Fri. Dec 1st, 2023


ਨਵੀਂ ਦਿੱਲੀ – ਪੰਜਾਬ ਰਾਜ ਦੇ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਝੁੰਦਾ ਕਮੇਟੀ ਦੀ ਸਿਫਾਰਿਸ਼ ਤੇ ਭੰਗ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨੂੰ ਮੁੜ ਲਾਮਬੰਦ ਕੀਤਾ ਗਿਆ ਹੈ ।

ਅਕਾਲੀ ਦਲ ਵਲੋਂ 8 ਮੈਂਬਰੀ ਸਲਾਹਕਾਰ ਕਮੇਟੀ ਦੇ ਨਾਲ ਕੋਰ ਕਮੇਟੀ ਦੀ ਵੀਂ ਘੋਸ਼ਣਾ ਕੀਤੀ ਗਈ ਹੈ ।
ਪੰਜਾਬ ਦੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਬਾਦਲ ਮੁੱਖ ਸਰਪ੍ਰਸਤ ਅਤੇ ਸਰਨਾ ਸਪੈਸਲ ਕੋਰ ਕਮੇਟੀ ਵਿਚ ਨਾਮਜਦ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਉਪ ਬਾਦਲ ਮੁੱਖ ਸਰਪ੍ਰਸਤ ਅਤੇ ਸਰਨਾ ਸਪੈਸਲ ਕੋਰ ਕਮੇਟੀ ਵਿਚ ਨਾਮਜਦ ਬਣਾਇਆ ਗਿਆ ਹੈ ।
8 ਮੈਂਬਰੀ ਕਮੇਟੀ ਵਿਚ ਚਰਨਜੀਤ ਸਿੰਘ ਅਟਵਾਲ, ਕਿਰਪਾਲ ਸਿੰਘ ਬੰਡੂਗਰ, ਬਲਦੇਵ ਸਿੰਘ ਮਾਨ, ਪ੍ਰਕਾਸ਼ ਚੰਦ ਗਰਗ, ਵੀਰ ਸਿੰਘ ਲੋਪੋਕੇ, ਜਰਨੈਲ ਸਿੰਘ ਵਾਹਦ, ਵੀਰੇਂਦਰ ਸਿੰਘ ਬਾਜਵਾ ਅਤੇ ਬੀਬੀ ਦੇਵੇਂਦਰ ਕੌਰ ਨੂੰ ਸਲਾਹਕਾਰ ਦੀ ਜਿੰਮੇਵਾਰੀ ਸੋਪੀ ਗਈ ਹੈ ।
ਸਪੈਸ਼ਲ ਕੋਰ ਕਮੇਟੀ ਵਿਚ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਯੂਨਿਟ ਦੇ ਨਵੇਂ ਬਣੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਨਰੇਸ਼ ਗੁਜਰਾਲ ਦੇ ਨਾਮ ਚੁਣੇ ਗਏ ਹਨ ।
ਕੋਰ ਕਮੇਟੀ ਵਿਚ 24 ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ ਜਿਸ ਵਿਚ ਐਸ ਜੀ ਪੀ ਸੀ ਪ੍ਰਧਾਨ, ਪ੍ਰੇਮ ਸਿੰਘ ਚੰਦੂਮਾਜਰਾ, ਬਲਦੇਵ ਸਿੰਘ ਭੂੰਦੜ, ਬਿਕਰਮਜੀਤ ਸਿੰਘ ਮਜੀਠੀਆ ਦੇ ਨਾਮ ਪ੍ਰਮੁੱਖ ਹਨ ।

Leave a Reply

Your email address will not be published. Required fields are marked *