ਨਵੀਂ ਦਿੱਲੀ- ਭਾਰਤ ਦੇਸ਼ ਦੇ ਗੁਆਂਢੀ ਮੁਲਕ ਪਾਕਿਸਤਾਨ ਵਿਖੇ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਬੀਤੇ ਦਿਨੀਂ ਇਕ ਮਾਡਲ ਕੁੜੀ ਵੱਲੋਂ ਕਰਵਾਏ ਗਏ ਫ਼ੋਟੋ ਸ਼ੂਟ ਦੀ ਘਟਨਾ ਸਬੰਧੀ ਸਖ਼ਤ ਇਤਰਾਜ ਜਿਤਾਉਦਿਆਂ ਹੋਇਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ, ਮੌਜੂਦਾ ਦਿੱਲੀ ਗੁਰਦੁਆਰਾ ਕਮੇਟੀ ਮੈਂਬਰ ਅਤੇ ਰਾਜਿੰਦਰ ਨਗਰ ਇਲਾਕੇ ਦੇ ਮੌਜੂਦਾ
ਕੌਂਸਲਰ ਰਾਣਾ ਪਰਮਜੀਤ ਸਿੰਘ ਨੇ ਕਿਹਾ ਕਿ ਸੋਸਲ ਮੀਡੀਆ `ਤੇ ਪਿਛਲੇ ਦਿਨੀਂ ਵਾਇਰਲ ਹੋਈਆਂ ਤਸਵੀਰਾਂ ਬੇਹੱਦ ਅਫ਼ਸੋਸਜ਼ਨਕ ਤੇ ਸ਼ਰਮਸਾਰ ਕਰਨ ਵਾਲੀਆਂ ਹਨ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਹਨ।ਉਨ੍ਹਾਂ ਕਿਹਾ ਕਿ ਇਹ ਅਸਥਾਨ ਲੋਕਾਂ ਦੀ
ਵੱਡੀ ਆਸਥਾ ਤੇ ਸ਼ਰਧਾ ਦਾ ਕੇਂਦਰ ਹੈ, ਜਿਥੇ ਇਕ ਮਾਡਲ ਲੜਕੀ ਵੱਲੋਂ ਆਪਣੀ ਪਬਲੀਸਿਟੀ ਕਰਨ ਲਈ ਫੋਟੋ ਸ਼ੂਟ ਕਰਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।ਸ. ਰਾਣਾ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦਵਾਰਾ ਸਾਹਿਬ ਦੇ ਇਤਿਹਾਸ ਤੋਂ ਸਾਰੇ
ਚੰਗੀ ਤਰ੍ਹਾਂ ਜਾਣੂ ਹਨ ਅਤੇ ਕਈ ਵਰ੍ਹਿਆਂ ਦੀਆਂ ਅਰਦਾਸਾਂ ਕਰਨ ਮਗਰੋਂ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ ਸਕਿਆ ਹੈ।ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹੀਆਂ ਹੀ ਹੋਰ ਘਿਨਾਉਣੀਆਂ ਘਟਨਾਵਾਂ ਵੀਵਾਪਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ
ਸਕਦਾ।ਸ. ਰਾਣਾ ਨੇ ਕਿਹਾ ਕਿ ਇਸ ਮਸਲੇ ਬਾਰੇ ਦੇਸ਼-ਵਿਦੇਸ਼ ਵਿੱਚ ਵਸਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੰਭੀਰਤਾ ਨਾਲ ਇਕਜੁਟ ਹੋ ਕੇ ਫ਼ੈਸਲਾ ਕਰਨਾ ਚਾਹੀਦਾ ਹੈ।ਰਾਣਾ ਪਰਮਜੀਤ ਸਿੰਘ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਉਕਤ ਕਾਰੇ
ਨਾਲ ਸਬੰਧਿਤ ਮਾਡਲ ਲੜਕੀ ਦੇ ਖ਼ਿਲਾਫ਼ ਤਰੁੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ ਅਤੇ ਧਾਰਮਿਕ ਅਸਥਾਨ ਦੀ ਵਰਤੋਂ ਕਿਸੀ ਹੋਰ ਮਕਸਦ ਨਾਲ ਕੀਤੇ ਜਾਣ ਦੇ ਲਈ ਉਸ ਮਾਡਲ ਲੜਕੀ ਕੋਲੋ ਜਨਤਕ ਤੌਰ `ਤੇ ਮੁਆਫ਼ੀ ਮੰਗਵਾਈ ਜਾਵੇ।