ਨਵੀਂ ਦਿੱਲੀ-ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਕਿ ਸ਼ਹੀਦ ਭਾਈ ਬਲਜਿੰਦਰ ਸਿੰਘ ਪੰਡੋਰੀ ਬੀਬੀ ਦੇ ਭਹਿਣੋਈ ਹਰਦੀਪ ਸਿੰਘ ਗਿੱਲ ਜਰਮਨ ਦੇ ਸ਼ਹਿਰ ਟੂਵਿੰਗਨ ਵਿੱਚ ਸੜਕ ਹਾਦਸੇ ਤੋ ਬਾਅਦ ਅਕਾਲ ਚਲਾਣਾ ਕਰ ਗਏ ਹਨ । ਭਾਈ ਹਰਦੀਪ ਸਿੰਘ ਗਿੱਲ ਕੰਮ ਤੋ ਵਾਪਸ ਆ ਰਹੇ ਸਨ ਕਿ ਸਕੂਟਰ ਦੇ ਤਿਲਕ ਜਾਣ ਕਾਰਨ ਉਨ੍ਹਾਂ ਦੀ ਧੋਣ ਅਤੇ ਰੀੜ ਦੀ ਹੱਡੀ ਵਿੱਚ ਗਹਿਰੀਆਂ ਚੋਟਾ ਆ ਗਈਆਂ ਸਨ ਜਿਸ ਲਈ ਡਾਕਟਰਾਂ ਵਲੋਂ ਉਨ੍ਹਾਂ ਦਾ ਜਲਦ ਹੀ ਅਪਰੇਸ਼ਨ ਕੀਤਾ ਗਿਆ । ਤਕਰੀਬਨ ਕੁਝ ਦਿਨ ਹਸਪਤਾਲ ਵਿੱਚ ਇਲਾਜ ਦੌਰਾਨ ਮੰਗਲਵਾਰ 9 ਮਈ ਨੂੰ ਅਕਾਲ ਚਲਾਣਾ ਕਰ ਗਏ । ਇਸ ਸਮੇ ਭਾਈ ਹਰਜੀਤ ਸਿੰਘ, ਭਾਈ ਹਰਜੋਤ ਸਿੰਘ ਸੰਧੂ, ਭਾਈ ਕੁਲਦੀਪ ਸਿੰਘ ਬੈਲਜੀਅਮ, ਭਾਈ ਜਸਵਿੰਦਰ ਸਿੰਘ, ਆਦਿ ਸਿੰਘਾਂ ਵਲੋ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਅਤੇ ਕਿਹਾ ਗਿਆ ਕਿ ਅਸੀ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਣ ।