ਨਵੀਂ ਦਿੱਲੀ- ਸਿੱਖ ਸਮਾਜ ਵਿੱਚ ਮਹੱਤਵਪੂਰਨ ਥਾਂ ਰੱਖਣ ਵਾਲੇ ਰਾਮਗੜ੍ਹੀਆ ਬੋਰਡ ਨੇ 45 ਵਰ੍ਹਿਆਂ ਬਾਅਦ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦਿੱਲੀ, ਸਰਨਾ ਨੂੰ ਸਰਬਸੰਮਤੀ ਦੇ ਨਾਲ ਸਮਰਥਨ ਦਿੱਤਾ ਹੈ। ਇਹ ਸਮਰਥਨ ਆਉਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਮੱਦੇਨਜ਼ਰ ਬੜਾ ਹੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਜਾਣਕਾਰਾਂ ਦੇ ਅਨੁਸਾਰ, ਰਾਮਗਡ਼੍ਹੀਆ ਕੌਮ ਦਿੱਲੀ ਦੀ ਸਿੱਖ ਜਨਸੰਖਿਆ ਵਿੱਚ 40 ਪ੍ਰਤੀਸ਼ਤ ਤਕ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਿੱਚ ਸਕਸ਼ਮ ਹੈ। ਸ਼ਿਅਦਦ ਅਤੇ ਰਾਮਗੜ੍ਹੀਆ ਬੋਰਡ ਦੇ ਵਿੱਚ ਗੱਠਜੋੜ ਨਵੇਂ ਰਾਜਨੀਤਕ ਸਮੀਕਰਨਾਂ ਨੂੰ ਜਨਮ ਦਿੰਦਾ ਹੋਇਆ ਦਿਖ ਰਿਹਾ ਹੈ।

ਰਾਮਗੜ੍ਹੀਆ ਸਮਾਜ ਦੇ ਮੁੱਖ ਮੈਂਬਰਾਂ ਦਾ ਸਵਾਗਤ ਕਰਦੇ ਹੋਏ ਸਰਨਾ ਭਰਾਵਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ। “ਰਾਮਗੜ੍ਹੀਆ ਸਮਾਜ ਦੇ ਨਾਲ ਆਉਣ ਨਾਲ ਸਾਨੂੰ ਨਵਾਂ ਬਲ ਮਿਲਿਆ ਹੈ, ਸ਼੍ਰੋਮਣੀ ਅਕਾਲੀ ਦਲ ਦਿੱਲੀ ਤੁਹਾਡੇ ਸਾਰੇ ਕੰਮ ਪੂਰੇ ਕਰੇਗੀ। ਪਿਛਲੀ ਕਮੇਟੀਆਂ ਨੇ ਪੰਥ ਨੂੰ ਅੱਗੇ ਲੈ ਕੇ ਜਾਣ ਦੇ ਨਾਮ ਤੇ ਸਿਰਫ ਜੁਮਲਾ ਅਤੇ ਖੋਖਲੇ ਵਾਅਦੇ ਕੀਤੇ ਹਨ। ਦਿੱਲੀ ਗੁਰਦੁਆਰਾ ਕਮੇਟੀ ਇਤਿਹਾਸ ਦੇ ਸਭ ਤੋਂ ਬੁਰੇ ਟਾਈਮ ਤੋਂ ਗੁਜ਼ਰ ਰਹੀ ਹੈ। ਹੁਣ ਅਸੀਂ ਸਾਰਿਆਂ ਨੂੰ ਇਕਜੁੱਟ ਹੋ ਕੇ ਪੰਥ ਨੂੰ ਅੱਗੇ ਵਧਾਉਣ ਲਈ ਸੇਵਾ ਕਰਨੀ ਹੋਵੇਗੀ।”

ਨਵੇਂ ਮੈਂਬਰਾਂ ਦਾ ਸਵਾਗਤ ਕਰਦੇ ਹੋਏ ਸ਼ਿਅਦਦ ਪਾਰਟੀ ਮਹਾਂ ਸਚਿਵ ਗੁਰਮੀਤ ਸਿੰਘ ਸ਼ੰਟੀ ਨੇ ਦੱਸਿਆ ਕਿ ਰਾਮਗੜ੍ਹੀਆ ਸਮਾਜ ਦੇ ਲੋਕ ਸਿੱਖੀ ਦੇ ਮੁੱਢਲੇ ਸਿਧਾਂਤਾਂ ਦਾ ਪਾਲਣ ਕਰਨ ਚ ਵਿਸ਼ਵਾਸ ਰੱਖਦੇ ਹਨ। ਮੈਂ ਉਨ੍ਹਾਂ ਨੂੰ ਹਮੇਸ਼ਾ ਹੀ ਕਿਰਤ ਕਰਕੇ ਜੀਵਨ ਜਿਉਂਦਿਆਂ ਦੇਖਿਆ ਹੈ। ਇਨ੍ਹਾਂ ਦੇ ਕੀਮਤੀ ਸਮਰਥਨ ਨਾਲ ਸਾਨੂੰ ਪੂਰੀ ਦਿੱਲੀ ਵਿੱਚ ਨਵਾਂ ਬਲ ਮਿਲੇਗਾ।

