Fri. Mar 1st, 2024


ਨਵੀਂ ਦਿੱਲੀ-ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆਂ ਵਿੱਚ ਵਸਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਬੜੇ ਉਤਸ਼ਾਹ ਨਾਲ ਮਿਲਾਉਂਦੀ ਹੈ । ਹਰ ਸਿੱਖ ਸੰਸਥਾ ਚਾਹੇ ਉਸਦੇ ਕੋਲ ਵਸੀਲੇ ਘੱਟ ਵੀ ਹੋਣ ਉਹ ਵੀ ਇਸ ਮੌਕੇ ਵੱਧ ਚੜ੍ਹਕੇ ਗੁਰਮਤਿ ਸਮਾਗਮ ਕਰਦਿਆਂ ਨਾਲ ਗੁਰੂ ਕੇ ਲੰਗਰ ਅਤੁੱਟ ਵਰਤਾਉੰਦੀ ਹੈ । ਪਰ ਬੇਹੱਦ ਸ਼ਰਮ ਵਾਲੀ ਗੱਲ ਹੈ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਰਗੀ ਵੱਡੇ ਸਿੱਖ ਸੰਸਥਾ ਜਿਸਦਾ ਬਜਟ ਕਰੋੜਾਂ ਦੇ ਵਿੱਚ ਹੈ । ਜਿਸਦਾ ਪ੍ਰਧਾਨ ਨਜਾਇਜ਼ ਕੇਸਾਂ ਵਿੱਚ ਸੋਲਾਂ – ਸੋਲਾਂ ਲੱਖ ਦੇ ਵਕੀਲ ਕਰਦਾ ਹੈ ਤੇ ਜੋ ਪ੍ਰਧਾਨ ਆਪਣੇ ਆਕਾ ਮਨਜਿੰਦਰ ਸਿੰਘ ਸਿਰਸਾ ਦੀ ਚੌਧਰ ਚਮਕਾਉਣ ਲਈ ਕਰੋੜਾਂ ਰੁਪਏ ਖਰਚ ਦਿੰਦਾ ਹੈ । ਉਸ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਵੱਲੋਂ ਗੁਰੂ ਨਾਨਕ ਪਾਤਸ਼ਾਹ ਤੇ ਪ੍ਰਕਾਸ਼ ਪੁਰਬ ਮੌਕੇ ਪੱਤਰ ਜਾਰੀ ਕਰਕੇ ਲੰਗਰ ਦੀਆਂ ਰਸਦਾਂ ਇਕੱਠੀਆਂ ਕਰ ਲਈ ਗੁਰੂ ਘਰਾਂ ਦੇ ਹੈੱਡੀ ਗ੍ਰੰਥੀਆਂ ਦੀ ਡਿਊਟੀ ਲਗਾਉਣਾ ਉਂਝ ਹੀ ਸ਼ਰਮ ਨਾਲ ਡੁੱਬ ਮਰਨ ਵਾਲੀ ਗੱਲ ਹੈ । ਗ੍ਰੰਥੀ ਸਿੰਘਾਂ ਨੂੰ ਗੁਰੂ ਘਰ ਦਾ ਵਜ਼ੀਰ ਕਿਹਾ ਜਾਂਦਾ ਹੈ । ਜਿੰਨਾਂ ਦੀ ਡਿਊਟੀ ਗੁਰੂ ਸਾਹਿਬ ਦੀ ਸੇਵਾ ਸੰਭਾਲ, ਬਾਣੀ ਪੜ੍ਹਨ ਤੇ ਪ੍ਰਚਾਰ ਦੀ ਹੁੰਦੀ ਹੈ । ਕੀ ਕਾਲਕਾ ਜੁੰਡਲੀ ਨੇ ਗ੍ਰੰਥੀ ਸਿੰਘਾਂ ਲਈ ਨਵੇਂ ਮਾਪਦੰਡ ਤੈਅ ਕੀਤੇ ਹਨ ?

ਉਨ੍ਹਾਂ ਕਿਹਾ ਕਿ ਤੁਸੀ ਗੁਰੂ ਦੀ ਗੋਲਕ ਲੁੱਟਦੇ ਰਹੋ ਤੇ ਆਪਣੀ ਬਣਦੀ ਜਿੰਮੇਵਾਰੀ ਤੋਂ ਭੱਜਦੇ ਰਹੋ ਤੇ ਗ੍ਰੰਥੀ ਸਿੰਘ ਆਪਣੀ ਡਿਊਟੀ ਛੱਡ ਕੇ ਲੰਗਰ ਲਈ ਦੁੱਧ, ਵੇਸਣ ਤੇ ਹੋਰ ਰਸਦਾਂ ਇਕੱਠੀਆਂ ਕਰਨ ।
ਇਸ ਭ੍ਰਿਸ਼ਟ ਜੁੰਡਲੀ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਤੇ ਨਾ ਇਹਨਾਂ ਨੂੰ ਸੰਗਤ ਦਾ ਡਰ ਭੈਅ ਰਿਹਾ ਹੈ ਤੇ ਨਾ ਗੁਰੂ ਦਾ । ਪਰ ਇਹ ਚੇਤੇ ਰੱਖਣ ਕਿ ਸੰਗਤ ਤੇ ਇਹਨਾਂ ਦੀਆਂ ਕਰਤੂਤਾਂ ਜਾਣ ਹੀ ਚੁੱਕੀ ਹੈ ਤੇ ਇਹਨਾਂ ਤੋਂ ਹਿਸਾਬ ਲੈਣ ਲਈ ਤਿਆਰ ਬੈਠੀ ਹੈ ।

Leave a Reply

Your email address will not be published. Required fields are marked *