Fri. Sep 22nd, 2023


 

 

 

ਨਵੀਂ ਦਿੱਲੀ- ਅਸੀਂ 125 ਸਾਲ ਪਹਿਲਾਂ ਹੋਈ ਦਿਲ ਨੂੰ ਛੂਹ ਲੈਣ ਵਾਲੀ ਲੜਾਈ ਨੂੰ ਅੱਜ ਸ਼ਰਧਾਂਜਲੀ ਭੇਟ ਕਰ ਰਹੇ ਹਾਂ।ਸਾਰਾਗੜ੍ਹੀ ਦੀ ਲੜਾਈ

ਲੜਨ ਵਾਲੇ 21 ਬਹਾਦਰ ਸਿੱਖਾਂ ਦੀ ਮਹਾਨ ਕੁਰਬਾਨੀ ਦੀ ਸ਼ਲਾਘਾ ਕਰਦਿਆਂ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਨੇ ਕਿਹਾ ਕਿ ਸਿੱਖ ਧਰਮ ਸਾਨੂੰ ਦੱਸਦਾ ਹੈ ਕਿ ਸਾਨੂੰ ਦੇਸ਼ ਅਤੇ ਸਮਾਜ ਲਈ ਕੀ ਕਰਨਾ ਚਾਹੀਦਾ ਹੈ। ਦੁਨੀਆ ਨੂੰ ਸਿੱਖਾਂ ਤੋਂ

ਮਨੁੱਖਤਾ ਸਿੱਖਣੀ ਚਾਹੀਦੀ ਹੈ ਅਤੇ ਸਾਰਾਗੜ੍ਹੀ ਦੀ ਬਹਾਦਰੀ ਦੀ ਲੜਾਈ ਤੋਂ ਦੁਨੀਆ ਨੂੰ ਜਾਣੂ ਕਰਵਾਉਣਾ ਸਾਡਾ ਫਰਜ਼ ਹੈ।ਸਾਰਾਗੜ੍ਹੀ ਦੀ ਲੜਾਈ ਦੇ 21 ਬਹਾਦਰ ਸਿੱਖਾਂ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ

ਕਿਹਾ ਕਿ ਬਹਾਦਰੀ ਨੂੰ ਸ਼ਬਦਾਂ ਨਾਲ ਨਹੀਂ ਦਰਸਾਇਆ ਜਾ ਸਕਦਾ ਪਰ ਅਸੀਂ ਫਿਰ ਵੀ ਉਨ੍ਹਾਂ ਸੈਨਿਕਾਂ ਦੀ ਕੁਰਬਾਨੀ ਵਿੱਚ ਯੋਗਦਾਨ ਪਾ ਸਕਦੇ ਹਾਂ।ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ ਕਿ ਸਾਰਾਗੜ੍ਹੀ ਦੀ ਲੜਾਈ ਨੂੰ ਸਾਰੀਆਂ ਭਾਰਤੀ ਭਾਸ਼ਾਵਾਂ ਦੀਆਂ ਸਕੂਲੀ ਕਿਤਾਬਾਂ `ਚ ਸ਼ਾਮਲ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਇਸ ਬੇਮਿਸਾਲ ਲੜਾਈ ਬਾਰੇ ਪਤਾ ਲੱਗ ਸਕੇ।ਉਨ੍ਹਾਂ ਪੰਜਾਬ ਦੇ

ਫਿਰੋਜ਼ਪੁਰ `ਚ ਸਥਿਤ ਸਾਰਾਗੜ੍ਹੀ ਯਾਦਗਾਰ ਦੇ ਨਵੀਨੀਕਰਨ, ਸੁੰਦਰੀਕਰਨ ਅਤੇ ਵਿਕਾਸ ਲਈ ਆਪਣੇ ਸੰਸਦੀ ਕੋਟੇ ਵਿੱਚੋਂ 50 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।ਇਸ ਮੌਕ ਮਾਰੂਫ ਰਾਜਾ ਨੇ ਕਿਹਾ ਕਿ ਵਿਕੀਪੀਡੀਆ `ਚ ਦੱਸਿਆ ਗਿਆ ਹੈ ਕਿ ਬਰਤਾਨੀਆ ਦੇ ਲੋਕਾਂ ਵੱਲੋਂ