ਰਾਮਗੜ੍ਹੀਆ ਬੋਰਡ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਗੱਗੀ ਨੇ ਦੱਸਿਆ ਕਿ ਸ਼ਿਅਦਦ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਪਟਨਾ ਸਾਹਿਬ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਦੇ ਵਿਚਾਰਾਂ ਅਤੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਕਰ ਰਹੇ ਨਿਸਵਾਰਥ ਕੋਸ਼ਿਸ਼ਾਂ ਨੂੰ ਵੇਖ ਕੇ ਬੋਰਡ ਨੇ ਸਮਰਥਨ ਦਾ ਫ਼ੈਸਲਾ ਲਿਆ ਹੈ। ਰਾਮਗੜ੍ਹੀਆ ਸਮਾਜ ਦੇ ਉਮੀਦਵਾਰਾਂ ਨੂੰ ਅੱਠ ਤੋਂ ਜ਼ਿਆਦਾ ਡੀਐੱਸਜੀਐੱਮਸੀ ਸੀਟਾਂ ਉੱਤੇ ਟਿਕਟ ਦੇਣ ਦੀ ਵਜ੍ਹਾ ਨਾਲ ਗੱਗੀ ਨੇ ਸ਼ਿਅਦਦ ਪ੍ਰਧਾਨ ਦਾ ਸ਼ੁਕਰੀਆ ਵੀ ਕੀਤਾ। ਬੋਰਡ ਨੇ ਸ਼ਿਅਦਦ ਦੇ ਜਥੇਦਾਰ ਰਣਜੀਤ ਸਿੰਘ ਦੇ ਨਾਲ ਮਿਲ ਕੇ ਚੋਣ ਲੜਨ ਦੇ ਫ਼ੈਸਲੇ ਦੀ ਤਾਰੀਫ ਵੀ ਕੀਤੀ। ਰਾਮਗੜ੍ਹੀਆ ਬੋਰਡ ਦਿੱਲੀ ਨੇ ਪੰਥ ਦੀ ਏਕਤਾ ਦੇ ਲਈ ਆਪਣੇ ਘਰ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣ ਦਾ ਵਾਅਦਾ ਕੀਤਾ।

ਸਵਾਗਤ ਸਮਾਰੋਹ ਵਿਚ ਬੋਰਡ ਦੇ ਮੁੱਖ ਮੈਂਬਰ ਇੰਦਰਜੀਤ ਸਿੰਘ ਬੱਬੂ, ਮਹਿੰਦਰ ਸਿੰਘ ਭੁੱਲਰ (ਪ੍ਰਧਾਨ ਆਲ ਇੰਡੀਆ ਰਾਮਗੜ੍ਹੀਆ ਸਮਾਜ), ਕੁਲਵੰਤ ਸਿੰਘ (ਜਨਰਲ ਸਕੱਤਰ ਆਲ ਇੰਡੀਆ ਰਾਮਗੜ੍ਹੀਆ ਸਮਾਜ), ਬਲਵਿੰਦਰ ਮੋਹਨ ਸਿੰਘ ਸੰਧੂ(ਵਾਈਸ ਚੇਅਰਮੈਨ), ਅਵਤਾਰ ਸਿੰਘ ਗੁਜੀ (ਸਕੱਤਰ), ਗੁਰਿੰਦਰ ਸਿੰਘ (ਕੈਸ਼ੀਅਰ) ਕਰਨੈਲ ਸਿੰਘ (ਉਪ ਪ੍ਰਧਾਨ), ਮਨਮੀਤ ਸਿੰਘ (ਉੱਪ ਪ੍ਰਧਾਨ), ਚਰਨਜੀਤ ਸਿੰਘ ਰੇਣੂ, ਜਗਜੀਤ ਸਿੰਘ ਪੱਪੂ, ਕਰਮਜੀਤ ਸਿੰਘ (ਅਗਜ਼ੈਕਟਿਵ ਮੈਂਬਰ), ਦਵਿੰਦਰ ਸਿੰਘ ਪਨੇਸਰ, ਗੁਰਦੇਵ ਸਿੰਘ ਕਾਕੂ(ਜੁਆਇੰਟ ਸਕੱਤਰ) ਮੌਜੂਦ ਸਨ।

ਨਵੇਂ ਮੈਂਬਰਾਂ ਦਾ ਸਵਾਗਤ ਕਰਦੇ ਹੋਏ ਸ਼ਿਅਦਦ ਦੇ ਜਥੇਦਾਰ ਬਲਦੇਵ ਸਿੰਘ, ਮਨਜੀਤ ਸਿੰਘ ਸਰਨਾ, ਰਮਨਦੀਪ ਸਿੰਘ ਸੋਨੂੰ, ਤੇਜਿੰਦਰ ਸਿੰਘ ਗੋਪਾ, ਅਮਰੀਕ ਸਿੰਘ ਰਮੇਸ਼ ਨਗਰ, ਜਤਿੰਦਰ ਸਿੰਘ ਸੋਨੂੰ, ਇੰਦਰਜੀਤ ਸਿੰਘ ਕੋਚਰ, ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।

Leave a Reply

Your email address will not be published. Required fields are marked *