ਚੰਡੀਗੜ੍ਹ- ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਨ ਸਮਿਤੀ ਦੇ ਚੋਣ ਵਿਚ ਵੋਟ ਕਰਨ ਵਾਲੇ ਵੋਟਰਾਂ ਨੂੰ ਸਵੈ ਐਲਾਨ ਵੀ ਕਰਨਾ ਜਰੂਰੀ ਹੋਵੇਗਾ, ਇਸ ਸਬੰਧ ਵਿਚ ਸਮਿਤੀ ਦੇ ਕਮਿਸ਼ਨਰ ਜਸਟਿਸ ਏਚਏਸ ਭੱਲਾ ਨੇ ਨਿਰਦੇਸ਼ ਜਾਰੀ ਕੀਤੇ ਹਨ।
ਉਨ੍ਹਾਂ ਨੇ ਅੱਜ ਇੱਥੇ ਜਾਰੀ ਨਿਰਦੇਸ਼ਾਂ ਵਿਚ ਕਿਹਾ ਹੈ ਕਿ ਜਿਸ ਵਿਅਕਤੀ ਨੇ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਨ ਸਮਿਤੀ ਦੇ ਚੋਣ ਲਈ ਵੋਟਰ ਵਜੋ ਆਪਣੇ ਨਾਂਅ ਦੇ ਰਜਿਸਟ੍ਰੇਸ਼ਣ ਲਈ ਪਹਿਲਾਂ ਹੀ ਬਿਨੈ ਕਰ ਦਿੱਤਾ ਹੈ, ਉਸ ਨੂੰ ਪੰਜਾਬੀ ਜਾਂ ਹਿੰਦੀ ਵਿਚ ਹੇਠਾਂ ਲਿਖੇ ਸਵੈ -ਐਲਾਨ ਪੇਸ਼ ਕਰਨਾ ਹੋਵੇਗਾ :- ਇਹ ਕਿ ਮੇਨੂੰ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਸਮਿਤੀ ਦੀ ਵੋਟਰ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਉਣ ਦੇ ਲਈ ਬਿਨੈ ਪੱਤਰ ਦਿੱਤਾ ਹੈ/ਦੇ ਰਿਹਾ/ਰਹੀ ਹਾਂ ਅਤੇ ਮੈਂ ਜਿਮੇਵਾਰੀ, ਇਮਾਨਦਾਰੀ ਅਤੇ ਧਰਮ ਨਾਲ ਇਹ ਐਲਾਨ ਕਰਦਾ/ਕਰਦੀ ਹਾਂ ਕਿ ਮੈਂ ਸਿੱਖ ਹਾਂ ਅਤੇ ਮੈਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦੱਸ ਗੁਰੂ ਸਾਹਿਬਾਨ ਨੂੰ ਮੰਨਦਾ/ਮੰਨਦੀ ਹਾਂ ਅਤੇ ਮੇਰਾ ਹੋਰ ਕੋਈ ਧਰਮ ਨਹੀਂ ਹੈ।ਕਮਿਸ਼ਨਰ ਜਸਟਿਸ ਏਚਏਸ ਭੱਲਾ ਨੇ ਅੱਗੇ ਕਿਹਾ ਹੈ ਕਿ ਉਪਰੋਕਤ ਸਵੈ-ਐਲਾਨ ਨੂੰ ਗ੍ਰਾਮੀਣ ਖੇਤਰ ਵਿਚ ਸਬੰਧਿਤ ਪਟਵਾਰੀ, ਸ਼ਹਿਰੀ ਖੇਤਰ ਵਿਚ ਨਗਰ ਪਾਲਿਕਾ ਦੇ ਸਕੱਤਰ ਜਾਂ ਵੋਟਰ ਵਜੋ ਨਾਂਅ ਦੇ ਰਜਿਸਟ੍ਰੇਸ਼ਣ ਦੇ ਲਈ ਬਿਨੈ ਪੱਤਰ ਪ੍ਰਾਪਤ ਕਰਨ ਦੇ ਲਈ ਨਿਯੁਕਤ ਕਿਸੇ ਹੋਰ ਅਥੋਰਾਇਜਡ ਅਧਿਕਾਰੀ ਨੂੰ ਪੇਸ਼ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਇਹ ਸਵੈ-ਐਲਾਨ ਪੱਤਰ ਪੇਸ਼ ਨਹੀਂ ਕਰਦਾ ਹੈ, ਤਾਂ ਉਸ ਦਾ ਨਾਂਅ ਵੋਟਰ ਵਜੋ ਰਜਿਸਟ੍ਰੇਸ਼ਣ ਦੇ ਲਈ ਨਹੀਂ ਮੰਨਿਆ ਜਾਵੇਗਾ। ਸਵੈ-ਐਲਾਨ ਪੱਤਰ ਦੀ ਫੋਟੋਕਾਪੀ ਇਸ ਪ੍ਰਯੋਜਨ ਦੇ ਲਈ ਤੈਨਾਤ ਅਧਿਕਾਰੀਆਂ/ਕਰਮਚਾਰੀਆਂ ਦੇ ਕੋਲ ਉਪਲਬਧ ਹੋਵੇਗੀ। ਇਸ ਦੀ ਫੋਟੋ ਵੈਬਸਾਇਟ ਯਾਨੀ https://gurdwaraelectionshrv.in ‘ਤੇ ਵੀ ਉਪਲਬਧ ਹੈ।
Courtesy: kaumimarg