ਨਵੀਂ ਦਿੱਲੀ-ਆਮ ਆਦਮੀ ਪਾਰਟੀ ਵੱਲੋਂ ਯੂਸੀਸੀ ਦੀ ਹਮਾਇਤ ਕਰਨ ਨਾਲ ਇਸਦਾ ਘੱਟ ਗਿਣਤੀ ਵਿਰੋਧੀ ਚੇਹਰਾ ਬੇਨਕਾਬ ਹੋਣ ਦੇ ਨਾਲ ਭਾਜਪਾ ਦੀ ਮਾਰੂ ਨੀਤੀਆਂ ਦੀ ਸਰਪ੍ਰਸਤੀ ਕਰਣ ਦਾ ਪਤਾ ਲੱਗ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਯੂਥ ਵਿੰਗ ਦੇ ਸੀਨੀਅਰ ਆਗੂ ਜਸਮੀਤ ਸਿੰਘ ਪੀਤਮਪੁਰਾ ਨੇ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਬਿਨਾਂ ਇਸਤੇ ਗੰਭੀਰ ਵਿਚਾਰ ਅਤੇ ਘੱਟਗਿਣਤੀਆਂ ਦੇ ਅਧਿਕਾਰਾਂ ਦੇ ਰਖਿਆ ਕਰਣ ਨਾਲ ਦੇਸ਼ ਭਰ ਵਿਚ ਇਕਸਾਰ ਸਿਵਲ ਕੋਡ (ਯੂ ਸੀ ਸੀ) ਲਾਗੂ ਕਰਨ ਦੀ ਤਿਆਰੀ ਤੇ ਇਸਨੂੰ ਲਾਗੂ ਕਰਨ ਦਾ ਦੇਸ਼ ਵਿਚ ਮਾਰੂ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਸਿਵਲ ਕਾਨੂੰਨ ਵੱਖ-ਵੱਖ ਧਰਮਾਂ ਦੇ ਵਿਸ਼ਵਾਸ, ਧਾਰਨਾ, ਜਾਤੀ ਤੇ ਰਵਾਇਤਾਂ ਅਨੁਸਾਰ ਪ੍ਰਭਾਵਤ ਹੁੰਦੇ ਹਨ ਤੇ ਇਹ ਵੱਖ-ਵੱਖ ਧਰਮਾਂ ਵਿਚ ਵੱਖ-ਵੱਖ ਹੁੰਦੇ ਹਨ, ਅਤੇ ਇਨ੍ਹਾਂ ਦੇ ਆਪਣੇ ਮੌਲਿਕ ਅਧਿਕਾਰ ਹੁੰਦੇ ਹਨ । ਇਹਨਾਂ ਧਾਰਨਾਵਾਂ ਦੀ ਸਮਾਜਿਕ ਢਾਂਚੇ ਦੇ ਨਾਲ ਨਾਲ ਅਨੇਕਤਾ ਵਿਚ ਏਕਤਾ ਦੇ ਵਿਚਾਰ ਅਨੁਸਾਰ ਰਾਖੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਆਪ ਪਾਰਟੀ ਤੇ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਆਮ ਇਨਸਾਨ ਦੇ ਅਧਿਕਾਰਾਂ ਦੀ ਰਖਿਆ ਕਰਣ ਦਾ ਹੋਕਾ ਦੇਣ ਵਾਲੀ ਪਾਰਟੀ ਨੇ ਪਹਿਲਾਂ ਧਾਰਾ 370 ਹਟਾਉਣ ਵਿਚ ਹਾਂ ਪੱਖੀ ਹੁੰਗਾਰਾ ਦਿੱਤਾ, ਮਗਰੋਂ ਭਗਵੰਤ ਮਾਨ ਨੇ ਬਾਣੀ ਤੇ ਬਾਣੇ ਦਾ ਪ੍ਰਚਾਰ ਕਰਦੇ ਨਿਰਦੋਸ਼ ਸਿੱਖਾਂ ਤੇ ਐਨਐਸਏ ਵਰਗੀ ਖਤਰਨਾਕ ਧਾਰਾਵਾਂ ਲਗਵਾ ਕੇ ਜ਼ੁਲਮ ਕਰਦਿਆਂ ਜਬਰੀ ਜੇਲ੍ਹੀ ਡਕੇ, ਹੁਣ ਮੁੜ ਓਹ ਯੂਸੀਸੀ ਲਾਗੂ ਕਰਣ ਦੀ ਹਮਾਇਤ ਕਰ ਰਹੀ ਹੈ ਜਿਸ ਨਾਲ ਕਿਸੇ ਵੀਂ ਪੱਖੋਂ ਆਮ ਇਨਸਾਨਾਂ ਦੀ ਨਹੀਂ ਕੇਂਦਰ ਸਰਕਾਰ ਦੇ ਅਮੀਰ ਭਾਈ ਵਾਲਾਂ ਦੇ ਅਧਿਕਾਰਾਂ ਦੀ ਰਖਿਆ ਕਰਣ ਵਾਲੀ ਪਾਰਟੀ ਬਣ ਚੁੱਕੀ ਹੈ ।