Sat. Feb 24th, 2024


ਚੰਡੀਗੜ੍ਹ- ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 26 ਜਨਵਰੀ, 2024 ਤਕ ਚਲਾਈ ਜਾਣ ਵਾਲੀ ਵਿਕਸਿਤ ਭਾਰਤ ਜਨਸੰਵਾਦ ਸੰਕਲਪ ਯਾਤਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2047 ਤਕ ਭਾਰਤ ਨੂੰ ਆਤਮਨਿਰਭਰ ਦੇਸ਼ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰੇਗੀਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਤਹਿਤ ਸਰਕਾਰ ਦੀ ਲੋਕ ਭਲਾਈ ਤੇ ਮਹੱਤਵਕਾਂਗੀ ਯੋਜਨਾਵਾਂ ਨੂੰ ਆਖਰੀ ਵਿਅਕਤੀ ਤਕ ਪਹੁੰਚਾਉਣ ਦਾ ਟੀਚਾ ਨਿਰਧਾਰਿਤ ਕੀਤਾ ਹੈ|

            ਸ੍ਰੀ ਰਾਜੇਸ਼ ਖੁਲੱਰ ਅੱਜ ਵਿਕਸਿਤ ਭਾਰਤ ਜਨਸੰਵਾਦ ਸੰਕਲਪ ਯਾਤਰਾ ਦੇ ਸਫਲ ਆਯੋਜਨ ਨੂੰ ਲੈਕੇ ਸੂਬੇ ਭਰ ਦੇ ਜਿਲਾ ਡਿਪਟੀ ਕਮਿਸ਼ਨਰਾਂ ਨਾਲ ਵੀਡਿਓ ਕਾਨਫਰੈਂਸਿੰਗ ਕਰ ਰਹੇ ਸਨ|  ਵੀਡਿਓ ਕਾਨਫਰੈਂਸ ਵਿਚ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਤੇ ਡਾਇਰੈਕਟਰ ਜਨਰਲ ਸੂਚਨਾ,  ਲੋਕ ਸੰਪਰਕ ਤੇ ਭਾਸ਼ਾ ਵਿਭਾਗ ਡਾ.ਅਮਿਤ ਕੁਮਾਰ ਅਗਰਵਾਲ ਵੀ ਮੌਜ਼ੂਦ ਰਹੇ|

