ਨਵੀਂ ਦਿੱਲੀ- ਕਸ਼ਮੀਰ ਵਿਚ ਸਿੱਖ ਕੁੜੀ ਦੇ ਜ਼ਬਰਨ ਧਰਮ ਪਰਿਵਰਤਨ ਦੇ ਬਾਅਦ ਵਿਆਹ ਦੀ ਘਟਨਾ ਨੇ ਵਿਸ਼ਵ ਭਰ ਦੇ ਸਿੱਖਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਜਿਸ ਦੇ ਖਿਲਾਫ ਪੂਰੇ ਸੰਸਾਰ ਦੇ ਸਿੱਖਾਂ ਵੱਲੋਂ ਪ੍ਰਤੀਕਿਰਿਆਵਾਂ ਆ ਰਹੀਆਂ ਸਨ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਤੀਨਿਧੀ ਮੰਡਲ ਨੇ ਕਸ਼ਮੀਰ ਦਾ ਦੌਰਾ ਕੀਤਾ।
ਸ਼ਿਅਦਦ ਦੀ ਸਿੱਖ ਜਥੇਬੰਦੀਆਂ ਨੇ ਪੀਡ਼ਤ ਪਰਿਵਾਰ ਨਾਲ ਮੁਲਾਕਾਤ ਕਰ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਪ੍ਰਤੀਨਿਧੀ ਮੰਡਲ ਨੇ ਬੀਤੇ ਸੋਮਵਾਰ ਨੂੰ ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਦੇ ਨਾਲ ਵੀ ਮੁਲਾਕਾਤ ਕੀਤੀ। ਜਿੱਥੇ ਸਿੱਖ ਘੱਟ ਗਿਣਤੀ ਦੇ ਰਾਖਵਾਂਕਰਨ, ਅਤੇ ਸਿੱਖਾਂ ਦੇ ਲਈ ਰੋਜ਼ਗਾਰ ਦੇ ਸਾਧਨਾ ਸਿਹਤ ਸੁਰੱਖਿਆ ਦੇ ਲਈ ਮੰਗ ਪੱਤਰ ਸੌਂਪਿਆ।

ਮਾਮਲੇ ਵਿਚ ਨਵਾਂ ਮੋੜ ਉਦੋਂ ਆਇਆ ਕਰੋ, ਜਦੋਂ ਕਸ਼ਮੀਰੀ ਸਿੱਖ ਲੜਕੀ ਮਨਮੀਤ ਕੌਰ ਦਾ ਵਿਆਹ ਸੁਖਪ੍ਰੀਤ ਸਿੰਘ ਦੇ ਨਾਲ ਪਰਮਜੀਤ ਸਿੰਘ ਸਰਨਾ ਦੀ ਹਾਜ਼ਰੀ ਵਿੱਚ, ਦੋਵਾਂ ਦੀ ਆਪਸੀ ਸਹਿਮਤੀ ਦੇ ਬਾਅਦ, ਤੈਅ ਕਰਦੇ ਹੋਏ ਆਨੰਦ ਕਾਰਜ ਕੀਤਾ ਗਿਆ। ਪ੍ਰੋਗਰਾਮ ਦਾ ਆਯੋਜਨ ਛੇਵੀਂ ਪਾਤਸ਼ਾਹੀ ਸ਼ਾਦੀਮਰਗ ਪੁਲਵਾਮਾ ਵਿਚ ਸੰਪੰਨ ਹੋਇਆ। ਅਨੰਦ ਕਾਰਜ ਦੇ ਬਾਅਦ ਪਰਮਜੀਤ ਸਿੰਘ ਸਰਨਾ ਨੇ ਮੁੰਡੇ ਅਤੇ ਕੁੜੀ ਨੂੰ ਅਸ਼ੀਰਵਾਦ ਦੇਣ ਤੋਂ ਬਾਅਦ ਕਸ਼ਮੀਰ ਦੀ ਸਿੱਖ ਸੰਗਤ ਦੇ ਲਈ ਲੰਗਰ ਦਾ ਆਯੋਜਨ ਵੀ ਕੀਤਾ।

