ਨਵੀਂ ਦਿੱਲੀ-ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਨ ਮੌਕੇ ਲਿੰਗਿਆਇਆ ਗਰੁੱਪ ਵਲੋਂ ਦਿੱਲੀ ਵਿਖੇ ਰਾਸ਼ਟਰੀ ਏਕਤਾ ਦਿਵਸ ਮਨਾਇਆ ਗਿਆ। ਇਸ ਮੌਕੇ ਪੂਰੇ ਭਾਰਤ ਵਿੱਚੋਂ ਸਾਰੇ ਰਾਜਾਂ ਦੇ ਸ਼ਹੀਦਾਂ ਦੇ ਪਿੰਡਾਂ ਦੀ ਪਵਿੱਤਰ ਮਿੱਟੀ ਲਿਆ ਕੇ ਰਾਜਾਂ ਦੀ ਪਵਿੱਤਰ ਮਿੱਟੀ ਤੋਂ ਰਾਸ਼ਟਰ ਦਾ ਨਿਰਮਾਣ ਇੱਕ ਨਕਸ਼ਾ ਤਿਆਰ ਕੀਤਾ ਗਿਆ ਇਹ ਨਕਸ਼ਾ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਭੇਂਟ ਕੀਤਾ ਜਾਵੇਗਾ।
ਇਸ ਮੌਕੇ ਡਾਕਟਰ ਹਰਭਜਨ ਸਿੰਘ ਕਰਨਾਣਾ (ਸਪੈਸ਼ਲ ਕਨਸਲਟੈਂਟ ਸਟੇਟਸ ਯੂ.ਐਨ.ਓ) ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ੍ਹ ਕਲਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੰਜਾਬ ਦੀ ਪਵਿੱਤਰ ਧਰਤੀ ਦੀ ਮਿੱਟੀ ਲੈ ਕੇ ਆਏ ਹਨ।ਇਸ ਮੌਕੇ ਵਿਰਾਸਤ ਸਿੱਖਇਜਮ ਟਰੱਸਟ ਦੇ ਚੇਅਰਮੈਨ
ਰਜਿੰਦਰ ਸਿੰਘ ਨੇ ਕਿਹਾ ਕਿ ਟਰੱਸਟ ਲਈ ਇਹ ਮਾਣ ਵਾਲੀ ਗੱਲ ਹੈ ਕਿ ਟਰੱਸਟ ਦੇ ਸਕੱਤਰ ਜਨਰਲ ਡਾ. ਹਰਭਜਨ ਸਿੰਘ ਕਰਨਾਣਾ ਸ਼ਹੀਦ ਭਗਤ ਸਿੰਘ ਦੇ ਪਿੰਡ ਦੀ ਮਿੱਟੀ ਲੈ ਕੇ ਆਏ ਅਤੇ ਪੰਜਾਬ ਦੇ ਪ੍ਰਤੀਨਿਧ ਵਜੋਂ ਸ਼ਮੂਲੀਅਤ ਕੀਤੀ। ਇਸ ਮੌਕੇ ਅਮਰੇਨਦਰਾ ਖਟੂਆ ਸਾਬਕਾ
ਸੈਕਟਰੀ ਵਿਦੇਸ਼ੀ ਮਾਮਲਿਆਂ ਮੰਤਰਾਲਾ, ਮੇਜਰ ਜਨਰਲ ਜੀ.ਡੀ. ਬਖ਼ਸ਼ੀ, ਡਾਕਟਰ ਵਿਜੇ ਕੁਮਾਰ ਸ਼ਾਹ ਪਦਮ ਸ਼੍ਰੀ ਐਵਾਰਡੀ, ਡਾਕਟਰ ਪਿਸੇਵਰ ਗੱਡੇ ਚਾਂਸਲਰ, ਡਾਕਟਰ ਤਿਲਕ ਤਨਵਰ, ਆਰਤੀ ਮਲਹੋਤਰਾ ਆਦਿ ਮੌਜੂਦ ਸਨ।