            ਸ੍ਰੀ ਰਾਜੇਸ਼ ਖੁਲੱਰ ਨੇ ਕਿਹਾ ਕਿ ਆਤਮਨਿਰਭਰ ਭਾਰਤ ਮੁਹਿੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਹ ਦੁਰਦਰਾੜੀ ਸੋਚ ਹੈ,  ਜਿਸ ਨੂੰ ਸਾਕਾਰ ਹੋਣ ਨਾਲ ਭਾਰਤ ਵਿਸ਼ਵ ਪੱਧਰ ਤੇ ਇਕ ਮਜਬੂਤ ਅਤੇ ਪ੍ਰਭਾਵਸ਼ਾਲੀ ਦੇਸ਼ ਵੱਜੋਂ ਅੱਗੇ ਹੋਵੇਗਾਇਸ ਮੁਹਿੰਮ ਨੂੰ ਸਫਲ ਬਣਾ ਕੇ ਭਾਰਤ ਆਪਣੀ ਬੁਲੰਦੀਆਂ ਅਤੇ ਉਪਲੱਬਧੀਆਂ ਨੂੰ ਛੁਦੇ ਹੋਏ ਸਦੀਆਂ ਪੁਰਾਣੀ ਆਪਣੀ ਵਿਰਾਸਤ ਨੂੰ ਮੁੜ ਸਥਾਪਿਤ ਕਰਕੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕਰ ਸਕੇਗਾਉਨ੍ਹਾਂ ਕਿਹਾ ਕਿ ਇਸ ਦੌਰਾਨ ਪਾਤਰ ਤੇ ਸੰਭਾਵਿਤ ਲੋਕਾਂ ਦੇ ਨਾਮਜੰਦਗੀ ਦੀ ਪ੍ਰਕ੍ਰਿਆ ਮੌਕੇ ਤੇ ਪੂਰੀ ਕੀਤੀ ਜਾਵੇਗੀਇਸ ਮੁਹਿੰਮ ਵਿਚ ਕੇਂਦਰ ਦੇ ਨਾਲ-ਨਾਲ ਸੂਬਾ ਸਰਕਾਰ ਦੀਆਂ ਯੋਜਨਾਵਾਂ ਤੇ ਸੇਵਾਵਾਂ ਦਾ ਲਾਭ ਪਾਤਰ ਲਾਭਕਾਰੀਆਂ ਨੂੰ ਮੌਕੇ ਤੇ ਹੀ ਦਿੱਤਾ ਜਾਵੇਗਾਹਰੇਕ ਪਿੰਡ ਤੇ ਵਾਰਡ ਵਿਚ ਸਾਰੇ ਵਿਭਾਗਾਂ ਦੇ ਅਧਿਕਾਰੀ ਯੋਜਨਾ ਬਾਰੇ ਵਿਚ ਨਾ ਸਿਰਫ ਲੋਕਾਂ ਨੂੰ ਦੱਸਣਗੇ ਸਗੋਂ ਮੌਕੇ ਤੇ ਹਲ ਵੀ ਯਕੀਨੀ ਕਰਨਗੇਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਯਾਤਰਾ ਦੀ ਰੋਜਾਨਾ ਦੀ ਰਿਪੋਰਟ ਪੋਟਰਲ ਤੇ ਅਪਲੋਡ ਕੀਤੀ ਜਾਵੇਕੇਂਦਰ ਪੱਧਰ ਤੇ ਇਸ ਦੀ ਨਿਗਰਾਨੀ ਪੋਰਟਲ ਰਾਹੀਂ ਕੀਤੀ ਜਾਵੇਗੀ,  ਅਜਿਹੇ ਵਿਚ ਪ੍ਰਸ਼ਾਸਨਿਕ ਅਧਿਕਾਰੀ ਜਿਲਾ ਨਾਲ ਸਬੰਧਤ ਰੋਜਾਨਾ ਦੀ ਰਿਪੋਰਟ ਸਮੇਂ ਤੇ ਭੇਜਣਉਨ੍ਹਾਂ ਨੇ ਕਿਹਾ ਕਿ ਯਾਤਰਾ ਲਈ ਸੂਬਾ ਪੱਧਰ ਤੇ ਕੰਟ੍ਰੋਲ ਰੂਮ ਸਥਾਪਿਤ ਵੀ ਕੀਤਾ ਗਿਆ ਹੈਯਾਤਰਾ ਦੌਰਾਨ ਲੋਕਾਂ ਨੂੰ ਸਾਡਾ ਸੰਕਲਪ ਵਿਕਸਿਤ ਭਾਰਤ ਦੀ ਸੁੰਹ ਵੀ ਦਿਵਾਈ ਜਾਵੇਗੀ|

