ਨਵੀਂ ਦਿੱਲੀ, -ਸਿੱਖਿਆ ਵਿਭਾਗ ਦਿੱਲੀ ਸਰਕਾਰ ਵੱਲੋਂ ਕਰਵਾਏ ਵੱਖ-ਵੱਖ ਗਤੀਵਿਧੀਆਂ ਦੀ ਲੜੀ ਵਿੱਚ ਅੱਜ ਸਰਵੋਦਿਆ ਕੰਨਿਆਂ ਵਿਦਿਆਲਾ ਨੰਬਰ-2, ਖਿਆਲਾ ਵਿਖੇ ਅਧਿਆਪਕਾਂ ਦੇ ਜ਼ਿਲ੍ਹਾ ਪੱਧਰ ਦੇ ਪੰਜਾਬੀ ਕਵਿਤਾ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਵੱਡੀ ਗਿਣਤੀ ਵਿੱਚ ਨਵੇਂ ਅਤੇ ਪੁਰਾਣੇ ਅਧਿਆਪਕਾਂ ਨੇ ਹਿੱਸਾ ਲਿਆ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਲੈਕਚਰਾਰ ਸੁਨੀਲ ਕੁਮਾਰ ਬੇਦੀ ਨੇ ਦਸਿਆ ਕਿ ਇਸ ਕਵਿਤਾ
ਮੁਕਾਬਲੇ ਵਿੱਚ ਅਧਿਆਪਕਾਂ ਨੇ ਬੜਾ ਉਤਸ਼ਾਹ ਦਿਖਾਉਂਦੇ ਹੋਇਆਂ `ਆਮ ਆਦਮੀ`, `ਮੈਂ ਰਾਹਾਂ `ਤੇ ਨਹੀਂ ਤੁਰਦਾ`, `ਹੌਸਲਿਆਂ ਦਾ ਕਾਫ਼ਲਾ`, `ਸਭ ਤੋਂ ਖਤਰਨਾਕ`, `ਰਿਟਾਇਰਮੈਂਟ ਦੇ ਰੰਗ`, `ਉਹ ਦਰਿਆ ਚੀਰ ਜਾਂਦੇ ਨੇ`, `ਮੋਤੀ ਸਿਤਾਰੇ ਫੁੱਲ`, `ਜਿਹੇ ਗੰਭੀਰ ਅਤੇ ਸੰਜੀਦਾ ਵਿਸ਼ਿਆਂ `ਤੇ ਕਵਿਤਾਵਾਂ ਪੇਸ਼ ਕੀਤੀਆ`।ਇਸ ਮੁਕਾਬਲੇ ਵਿੱਚ ਨਿਰਣਾਇਕ ਮੰਡਲ ਦੀ ਜ਼ਿੰਮੇਵਾਰੀ ਲੈਕਚਰਾਰ ਸੁਨੀਲ ਕੁਮਾਰ ਬੇਦੀ ਤੇ ਰਿਟਾਇਰ
ਪੰਜਾਬੀ ਸੀਨੀਅਰ ਅਧਿਆਪਕਾ ਤੇ ਕਵਿੱਤਰੀ ਬਲਵਿੰਦਰ ਕੌਰ ਖੁਰਾਣਾ ਨੇ ਬਾਖੂਬੀ ਨਿਭਾਈ। ਇਹ ਮੁਕਾਬਲੇ ਅਰੰਭ ਹੋਣ ਤੋਂ ਪਹਿਲਾਂ ਸਕੂਲ ਦੇ ਪੰਜਾਬੀ ਦੇ ਲੈਕਚਰਾਰ ਰਬਿੰਦਰ ਜੀਤ ਕੌਰ ਨੇ ਸਭ ਨੂੰ ਜੀ ਆਇਆਂ ਆਖ਼ਦਿਆਂ ਹੋਇਆਂ ਸਭ ਨੂੰ ਸ਼ੁਭ ਇਛਾਵਾਂ ਦਿੱਤੀਆਂ।ਉਕਤ
ਪ੍ਰੋਗਰਾਮ ਨੂੰ ਤੋੜ ਚੜਾਉਣ ਵਿੱਚ ਸਕੂਲ ਦੀ ਪੰਜਾਬੀ ਅਧਿਆਪਕਾ ਜਸਵਿੰਦਰ ਕੌਰ ਅਤੇ ਕਲਚਰਲ ਇੰਚਾਰਜ ਰਬਿੰਦਰ ਜੀਤ ਕੌਰ ਅਤੇ ਅਨੂਪ ਕਟਾਰੀਆ ਨੇ ਮੁੱਖ ਜ਼ਿੰਮੇਵਾਰੀ ਨਿਭਾਈ।ਉਪਰੋਕਤ ਪੰਜਾਬੀ ਕਵਿਤਾ ਮੁਕਾਬਲੇ ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੀ ਇੰਚਾਰਜ
ਪ੍ਰਿੰਸੀਪਲ ਸ੍ਰੀਮਤੀ ਨੀਰਜ ਗੁਪਤਾ ਨੇ ਆਏ ਹੋਏ ਸਾਰੇ ਅਧਿਆਪਕਾਂ ਦਾ ਇਸ ਮੁਕਾਬਲੇ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਧੰਨਵਾਦ ਕੀਤਾ।