ਨਵੀਂ ਦਿੱਲੀ -ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਅਖੰਡ ਕੀਰਤਨੀ ਜੱਥਾ (ਵਿਸ਼ਵ ਵਿਆਪੀ) ਵਲੋਂ ਬੀਤੀ ਰਾਤ ਸਿੱਖਾਂ ਦੇ ਇਤਿਹਾਸਿਕ ਅਸਥਾਨ ਗੁਰਦਵਾਰਾ ਦੁਖਨਿਵਾਰਨ ਸਾਹਿਬ ਪਟਿਆਲਾ ਦੇ ਸਰੋਵਰ ਦੀ ਪਰਿਕਰਮਾ ਵਿਚ ਇਕ ਔਰਤ ਵਲੋਂ ਸ਼ਰਾਬ ਪੀ ਕੇ ਗੁਰੂ ਘਰ ਦੀ ਮਰਿਆਦਾ ਦੀ ਬੇਅਦਬੀ ਕੀਤੀ ਜਾ ਰਹੀ ਸੀ ਜਿਸ ਨੂੰ ਉੱਥੇ ਮੌਜੂਦ ਸੇਵਾਦਾਰ ਅਤੇ ਸੰਗਤ ਨੇ ਵਰਜਿਆ ਪਰ ਓਹ ਉਲਟਾ ਉਨ੍ਹਾਂ ਨਾਲ ਹੀ ਬਹਿਸਣ ਲੱਗ ਪਈ ਸੀ । ਓਸ ਸਮੇਂ ਉੱਥੇ ਮੌਜੂਦ ਪ੍ਰਾਪਰਟੀ ਡੀਲਰ ਦਾ ਕੰਮ ਕਰਣ ਵਾਲੇ ਭਾਈ ਨਿਰਮਲ ਸਿੰਘ ਸੈਣੀ ਨੇ ਆਪਣੇ ਲਾਇਸੈਂਸੀ ਅਸਲੇ ਨਾਲ ਓਸੇ ਸਮੇਂ ਨਿਆ ਕਰਦਿਆਂ ਓਸ ਔਰਤ ਨੂੰ ਪੰਜ ਗੋਲੀਆਂ ਦਾਗ ਕੇ ਪੁਰਾਤਨ ਸਿੱਖ ਰਹੁ ਰੀਤ ਮੁਤਾਬਿਕ ਢਹਿ ਢੇਰੀ ਕਰਕੇ ਗੁਰੂ ਘਰ ਦੀ ਬੇਅਦਬੀ ਕਰਣ ਵਾਲੇ ਨੂੰ ਆਪਣੇ ਹਥੀ ਸਜ਼ਾ ਦੇ ਦਿੱਤੀ । ਅਖੰਡ ਕੀਰਤਨੀ ਜੱਥਾ (ਵਿਸ਼ਵ ਵਿਆਪੀ) ਉਨ੍ਹਾਂ ਵਲੋਂ ਕੀਤੀ ਗਈ ਕਾਰਵਾਈ ਦੀ ਪੂਰਨ ਹਿਮਾਇਤ ਕਰਦਾ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕਰਦਾ ਹੈ ਕਿ ਭਾਈ ਨਿਰਮਲ ਸਿੰਘ ਜਿਨ੍ਹਾਂ ਨੇ ਓਸੇ ਸਮੇਂ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦਿੱਤਾ ਸੀ, ਦੀ ਕਾਨੂੰਨੀ ਪੈਰਵਾਈ ਕੀਤੀ ਜਾਏ, ਜ਼ੇਕਰ ਸ਼੍ਰੋਮਣੀ ਕਮੇਟੀ ਗੁਰੂ ਘਰ ਦੇ ਮਾਣ ਸਨਮਾਣ ਦੀ ਰੱਖਵਾਲੀ ਕਰਣ ਵਾਲੇ ਸਿੱਖ ਪਰਿਵਾਰ ਦੀ ਪੈਰਵਾਈ ਕਰਣ ਤੋਂ ਪਿੱਛੇ ਹਟੇਗੀ ਤਾਂ ਅਖੰਡ ਕੀਰਤਨੀ ਜੱਥਾ (ਵਿਸ਼ਵ ਵਿਆਪੀ) ਆਪਣਾ ਪੰਥਕ ਫਰਜ਼ ਸਮਝਦੇ ਹੋਏ ਉਨ੍ਹਾਂ ਦੀ ਕਾਨੂੰਨੀ ਪੈਰਵਾਈ ਕਰੇਗੀ । ਅਖੰਡ ਕੀਰਤਨੀ ਜੱਥਾ (ਵਿਸ਼ਵ ਵਿਆਪੀ) 31 ਮੈਂਬਰੀ ਕਮੇਟੀ ਦੇ ਮੁੱਖ ਬੁਲਾਰੇ ਭਾਈ ਆਰਪੀ ਸਿੰਘ ਅਤੇ ਮੈਂਬਰ ਭਾਈ ਅਰਵਿੰਦਰ ਸਿੰਘ ਰਾਜਾ ਵਲੋਂ ਜਾਰੀ ਕੀਤੇ ਗਏ ਬਿਆਨ ਵਿਚ ਉਨ੍ਹਾਂ ਪੁਲਿਸ ਵਲੋਂ ਓਸ ਔਰਤ ਨੂੰ ਬਚਾਉਣ ਲਈ ਘੜੀ ਜਾ ਰਹੀ ਕਹਾਣੀ ਕਿ ਓਹ ਮੰਦ ਬੁਧੀ ਸੀ ਤੇ ਸ਼ੰਕਾ ਜ਼ਾਹਿਰ ਕਰਦਿਆਂ ਕਿਹਾ ਕਿ ਇਨ੍ਹਾਂ ਦੋਖੀਆਂ ਨੂੰ ਬੇਅਦਬੀ ਕਰਣ ਲਈ ਸਿਰਫ ਸਿੱਖਾਂ ਦੇ ਗੁਰੂ ਘਰ ਹੀ ਕਿਉਂ ਮਿਲਦੇ ਹਨ ਕਦੇ ਕਿਸੇ ਮੰਦਿਰ ਮਸਜਿਦ ਜਾਂ ਚਰਚਾ ਬਾਰੇ ਸੁਣਿਆ ਕਿ ਕਿਸੇ ਨੇ ਕੌਈ ਬੇਅਦਬੀ ਕੀਤੀ ਹੈ..? ਜੋ ਵੀਂ ਗੁਰੂ ਘਰ ਆ ਕੇ ਬੇਅਦਬੀ ਕਰ ਜਾਂਦਾ ਤੁਸੀਂ ਓਸ ਨੂੰ ਕਦੇ ਮੰਦ ਬੁਧੀ ਕਦੇ ਪਾਗਲ ਕਦੇ ਕੁਝ ਤੇ ਕਦੇ ਕੁਝ ਕਹਿ ਕੇ ਬਚਾਅ ਕਰਦੇ ਹੋ ਜਦਕਿ ਤੁਹਾਡਾ ਫਰਜ਼ ਬਣਦਾ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਦੀ ਡੂੰਘੀ ਤਹਿਕੀਕਾਤ ਕੀਤੀ ਜਾਏ ਤੇ ਇਸ ਪਿੱਛੇ ਜੋ ਚੇਹਰੇ ਬਾਰ ਬਾਰ ਇਸ ਤਰ੍ਹਾਂ ਦੀ ਕਾਰਵਾਈ ਕਰਵਾ ਰਹੇ ਉਨ੍ਹਾਂ ਨੂੰ ਉਜਾਗਰ ਕਰਕੇ ਹਮੇਸ਼ਾ ਲਈ ਵਾਰਦਾਤਾਂ ਨੂੰ ਰੋਕ ਲਗਾਈ ਜਾ ਸਕੇ । ਅੰਤ ਵਿਚ ਭਾਈ ਆਰਪੀ ਸਿੰਘ ਅਤੇ ਭਾਈ ਅਰਵਿੰਦਰ ਸਿੰਘ ਰਾਜਾ ਨੇ ਕਿਹਾ ਬੇਅਦਬੀ ਕਰਣ ਵਾਲੇ ਦੋਖੀਆਂ ਨੂੰ ਚੇਤਾਵਨੀ ਦੇਂਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਕਾਰਵਾਈ ਤੋਂ ਸਬਕ ਲੈ ਲੈਣਾ ਚਾਹੀਦਾ ਹੈ ਕਿ ਸਿੱਖ ਪੰਥ ਅੰਦਰ ਹਾਲੇ ਵੀਂ ਜਾਗਦੀ ਜਮੀਰ ਵਾਲੇ ਸਿੰਘ ਜਿਓੰਦੇ ਹਨ ਤੇ ਓਹ ਦੋਖੀਆਂ ਨੂੰ ਮੌਕੇ ਤੇ ਹੀ ਆਪਣੇ ਹਥੀ ਸਜ਼ਾ ਦੇਣ ਵਿਚ ਵਿਸ਼ਵਾਸ ਰੱਖਦੇ ਹਨ ਜਿਸਦਾ ਇਕ ਤਾਜ਼ਾ ਪ੍ਰਮਾਣ ਸੁਧੀਰ ਸੂਰੀ ਵੀਂ ਹੈ ।