ਦਿੱਤੇ ਇੱਕ ਲੱਖ ਪੌਂਡ ਦੇ ਦਾਨ ਨਾਲ ਬੋਲਗੈਂਪਟਨ, ਯੂ.ਕੇ `ਚ ਈਸ਼ਰ ਸਿੰਘ ਦਾ 10 ਫੁੱਟ ਦਾ ਕਾਂਸੇ ਦਾ ਬੁੱਤ ਸਥਾਪਿਤ ਕੀਤਾ ਗਿਆ ਸੀ, ਜਿਸ ਬਰਤਾਨੀਆ ਦੀ ਸੰਸਦ `ਚ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ।ਸਿੱਖ ਇੱਕ ਬਹਾਦਰ ਕੌਮ ਹੈ।ਸਾਬਕਾ ਥਲ ਸੈਨਾ ਮੁਖੀ ਜਨਰਲ ਜੇ.ਜੇ

ਸਿੰਘ ਨੇ ਕਿਹਾ ਕਿ ਇਹ ਲੜਾਈ ਬਹਾਦਰੀ ਤੇ ਦਲੇਰੀ ਦਾ ਪ੍ਰਤੀਕ ਹੈ ਅਤੇ ਇਸ `ਚ ਨਿਡਰਤਾ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਇਹ ਹਰ ਪੱਧਰ `ਤੇ ਸਾਰੇ ਨੇਤਾਵਾਂ ਲਈ ਸਬਕ ਹੈ।ਸਾਰਾਗੜ੍ਹੀ ਦੇ ਕਿਲੇ੍ਹ `ਤੇ ਨਿਸ਼ਾਨ ਸਾਹਿਬ ਲੱਗਾ ਹੋਇਆ ਸੀ।36ਵੀਂ ਸਿੱਖ ਰੈਜੀਮੈਂਟ ਦੇ ਬ੍ਰਿਗੇਡੀਅਰ ਕੰਵਲਜੀਤ ਸਿੰਘ ਇੱਥੇ ਮੌਜੂਦ ਹਨ।ਇਸ ਮੌਕੇ ਪ੍ਰਧਾਨ ਸਾਰਾਗੜ੍ਹੀ ਫਾਊਂਡੇਸ਼ਨ ਡਾ. ਜੋਸਨ, ਡਾ. ਤਰਲੋਚਨ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ, ਕੰਵਲਜੀਤ ਸਿੰਘ ਬਖਸ਼ੀ ਐਮ.ਪੀ ਨਿਊਜ਼ੀਲੈਂਡ, ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਕਮੇਟੀ, ਰਵਿੰਦਰ ਸਿੰਘ ਆਹੂਜਾ ਪ੍ਰਧਾਨ ਸਿੱਖ ਫੋਰਮ, ਬ੍ਰਿਗੇਡੀਅਰ ਕੰਵਲਜੀਤ ਸਿੰਘ ਚੋਪੜਾ 36ਵੀਂ ਸਿੱਖ ਰੈਜੀਮੈਂਟ ਅਤੇ ਹੋਰਨਾਂ ਪਤਵੰਤਿਆਂ ਨੇ ਸ. ਸਾਹਨੀ ਦਾ

ਯਾਦਗਾਰੀ ਸਮਾਗਮ ਲਈ ਯੋਗਦਾਨ ਤੇ ਯਤਨਾਂ ਵਾਸਤੇ ਧੰਨਵਾਦ ਕੀਤਾ।

Leave a Reply

Your email address will not be published. Required fields are marked *