            ਮੁੱਖ  ਪ੍ਰਧਾਨ ਸਕੱਤਰ ਰਾਜੇਸ਼ ਖੁਲੱਰ ਨੇ ਵੀਡਿਓ ਕਾਨਫਰੈਂਸਿੰਗ ਰਾਹੀਂ ਜਿਲਾ ਡਿਪਟੀ ਕਮਿਸ਼ਨਰਾਂ ਨੂੰ ਲੋਂੜੀਦੇ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਹਰਿਆਣਾ ਸੂਬਾ ਸਾਰੇ ਜਿਲ੍ਹਿਆਂ ਵਿਚ ਵਿਕਸਿਤ ਭਾਰਤ ਸੰਕਲਪ ਯਾਤਰਾ ਵਧੀਆ ਢੰਗ ਕੱਢੀ ਜਾਵੇਗੀਉਨ੍ਹਾਂ ਕਿਹਾ ਕਿ ਸੰਕਲਪ ਯਾਤਰਾ ਰਾਹੀਂ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਤੇ ਨੀਤੀਆਂ ਦੀ ਝਲਕ ਪੇਸ਼ ਕਰਦੇ ਹੋਏ ਆਮਜਨਤਾ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਜਾਗਰੂਕ ਕਰਨਵਿਕਸਿਤ ਭਾਰਤ ਜਨਸੰਵਾਦ ਸੰਕਲਪ ਯਾਤਰਾ ਦੌਰਾਨ ਮੇਰੀ ਕਹਾਣੀ-ਮੇਰੀ ਜੁਬਾਨੀ ਦੇ ਤਹਿਤ ਵੱਖ-ਵੱਖ ਯੋਜਨਾਵਾਂ ਦੇ ਲਾਭਕਾਰੀਆਂ ਆਪਣੇ-ਆਪਣੇ ਤਜੁਰਬੇ ਸਾਂਝਾ ਕਰਨਗੇ ਕਿ ਕਿਵੇਂ ਉਹ ਅਤੇ ਉਨ੍ਹਾਂ ਦਾ ਪਰਿਵਾਰ ਸਰਕਾਰ ਦੀ ਅੰਯੋਦਯ ਵਿਕਾਸ ਤੇ ਭਲਾਈ ਯੋਜਨਾਵਾਂ ਨਾਲ ਲਾਭ ਚੁੱਕ ਰਹੇ ਹਨਉਨ੍ਹਾਂ ਕਿਹਾ ਕਿ ਸੰਕਲਪ ਯਾਤਰਾ ਦੌਰਾਨ ਆਯੋਜਿਤ ਕੀਤੇ ਜਾਣ ਵਾਲੇ ਪ੍ਰੋਗ੍ਰਾਮਾਂ ਵਿਚ ਅਜਿਹੇ ਲਾਭਕਾਰੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ ਜੋ ਸਰਕਾਰ ਦੀ ਯੋਜਨਾਵਾਂ ਦਾ ਲਾਭ ਚੁੱਕ ਕੇ ਵਧੀਆ ਤੇ ਚੰਗੇ ਢੰਗ ਨਾਲ ਆਪਣੀ ਜਿੰਦਗੀ ਗੁਜਾਰ ਰਹੇ ਹਨ|