ਮਾਮਲੇ ਨੂੰ ਸ਼ਾਂਤ ਕਰਨ ਦੇ ਬਾਅਦ ਸਰਦਾਰ ਸਰਨਾ ਨੇ ਕਸ਼ਮੀਰ ਪ੍ਰੈੱਸ ਕਲੱਬ ਵਿੱਚ ਪ੍ਰੈੱਸ ਟੀਮ ਨੂੰ ਸੰਬੋਧਨ ਕੀਤਾ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼ਿਅਦਦ ਪ੍ਰਧਾਨ ਨੇ ਕਿਹਾ ਕਿ “ਕੁਝ ਲੋਕ ਸਿੱਖ ਮੁਸਲਿਮ ਦੇ ਨਾਮ ਉੱਤੇ ਆਪਸੀ ਰਿਸ਼ਤੇ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਸਾਨੂੰ ਇਨ੍ਹਾਂ ਦਾ ਧਿਆਨ ਰੱਖਣਾ ਹੈ। ਕਸ਼ਮੀਰ ਵਿਚ ਮੁਸਲਿਮ ਭਰਾ ਮਜੌਰਟੀ ਵਿੱਚ ਹਨ, ਅਤੇ ਸਿੱਖ ਘੱਟ ਗਿਣਤੀ ਹਨ।ਉਨ੍ਹਾਂ ਨੂੰ ਸਿੱਖਾਂ ਦਾ ਦਰਦ ਸਮਝਣ ਦੀ ਲੋੜ ਹੈ।
ਘਾਟੀ ਦੀ ਕਈ ਮੁਸਲਿਮ ਤਨਜ਼ੀਮਾਂ ਨੇ ਸਰਦਾਰ ਸਰਨਾ ਨਾਲ ਮੁਲਾਕਾਤ ਕੀਤੀ, ਅਤੇ ਉਨ੍ਹਾਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਇਸ ਤਰੀਕੇ ਦੀ ਕੋਈ ਵੀ ਹਰਕਤ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਪ੍ਰੈੱਸ ਗੱਲਬਾਤ ਵਿੱਚ ਪੱਤਰਕਾਰਾਂ ਨੇ ਦਿੱਲੀ ਤੋਂ ਆਏ ਕੁਝ ਦੂਸਰੇ ਪ੍ਰਤੀਨਿਧੀਆਂ ਦੇ ਵਿਵਹਾਰਾਂ ਉੱਤੇ ਵੀ ਰੋਸ਼ ਜਤਾਇਆ। ਉਨ੍ਹਾਂ ਦੇ ਅਨੁਸਾਰ ਕੁਝ ਲੋਕ ਧਰਮ ਵਰਗੇ ਸੰਗੀਨ ਮਾਮਲਿਆਂ ਉੱਤੇ ਰਾਜਨੀਤਿਕ ਰੋਟੀਆਂ ਸੇਕ ਰਹੇ ਹਨ। ਇਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਾਬਕਾ ਪ੍ਰਧਾਨ ਨੇ ਉਨ੍ਹਾਂ ਦੀ ਨਿਖੇਧੀ ਕਰਦੇ ਹੋਏ ਅਫਸੋਸ ਜਤਾਇਆ।
ਸਰਨਾ ਨੇ ਸਿੱਖਾਂ ਦੀ ਸੁਰੱਖਿਆ ਦੇ ਲਈ ਬਿੱਲ ਨੂੰ ਸੰਗਿਆਨ ਵਿੱਚ ਲੈਂਦੇ ਹੋਏ ਗੱਲ ਕਹੀ। ਉਨ੍ਹਾਂ ਨੇ ਮਾਣਯੋਗ ਗਵਰਨਰ ਮਨੋਜ ਸਿਨਹਾ ਲੋਕਲ ਅਧਿਕਾਰੀਆਂ ਅਤੇ ਜੰਮੂ ਕਸ਼ਮੀਰ ਦੀ ਜਨਤਾ ਦਾ ਧੰਨਵਾਦ ਕੀਤਾ। ਜਿਨ੍ਹਾਂ ਨੇ ਉਨ੍ਹਾਂ ਦਾ ਭਰਪੂਰ ਸਹਿਯੋਗ ਕੀਤਾ।
ਪ੍ਰਤੀਨਿਧੀ ਮੰਡਲ ਵਿਚ ਗੁਰਮੀਤ ਸਿੰਘ ਸ਼ੰਟੀ, ਰਮਨਦੀਪ ਸਿੰਘ ਸੋਨੂੰ, ਪਰਮਜੀਤ ਸਿੰਘ ਖੁਰਾਨਾ, ਗੁਰਪ੍ਰੀਤ ਸਿੰਘ ਖੰਨਾ, ਪਰਮਜੀਤ ਸਿੰਘ ਪੀਤਮਪੁਰਾ, ਤਨਵੀਰ ਸਿੰਘ ਸੋਢੀ, ਕਸ਼ਮੀਰ ਦੇ ਸੋਸ਼ਲ ਐਕਟੀਵਿਸਟ ਗੁਰਦੀਪ ਸਿੰਘ, ਸੰਦੀਪ ਸਿੰਘ, ਵਿਕਰਮ ਸਿੰਘ, ਹਰਜੋਤ ਸ਼ਾਹ ਸਿੰਘ ਮੌਜੂਦ ਸਨ

 

Leave a Reply

Your email address will not be published. Required fields are marked *