ ਵਿਚ ਸਹਿਯੋਗ ਦੇਣ ਲਈ 20 ਜਨਵਰੀ ਤੱਕ ਜਾਂ ਫਿਰ ਜਦੋਂ ਤੱਕ ਜਨਰਲ ਹਾਊਸ ਦਾ ਗਠਨ ਨਹੀਂ ਹੁੰਦਾ, ਉਦੋਂ ਤੱਕ ਕੰਮ ਕਰਦੇ ਰਹਿਣਗੇ ਤਾਂ ਫਿਰ ਇਹ ਘਟੀਆ ਰਾਜਨੀਤੀ ਕਿਉਂ ਸ਼ੁਰੂ ਹੋ ਗਈ। ਉਹਨਾਂ ਕਿਹਾ ਕਿ ਹਰਮੀਤ ਸਿੰਘ ਕਾਲਕਾ ਇਹ ਸਪਸ਼ਟ ਕਰਨ ਕਿ ਪਿਛਲੇ 31 ਦਿਨਾਂ ਦੌਰਾਨ ਕੀ ਮੈਂ ਬਤੌਰ ਪ੍ਰਧਾਨ ਕਮੇਟੀ ਦਾ ਕੰਮਕਾਜ ਨਹੀਂ ਸੰਭਾਲਦਾ ਰਿਹਾ। ਉਹਨਾਂ ਕਿਹਾ ਕਿ ਜਦੋਂ ਮੈਂ ਐਲਾਨ ਕੀਤਾ ਤਾਂ ਸ. ਕਾਲਕਾ ਨੇ ਆਮ ਆਦਮੀ
ਪਾਰਟੀ ਦੇ ਆਗੂਆਂ ਨੂੁੰ ਕਮੇਟੀ ਦੇ ਦਫਤਰ ਵਿਚ ਦਾਖਲ ਕਰਵਾ ਦਿੱਤਾ। ਉਹਨਾਂ ਕਿਹਾ ਕਿ ਜਿਹੜੀ ਗੈਰ ਕਾਨੂੰਨੀ ਮੀਟਿੰਗ ਸ. ਕਾਲਕਾ ਨੇ ਕੀਤੀ ਹੈ, ਉਸ ਵਿਚ ਪ੍ਰਧਾਨ ਤਾਂ ਕੀ ਭਾਵੇਂ ਪ੍ਰਧਾਨ ਮੰਤਰੀ ਦੀ ਚੋਣ ਦਾ ਐਲਾਨ ਕਰ ਦੇਣ, ਫੈਸਲਾ ਤਾਂ ਹਮੇਸ਼ਾ ਕਾਨੁੰਨ
ਮੁਤਾਬਕ ਹੀ ਹੋਵੇਗਾ।ਸ. ਸਿਰਸਾ ਨੇ ਫਿਰ ਸਪਸ਼ਟ ਕੀਤਾ ਕਿ ਉਹ ਸਿਰਫ ਇਹ ਚਾਹੁੰਦੇ ਹਨ ਕਿ ਕਮੇਟੀ ਦੇ ਅਧੀਨ ਸਕੂਲਾਂ ਦੇ ਸਟਾਫ ਨੂੰ ਤਨਖਾਹ ਮਿਲੇ, ਬਾਕੀ ਸਟਾਫ ਨੂੰ ਤਨਖਾਹ ਮਿਲੇ ਤੇ ਮੌਜੂਦਾ ਹਾਲਾਤਾਂ ਕਾਰਨ ਕਿਸੇ ਨੂੰ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਕਿਹਾ
ਕਿ ਜੇਕਰ ਜਨਰਲ ਹਾਊਸ ਦਾ ਗਠਨ 20 ਜਨਵਰੀ ਜਾਂ ਉਸ ਤੋਂ ਪਹਿਲਾਂ ਵੀ ਹੁੰਦਾ ਹੈ ਤਾਂ ਉਹ ਇਸ ਦਾ ਸਵਾਗਤ ਕਰਨਗੇ। ਉਹਨਾਂ ਕਿਹਾ ਕਿ ਉਹ ਚਾਹੁੰਦੇ ਹਨ ਜੋ ਵੀ ਹੋਵੇ, ਦਿੱਲੀ ਦੀਆਂ ਸੰਗਤਾਂ ਦੀ ਇੱਛਾ ਮੁਤਾਬਕ ਹੋਵੇ।