ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੁਖਬੀਰ ਸਿੰਘ ਕਾਲਰਾ ਨੇ ਨੂੰ ਸੰਬੋਧਿਤ ਅਤੇ ਸਿਖਿਆ ਦੇਂਦੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਜੀ ਦੇਖੋ ਤੁਹਾਡਾ ਉਮੀਦੁਆਰ ਇਕ ਵਾਰੀ ਫਿਰ ਬਾਦਲਾ ਦੀ ਤਕੜੀ ਵਿਚ ਆਪਣੇ ਆਪ ਨੂੰ ਤੁਲਵਾਉਂਦੇ ਹੋਏ ਸਿੱਖੀ ਰਹਿਤ ਮਰਿਯਾਦਾ ਦੀ ਧਜ਼ੀਆ ਉਡਾ ਰਿਹਾ ਹੈ । ਉਨ੍ਹਾਂ ਚੇਤੇ ਕਰਵਾਇਆ ਕਿ ਇਹ ਕੋਈ ਐਮ ਐਲ ਏ ਜਾਂ ਨਗਰ ਨਿਗਮ ਦੇ ਚੋਣ ਨਹੀਂ ਹਨ ਇਹ ਸੇਵਦਾਰੀ ਲੈਣ ਦੇ ਚੋਣ ਹਨ, ਇਹ ਸੇਵਾ ਦਾਅਵੇਦਾਰੀ ਠੋਕ ਕੇ ਨਹੀਂ ਪ੍ਰੇਮ ਨਾਲ ਸੰਗਤ ਝੋਲੀ ‘ਚ’ ਪਾਉਂਦੀ ਹੈ । ਪਹਿਲੀ ਗੱਲ ਕੀ ਇਹ ਗੁਰਮਤਿ ਨਹੀਂ ਹੈ ਕੀ ਤੁਸੀਂ ਆਪਣੇ ਆਪ ਨੂੰ ਨੋਟਾਂ ਵਿਚ ਤੁਲਵਾਓ । ਦੋ ਕਾਰਣਾ ਕਰਕੇ ਪੁਰਾਣੇ ਸਮੇਂ ਤੇ ਰਾਜੇ ਮਹਾਰਾਜੇ ਜਾ ਪੰਡਤ ਲੋਗ ਆਪਣੇ ਵਜਨ ਦੇ ਬਰਾਬਰ ਧੰਨ ਦੌਲਤ ਤੋਲਦੇ ਸੀ । ਆਪਣੇ ਅਹੰਕਾਰ ਦਾ ਪ੍ਰਗਟਾਵਾ ਕਰਨਾ ਜਾ ਸੰਸਾਰ ਦੇ ਲੋਕਾਂ ਨੂੰ ਭਰਮਾ ਵਹਿਮਾ ‘ਚ’ ਫਸਾ ਕੇ ਰੱਖਣਾ । ਦੂਜੀ ਗੱਲ ਪੁਰਾਣੇ ਸਮੇਂ ‘ਚ’ ਸੋਨਾ, ਹੀਰੇ, ਜਵਾਹਰਾਤ ਨਾਲ ਰਾਜਾ ਆਪਣੇ ਆਪ ਨੂੰ ਤੁਲਵਾਨਦਾ ਸੀ ਤੇ ਪਰਜਾ ‘ਚ’ ਵੰਡ ਦੇਂਦਾ ਸੀ ਆਪਣੀ ਫੋਕੀ ਵਾਹ ਵਾਹੀ ਲੁੱਟਣ ਵਾਸਤੇ । ਪੰਡਤ ਜਾ ਬ੍ਰਾਹਮਣ ਇਹ ਕਾਰਜ ਕਰਦੇ ਸੀ ਲੋਕਾਂ ਨੂੰ ਭਰਮਾਉਂਦੇ ਸੀ ਤੁਸੀਂ ਸਵਰਗਾਂ ਚ ਜਾਉਗੇ ਅਪਸਰਾ ਮਿਲੇਗੀ ਵਗੈਰਾ ਵਗੈਰਾ । ਚੌਥੀ ਗੱਲ ਗੁਰੂਦਵਾਰਾ ਕਮੇਟੀ ਦੀਆਂ ਚੋਣਾਂ ਨੇ ਆਪਣੇ ਵਜਨ ਦੇ ਸਿੱਕੇ ਤੁਲਵਾ ਕੇ ਕੀ ਸਾਬਿਤ ਕਰਨਾ ਚਾਹੁੰਦੇ ਨੇ । ਪੰਜਵੀ ਗੱਲ ਜੇ ਵਾਹ ਵਾਹੀ ਲੁੱਟਣੀ ਸੀ ਤੇ ਨੋਟਾਂ ਨਾਲ ਸੋਨੇ ਨਾਲ ਜਾ ਡਾਲਰਾਂ ਨਾਲ ਆਪਣੇ ਆਪ ਨੂੰ ਤੋਲਦੇ । ਸਰਦਾਰ ਜੀ ਨੂੰ ਇਹ ਨਹੀਂ ਪਤਾ ਅੱਜ ਕਲ ਰੇਜਗਾਰੀ ਦਾ ਜ਼ਮਾਨਾ ਨਹੀਂ ਹੈ, ਮੰਗਤਾ ਭੀ ਸਿੱਕੇ (ਭਾਣ) ਨਹੀਂ ਲੈਂਦਾ । ਉਨ੍ਹਾਂ ਕਿਹਾ ਕਿ ਸਿੱਕੇ ਤੋ ਆਪਣੇ ਆਪ ਨੂੰ ਤੁਲਵਾ ਕੇ ਸਾਬਿਤ ਕਰ ਦਿਤਾ ਕੀ ਮੇਰਾ ਮੁੱਲ ਕੁਝ ਨਹੀਂ, ਮੈਂ ਬਸ ਭਾਰੀ ਹਾ ਤੇ ਮੇਰਾ ਵਜਨ ਸਿੱਕੇਆਂ ਨਾਲ ਜ਼ਿਆਦਾ ਹੈ ਅਤੇ ਮੈਂ ਕੌਮ ਤੇ ਬੋਝ ਹਾ ।

 

Leave a Reply

Your email address will not be published. Required fields are marked *