ਨਵੀਂ ਦਿੱਲੀ- ਵਿਰਾਸਤ ਸਿੱਖਇਜ਼ਮ ਟਰੱਸਟ ਦੇ ਚੇਅਰਮੈਨ ਰਜਿੰਦਰ ਸਿੰਘ ਨੇ ਅੱਜ ਭਾਰਤ ਦੇ ਵੈਕਟਰ ਦੁਆਰਾ ਪੈਦਾ ਹੋਣ ਵਾਲੀ ਬਿਮਾਰੀ ਦੇ ਵਿਗਿਆਨਕ ਡਾਕਟਰ ਸ਼ਿਵ ਕੁਮਾਰ ਨਾਲ ਇੰਡੀਆ ਇੰਟਰਨੈਸ਼ਨਲ ਸੈਂਟਰ ਨਾਲ ਇਕ ਮੁਲਾਕਾਤ ਕਰਕੇ ਸਾਇੰਸ
ਵਿਸ਼ੇ ਉੱਪਰ ਪੰਜਾਬੀ ਮਾਂ-ਬੋਲੀ ਵਿੱਚ ਕਿਤਾਬਾਂ ਦੀ ਘਾਟ ਦੀ ਚਿੰਤਾ ਪ੍ਰਗਟਾਈ। ਡਾਕਟਰ ਸ਼ਿਵ ਕੁਮਾਰ ਨੇ ਆਪਣੀਆਂ ਦੋ ਕਿਤਾਬਾਂ “ਕੈਂਸਰ ਇਕ ਸ਼ਬਦ ਹੈ ਆਕਾਰ ਨਹੀਂ” ਅਤੇ “ਕਰੋਨਾ ਕਾਲ ਮੈਂ ਮੁਸਕੁਰਾਹਟ” ਨੂੰ ਪੰਜਾਬੀ ਅਨੁਵਾਦ ਲਈ ਸਹਿਮਤੀ ਜਤਾਉਂਦਿਆਂ ਨਾਲ
ਹੋਰਨਾਂ ਵਿਗਿਆਨਕ ਵਿਸ਼ਿਆਂ ਦੀ ਕਿਤਾਬਾਂ ਨੂੰ ਪੰਜਾਬੀ ਵਿੱਚ ਤਰਜੁਮਾ ਕਰਨ ਲਈ ਸਹਿਯੋਗ ਦਾ ਭਰੋਸਾ ਦਿੱਤਾ।ਚੇਅਰਮੈਨ ਰਜਿੰਦਰ ਸਿੰਘ ਨੇ ਡਾਕਟਰ ਸ਼ਿਵ ਕੁਮਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖ਼ੇਤਰੀ ਭਾਸ਼ਾਵਾਂ ਦੇ ਅਨੁਵਾਦ ਨਾਲ ਸਮਾਜ ਵਿੱਚ ਵਿਚਰਦੇ ਆਮ ਆਦਮੀ ਨੂੰ
ਬਿਮਾਰੀ ਵਲੋਂ ਜਾਗਰੂਕਤਾ ਕਰਨ ਅਤੇ ਬਿਮਾਰੀ ਨਾਲ ਜੂਝਣ ਦਾ ਹੋਂਸਲਾ ਮਿਲਦਾ ਹੈ।ਇਸ ਮੌਕੇੇ ਆਯੂਰਵੇਦ ਦੇ ਜਾਣਕਾਰ ਸਵਾਮੀ ਅਰੁਣਾਨੰਦ ਨੇ ਵੀ ਆਯੂਰਵੇਦ ਸਬੰਧੀ ਲਿਖਿਆਂਕਿਤਾਬਾਂ ਦਾ ਪੰਜਾਬੀ ਅਨੁਵਾਦ ਕਰਨ ਲਈ ਸਿਹਯੋਗ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ
ਮੌਜੂਦ ਰਣਜੀਤ ਸਿੰਘ (ਪਾਲਕੋ) ਅਤੇ ਮੋਨੀਕਾ ਸ਼ਰਮਾ ਨੇ ਡਾਕਟਰ ਸ਼ਿਵ ਕੁਮਾਰ ਦਾ ਵਿਰਾਸਤ ਸਿੱਖਇਜ਼ਮ ਟਰੱਸਟ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਵੱਲੋਂ ਧੰਨਵਾਦ ਕੀਤਾ।