ਨਵੀਂ ਦਿੱਲੀ- ਵਿਰਾਸਤ ਸਿੱਖਇਜ਼ਮ ਟਰੱਸਟ ਵੱਲੋਂ ਡਾਕਟਰ ਹਰਭਜਨ ਸਿੰਘ ਬੰਗਾ ਦਾ ਦਿੱਲੀ ਪੁੱਜਣ `ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਚੇਅਰਮੈਨ ਰਜਿੰਦਰ ਸਿੰਘ ਨੇ ਦੱਸਿਆ ਕਿ ਟਰੱਸਟ ਦੀ ਮੁਢਲੀ ਟੀਮ ਦੇ ਇਸ ਮੈਂਬਰ ਨੂੰ ਪਿਛਲੇ ਦਿਨੀਂ ਯੂ.ਐਨ.ਓ ਵੱਲੋਂ “ਵਰਲਡ ਹਿਊਮੈਨਟੇਰੀਅਨ ਦਿਵਸ” ਤੇ ਰੀਅਲ ਲਾਈਫ ਹੀਰੋ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।ਟਰੱਸਟ ਦੇ ਅੰਤਰਿਮ ਮੈਂਬਰ ਰਣਜੀਤ ਸਿੰਘ (ਪਾਲਕੋ) ਨੇ ਕਿਹਾ ਕਿ ਵਿਰਾਸਤ ਸਿੱਖਇਜ਼ਮ ਟਰੱਸਟ ਲਈ ਬੜੇ ਮਾਣ ਦੀ ਗੱਲ ਹੈ ਕਿ ਸਾਡੇ ਪੰਜਾਬ
ਇਕਾਈ ਤੋਂ ਅੰਤਰਿਮ ਮੈਂਬਰ ਯੂ.ਐਨ.ਓ ਨਾਲ ਜੁੜੇ ਕੇ ਮਾਂ ਬੋਲੀ ਪੰਜਾਬੀ ਲਈ ਸੇਵਾ ਕਰ ਰਹੇ ਹਨ। ਇਸ ਮੌਕੇ ਡਾਕਟਰ ਹਰਭਜਨ ਸਿੰਘ ਬੰਗਾ ਨੇ ਕਿਹਾ ਕਿ ਦੁਨੀਆਂ ਭਰ ਵਿਚ ਸਾਹਿਬਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਵੱਡਾ ਮਾਨਵਤਾ ਵਾਦੀ ਨਹੀਂ ਹੋ ਸਕਦਾ, ਕਿਉਂਕਿ
ਗੁਰੂ ਸਾਹਿਬ ਨੇ ਪੂਰੀ ਦੁਨੀਆਂ ਨੂੰ ਸਬਕ ਦਿੱਤਾ ਹੈ ਕਿ ਮਨੁੱਖਤਾ ਤੋਂ ਵੱਡਾ ਕੋਈ ਧਰਮ ਜਾਂ ਜ਼ਾਤ ਨਹੀਂ ਹੁੰਦੀ ਹੈ।ਇਸ ਮੌਕੇ ਤੇ ਪਾਲ ਜੀਤ ਸਿੰਘ (ਪਾਲਕੋ) ਅਤੇ ਰਣਜੀਤ ਸਟੁਡੀਉ ਦੀ ਡਾਇਰੇਕਟਰ ਮੋਨਿਕਾ ਸ਼ਰਮਾ ਵੀ ਮੌਜੂਦ ਸਨ।