ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਦੇ ਉਪਰਾਜਪਾਲ ਅਨਿਲ ਬੈਜਲ ਨਾਲ ਵੈੱਬ ਕਾਨਫਰੇਂਸਿੰਗ ਦੇ ਜ਼ਰੀਏ ਬੈਠਕ ਕੀਤੀ। ਸਰਨਾ ਨੇ ਐੱਲ ਜੀ ਨਾਲ ਸਿੱਖ ਪੰਥ ਦੇ ਜੁੜੇ ਕਈ ਮੁੱਦਿਆਂ ਉੱਤੇ ਚਰਚਾ ਕੀਤੀ। ਜਿਸ ਵਿਚ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਨੂੰ ਫੁਹਾਰੇ ਵਾਲੇ ਮਾਰਗ ਤੋਂ ਹੁੰਦੇ ਹੋਏ ਚਾਲੂ ਕਰਨ ਲਈ ਕਿਹਾ ਜੇਕਰ ਮੁਮਕਿਨ ਹੋਇਆ ਤਾਂ ਮੈਜੇਸਟਿਕ ਸਿਨਮਾ ਦੇ ਵੱਲ ਮਾਰਗ ਉੱਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।

ਉਪ ਰਾਜਪਾਲ ਅਨਿਲ ਬੈਜਲ ਨੇ ਹਰ ਤਰ੍ਹਾਂ ਦੀ ਮਦਦ ਦਾ ਵਿਸ਼ਵਾਸ ਦਿੰਦੇ ਹੋਏ ਸਬੰਧਿਤ ਅਧਿਕਾਰੀਆਂ ਦੇ ਨਾਲ ਬੈਠਕ ਕਰਵਾਉਣ ਦਾ ਵਿਸ਼ਵਾਸ ਦਿਵਾਇਆ। ਜਿਸ ਵਿੱਚ ਹੱਲ ਜਲਦੀ ਕੱਢਿਆ ਜਾ ਸਕੇ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮਹਾਂ ਸਚਿਵ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਕਰਵਾਉਣ ਲਈ ਨਿਵੇਦਨ ਵੀ ਕੀਤਾ।

ਬੈਠਕ ਦੇ ਪ੍ਰਣਾਮ ਤੋਂ ਸੰਤੁਸ਼ਟ ਨਜ਼ਰ ਆ ਰਹੇ ਹਰਵਿੰਦਰ ਸਿੰਘ ਸਰਨਾ ਨੇ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਲਈ ਹਰ ਸੰਭਵ ਨਿਰਸਵਾਰਥ ਭਾਵਨਾ ਨਾਲ ਸੇਵਾ ਜਾਰੀ ਰੱਖਣ ਅਤੇ ਆਵਾਜ਼ ਚੁੱਕਣ ਲਈ ਵਿਸ਼ਵਾਸ ਦਿਵਾਇਆ।

 

Leave a Reply

Your email address will not be published. Required fields are marked *