            ਵੀ.ਸੀ. ਵਿਚ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਤੇ ਡਾਇਰੈਕਟਰ ਜਰਨਲ,  ਸੂਚਨਾ,  ਲੋਕਸੰਪਰਕ,  ਭਾਸ਼ਾ ਤੇ ਸਭਿਆਚਾਰ ਵਿਭਾਗ ਡਾ. ਅਮਿਤ ਕੁਮਾਰ ਅਗਰਵਾਲ ਨੇ ਕਿਹਾ ਕਿ ਵਿਕਸਿਤ ਭਾਰਤ ਜਨਸੰਵਾਦ ਸੰਕਲਪ ਯਾਤਰਾ ਦੀ ਸ਼ੁਰੂਆਤ ਮੁੱਖ ਮੰਤਰੀ ਮਨੋਹਰ ਲਾਲ ਕਰਨਗੇ ਅਤੇ ਇਸ ਯਾਤਰਾ ਵਿਚ ਮੁੱਖ ਮਤਰੀ,  ਰਾਜਪਾਲ ਸਮੇਤ ਮੰਤਰੀ ਵੀ ਹਿੱਸਾ ਲੈਣਗੇਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਮੰਤਵ ਕੇਂਦਰ ਅਤੇ ਸੂਬਾ ਸਰਕਾਰ ਦੀ ਲੋਕਭਲਾਈ ਨੀਤੀਆਂ ਨੂੰ ਆਖਰੀ ਵਿਅਕਤੀ ਤਕ ਪਹੁੰਚਾਉਣਾ ਹੈਸੂਬੇ ਦਾ ਕੋਈ ਪਾਤਰ ਵਿਅਕਤੀ ਸਰਕਾਰ ਦੀਆਂ ਯੋਜਨਾਵਾਂ ਤੋਂ ਵਾਂਝਾ ਨਾ ਰਹੇ,  ਜਿਸ ਲਈ ਸੰਕਲਪ ਯਾਤਰਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਮਨੋਹਰ ਲਾਲ ਦੀ ਲੋਕ ਭਲਾਈ ਯੋਜਨਾਵਾਂ ਤੇ ਆਧਾਰਿਤ ਜਾਗਰੂਕਤਾ ਵਾਹਨ ਇਕ ਦਿਨ ਵਿਚ ਦੋ ਪਿੰਡਾਂ ਨੂੰ ਕਵਰ ਕਰਦੇ ਹੋਏ ਨਾਗਰਿਕਾਂ ਨੂੰ ਜਾਗਰੂਕ ਕਰੇਗਉਨ੍ਹਾਂ ਦਸਿਆ ਕਿ 26 ਜਨਵਰੀ ਨੂੰ ਗਣਤੰਤਵ ਦਿਵਸ ਦੇ ਮੌਕੇ ਤੇ ਯਾਤਰਾ ਸਮਾਪਨ ਹੋਵੇਗੀ|
ਡਾਇਰੈਕਟਰ ਜਰਨਲ ਡਾ.ਅਗਰਵਾਲ ਨੇ ਕਿਹਾ ਕਿ ਯਾਤਰਾ ਦਾ ਮੁੱਖ ਮੰਤਵ ਹਰੇਕ ਇਕ ਵਿਅਕਤੀ ਨੂੰ ਕੇਂਦਰ ਅਤੇ ਸੂਬਾ ਸਰਕਾਰ ਦੀ ਲੋਕ ਭਲਾਈ ਯੋਜਨਾਵਾਂ ਨਾਲ ਜੋੜਣਾ ਹੈ| ਕੇਂਦਰ ਤੇ ਸੂਬਾ ਸਰਕਾਰ ਜੋ ਯੋਜਨਾਵਾ ਬਣੀ ਹੈ ਜੇਕਰ ਕੋਈ ਵਿਅਕਤੀ ਉਨ੍ਹਾਂ ਯੋਜਨਾਵਾਂ ਦਾ ਫਾਇਦਾ ਲੈਣ ਤੋਂ ਵਾਂਝਾ ਰਹਿ ਗਿਆ ਹੈ ਤਾਂ ਉਨ੍ਹਾਂ ਨੂੰ ਯੋਜਨਾਵਾਂ ਨਾਲ ਜੋੜ ਕੇ ਉਨ੍ਹਾਂ ਨੂੰ ਫਾਇਦ ਦਿੱਤਾ ਜਾਵੇਗਾਉਨ੍ਹਾਂ ਕਿਹਾ ਕਿ ਆਯੂਸ਼ਮਾਨ ਭਾਰਤ,  ਚਿਰਾਯੂ ਕਾਰਡ,  ਜਨ-ਧਨ ਖਾਤਾ,  ਹਰ ਘਰ ਨਾਲ ਨਾਲ ਜਲ,  ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ,  ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ,  ਪ੍ਰਧਾਨ ਮੰਤਰੀ ਆਵਾਸ ਯੋਜਨਾ,  ਸਵੱਛ ਭਾਰਤ ਵਰਗੀ ਅਨੇਕ ਯੋਜਨਾਵਾਂ ਹਨ,  ਜਿੰਨ੍ਹਾਂ ਨੂੰ ਇਸ ਯਾਤਰਾ ਦੌਰਾਨ ਰੱਖਿਆ ਜਾਵੇਗਾਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਅੰਤਯੋਦਯ ਤੇ ਆਧਾਰਿਤ ਸਟਾਲ ਲਗਾਏ ਜਾਣਗੇਇਸ ਤੋਂ ਇਲਾਵਾ,  ਬੈਂਕ ਦੀ ਸਟਾਲ,  ਸਿਹਤ ਜਾਂਚ ਕੈਂਪ,  ਹੈਲਪ ਡੈਸਕ,  ਆਯੂਸ਼ ਕੈਂਪ,  ਬੱਚਾ ਹੈਲਪ ਡੈਸਕ,  ਸੀਐਸਸੀ ਸਟਾਲ,  ਪੀਐਮ ਉੱਜਵਲਾ ਯੋਜਨਾ,  ਮੇਰਾ ਭਾਰਤ ਰਜਿਸਟਰੇਸ਼ਨ ਹੈਲਪ ਡੈਸਕ,  ਸਾਬਕਾ ਫੌਜੀਆਂ ਲਈ ਹੈਲਪ ਡੈਸਕ ਵੀ ਲਗਾਏ ਜਾਣਗੇ|


Courtesy: kaumimarg

Leave a Reply

Your email address will not be published. Required fields are marked *