ਨਵੀਂ ਦਿੱਲੀ-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਸ. ਸੰਸਾਰ ਸਿੰਘ ਨੇ ਦਸਿਆ ਕਿ ਸ਼੍ਰੀ ਦਰਬਾਰ ਸਾਹਿਬ ਤੇ
ਹਮਲਾ ਕਰਨ ਵਾਲੇ ਦੁਸ਼ਟਾਂ ਦਾ ਸੋਧਾ ਲਾਉਣ ਦਾ ਇਤਿਹਾਸ ਕਾਇਮ ਰੱਖਣ ਵਾਲੇ ਕੌਮ ਦੇ ਹੀਰੇ, ਕੋਮੀ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੇ ਕੋਮੀ ਮਿਸ਼ਨ ਦੀ ਪ੍ਰਾਪਤੀ ਲਈ ਆਪਣੀਆਂ ਮਾਹਨ ਸ਼ਹਾਦਤਾਂ ਦੇ ਕੇ ਕੌਮ ਦੀ ਦਸਤਾਰ ਸੀਸ ਤੇ
ਸਤਿਕਾਰ ਸਹਿਤ ਰੱਖੀ, ਉਨ੍ਹਾਂ ਦੀਆਂ ਮਾਹਨ ਸ਼ਹਾਦਤਾਂ ਨੂੰ ਯਾਦ ਕਰਦਿਆਂ ਹੋਇਆਂ ਹਰ ਵਰ੍ਹੇ ਦੀ ਤਰ੍ਹਾਂ ਸ਼ਹੀਦੀ ਬਰਸ਼ੀ ਇਥੇ ਦੇ ਇਤਿਹਾਸਕ ਗੁਰਦਵਾਰਾ ਸ਼੍ਰੀ ਰਕਾਬ ਗੰਜ ਸਾਹਿਬ ਵਿਖੇ ਅਰਦਾਸ ਸਮਾਗਮ 31 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ 10:00 ਵੱਜੇ ਹੋਵੇਗੀ।ਸ.
ਸ. ਸੰਸਾਰ ਸਿੰਘ ਨੇ ਦਸਿਆ ਕਿ ਇਸ ਸਮਾਗਮ ਵਿਚ ਦਿੱਲੀ ਦੇ ਕੋਨੇ-ਕੋਨੇ ਤੋਂ ਸੰਗਤਾਂ ਤੇ ਪਤਵੰਤੇ ਸੱਜਣ ਉਚੇਚੇ ਤੋਰ `ਤੇ ਪੁਜ ਰਹੇ ਹਨ।ਉਨ੍ਹਾਂ ਦਸਿਆ ਕਿ ਸ਼੍ਰੀ ਦਰਬਾਰ ਸਾਹਿਬ ਤੋਂ ਇਲਾਵਾ ਦਰਜਨਾਂ ਦੀ ਗਿਣਤੀ ਵਿੱਚ ਹੋਰ ਗੁਰੂਘਰਾਂ ਤੇ ਸਮੇਂ ਦੀ ਕੇਂਦਰ ਸਰਕਾਰ
ਵੱਲੋਂ ਦਿੱਤੇ ਹੁਕਮਾਂ `ਤੇ ਭਾਰਤੀ ਫ਼ੌਜ ਵੱਲੋਂ ਹਮਲੇ ਕੀਤੇ ਗਏ, ਇਸ ਨਸਲਕੁਸ਼ੀ ਦਾ ਬਦਲਾ ਲੈਂਦਿਆਂ ਜ਼ਾਲਮ ਇੰਦਰਾਂ ਗਾਂਧੀ ਨੂੰ ਉਸ ਦੇ ਪਾਪਾਂ ਦੀ ਸਜ਼ਾ ਦੇਣ ਵਾਲੇ ਕੌਮੀ ਯੋਧਿਆ ਦੀ ਸ਼ਹਾਦਤ ਨੰੁ ਚੇਤੇ ਰੱਖਣਾ ਸਾਡਾ ਮੁੱਢਲਾ ਫ਼ਰਜ਼ ਬਣਾਦਾ ਹੈ।ਸ. ਸੰਸਾਰ ਸਿੰਘ
ਨੇ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਵੱਡੀ ਗਿਣਤੀ ਵਿੱਚ ਦਿੱਲੀ ਪੁੱਜ ਕੇ ਕੋਮੀ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ
ਭਾਈ ਕੇਹਰ ਸਿੰਘ ਦੀ ਸ਼ਹੀਦੀ `ਤੇ ਸ਼ਰਧਾ ਤੇ ਸਤਿਕਾਰ ਭੇਂਟ ਕਰਨਗੇ।ਉਨ੍ਹਾਂ ਨੇ ਸਮੂਹ ਸਾਧ ਸੰਗਤ ਨੂੰ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਵੱਧ-ਚੜ੍ਹ ਕੇ ਹਾਜਰੀਆਂ ਭਰਨ ਅਤੇ ਸ਼ਹੀਦ ਸਿੰਘਾਂ ਪ੍ਰਤੀ ਸ਼ਰਧਾਜਲੀਆਂ ਤੇ ਸ਼ਰਧਾ ਦੇ ਫੁੱਲ ਭਂੇਟ ਕਰਨ।