ਨਵੀਂ ਦਿੱਲੀ- ਰਾਮਗੜ੍ਹੀਆ ਬੋਰਡ ਦਿੱਲੀ ਨੇ ‘ਆਓ ਪੰਜਾਬੀ ਪੜ੍ਹਨਾ ਲਿਖਣਾ ਸਿੱਖੀਏ’ ਪੰਜਾਬੀ ਦਾ ਕੈਦਾ ਇਕ ਸਮਾਰੋਹ ਦੌਰਾਨ ਰਲੀਜ ਕੀਤਾ।ਇਸ ਕੈਦੇ ਨੂੰ ਲੇਖਕ ਬਲਵਿੰਦਰ ਸਿੰਘ ਸੋਢੀ (ਮੀਰਹੇੜ੍ਹੀ) ਨੇ ਲਿਖਿਆ ਹੈ। ਇਸ ਕੈਦੇ ਦੇ ਰਿਲੀਜ ਸਮੇਂ ਰਾਮਗੜ੍ਹੀਆ ਬੋਰਡ ਦਿੱਲੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਗਾਗੀ, ਮੀਤ ਪ੍ਰਧਾਨ ਬਲਵਿੰਦਰ ਮੋਹਨ ਸਿੰਘ ਸੰਧੂ, ਜਨਰਲ ਸਕੱਤਰ ਅਵਤਾਰ ਸਿੰਘ ਭੁਰਜੀ, ਅਵਤਾਰ ਸਿੰਘ ਕਲਸੀ,
ਕਰਨੈਲ ਸਿੰਘ, ਵੀਰ ਸਿੰਘ, ਸੁਖਵੀਰ ਸਿੰਘ ਗਿੱਲ, ਮਨਜੀਤ ਸਿੰਘ ਮੁੱਦੜ, ਜਗਜੀਤ ਸਿੰਘ ਪੱਪੂ, ਭੂਪਿੰਦਰ ਸਿੰਘ, ਗੁਰਦੇਵ ਸਿੰਘ, ਜਤਿੰਦਰ ਸਿੰਘ ਸੇਠੀ ਤੋਂ ਇਲਾਵਾ ਬੋਰਡ ਦੇ ਮੈਂਬਰ, ਅਹੁਦੇਦਾਰ ਤੇ ਹੋਰ ਸ਼ਖਸੀਅਤਾਂ ਮੌਜੂਦ ਸਨ।ਸ. ਗਾਗੀ ਨੇ ਪੰਜਾਬੀ ਕੈਦੇ ਅਤੇ ਇਸ
ਦੇ ਲੇਖਕ ਬਲਵਿੰਦਰ ਸੋਢੀ ਦੇ ਬਾਰੇ ਚਾਨਣਾ ਪਾਇਆ ਅਤੇ ਇਹ ਵੀ ਦੱਸਿਆ ਕਿ ਇਹ ਪੰਜਾਬੀ ਦਾ ਕੈਦਾ ਦਿੱਲੀ ਅਤੇ ਵੱਖ-ਵੱਖ ਰਾਜਾਂ ਅਤੇ ਵਿਦੇਸ਼ਾਂ ਵਿਚ ਵੀ ਮੁਫਤ ਭੇਜਿਆ ਜਾ ਰਿਹਾ ਹੈ ਤਾਂਕਿ ਬੱਚੇ ਪੰਜਾਬੀ ਮਾਂ ਬੋਲੀ ਨਾਲ ਜੁੜ ਸੱਕਣ।ਉਨ੍ਹਾਂ ਦੱਸਿਆ ਕਿ ਕੈਦਾ
ਰਾਮਗੜ੍ਹੀਆ ਬੋਰਡ ਵਲੋਂ ਛਾਪਿਆ ਗਿਆ ਹੈ ਅਤੇ ਜਿਥੇ ਵੀ ਲੋੜ ਪਵੇਗੀ ਇਹ ਕੈਦਾ ਮੁਫਤ ਭੇਜਿਆ ਜਾਵੇਗਾ।ਬਲਵਿੰਦਰ ਮੋਹਨ ਸਿੰਘ ਸੰਧੂ ਨੇ ਕਿਹਾ ਕਿ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਅਜਿਹੇ ਉਪਰਾਲੇ ਪਹਿਲਾਂ ਵੀ ਬੋਰਡ ਵਲੋਂ ਕੀਤੇ ਜਾ ਰਹੇ ਹਨ।
ਸੁਖਵੀਰ ਸਿੰਘ ਗਿੱਲ ਨੇ ਕਿਹਾ ਕਿ ਸਾਨੂੰ ਆਪਣੇ ਘਰਾਂ ’ਚ ਪੰਜਾਬੀ ਭਾਸ਼ਾ ਬੋਲਣੀ ਚਾਹੀਦੀ ਹੈ ਅਤੇ ਹੋਰਨਾਂ ਨੂੰ ਵੀ ਇਸ ਨਾਲ ਜੋੜਨਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਵੀ ਆਪੋ-ਆਪਣੇ ਵਿਚਾਰ ਰੱਖੇ। ਅਖੀਰ ਵਿਚ ਪ੍ਰਸਿੱਧ ਪੱਤਰਕਾਰ ਬਲਵਿੰਦਰ
ਸਿੰਘ ਸੋਢੀ ਨੂੰ ਬੋਰਡ ਵਲੋਂ ਸਨਮਾਨਿਤ ਕੀਤਾ ਗਿਆ। ਬਲਵਿੰਦਰ ਸੋਢੀ ਨੇ ਕਿਹਾ ਕਿ ਰਾਮਗੜ੍ਹੀਆ ਬੋਰਡ ਦਿੱਲੀ ਨੇ ਜੋ ਇਹ ਕੈਦਾ ਛਾਪਿਆ ਉਹ ਉਸ ਲਈ ਉਨ੍ਹਾਂ ਦੇ ਧੰਨਵਾਦੀ ਹਨ। ਇਸ ਮੌਕੇ ਤੇ ਵੱਖ-ਵੱਖ ਇਲਾਕਿਆਂ ਤੋਂ ਲਾਏ ਲੋਕਾਂ ਨੂੰ ਕੈਦੇ ਵੰਡੇ ਗਏ ਤਾਂ ਜੋ
ਉਹ ਇਹ ਕੈਦੇ ਅੱਗੇ ਵੰਡ ਸੱਕਣ।ਸਮਾਰੋਹ ਦੇ ਅਖ਼ੀਰ ਵਿਚ ਜਤਿੰਦਰਪਾਲ ਸਿੰਘ ਗਾਗੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।