Mon. Feb 26th, 2024


ਨਵੀਂ ਦਿੱਲੀ-ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੇ ਅੱਜ ਦਿੱਲੀ ਤੋਂ ਬਾਹਰ ਐਨ ਸੀ ਆਰ ਸਰਹੱਦ ਤੋਂ ਲੈ ਕੇ ਯੂ ਪੀ. ਵਿਚਲੀ ਆਪਣੀ ਟੀਮ ਵਿਚ ਪ੍ਰਧਾਨ ਸਰਦਾਰ ਗੁਰਮੀਤ ਸਿੰਘ ਰੰਮੀ ਦੀ ਅਗਵਾਈ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੁਆਇੰਟ ਸਕੱਤਰ ਸਰਦਾਰ ਜਸਮੇਨ ਸਿੰਘ ਨੋਨੀ ਦੀ ਪ੍ਰੇਰਨਾ ਸਦਕਾ ਵਿਸਥਾਰ ਕੀਤਾ ਤੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਪਾਰਟੀ ਦੇ ਪ੍ਰਧਾਨ ਸਰਦਾਰ ਐਮ ਪੀ ਐਸ ਚੱਢਾ ਨੇ ਸੌਂਪੇ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਐਮ ਪੀ ਐਸ ਚੱਢਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਅੱਜ ਸਿਰਫ ਦਿੱਲੀ ਹੀ ਨਹੀਂ ਬਲਕਿ ਹੋਰ ਇਲਾਕਿਆਂ ਵਿਚ ਵੀ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਉਹਨਾਂ ਦੱਸਿਆ ਕਿ ਸਾਡੇ ਇੰਦਰਾਪੁਰਮ ਤੋਂ ਸ਼ੁਰੂ ਹੋਣ ਵਾਲੇ ਇਲਾਕੇ ਤੇ ਪੂਰੇ ਯੂ ਪੀ ਵਿਚ ਬਹੁਤ ਵੱਡੀ ਗਿਣਤੀ ਵਿਚ ਸਿੱਖ ਸਮਾਜ ਹੈ। ਇਸ ਇਲਾਕੇ ਦੇ ਪ੍ਰਧਾਨ ਦੀ ਸੇਵਾ ਪਿਛਲੇ ਸਮੇਂ ਵਿਚ ਸਰਦਾਰ ਗੁਰਮੀਤ ਸਿੰਘ ਰੰਮੀ ਨੂੰ ਸੌਂਪੀ ਗਈ ਸੀ ਜਿਹਨਾਂ ਦੀ ਅਗਵਾਈ ਹੇਠ ਇਸ ਪਾਰਟੀ ਦੇ ਵਰਕਰਾਂ ਨੇ ਜੀਅ ਤੋੜ ਮਿਹਨਤ ਕਰ ਕੇ ਇਸਨੂੰ ਅੱਗੇ ਵਧਾਇਆ ਹੈ।
ਉਹਨਾਂ ਦੱਸਿਆ ਕਿ ਸਰਦਾਰ ਜਸਮੇਨ ਸਿੰਘ ਨੋਨੀ ਦੀ ਪ੍ਰੇਰਨਾ ਨਾਲ ਜਿਹੜੇ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਗਿਆ ਹੈ, ਇਹ ਸਾਰੇ ਸਿੱਖ ਪੰਥ ਦਾ ਦਰਦ ਸਮਝਦੇ ਹਨ, ਸਿੱਖ ਪੰਥ ਦੀ ਸੇਵਾ ਕਰਦੇ ਹਨ ਤੇ ਨਾਲੋ ਨਾਲ ਸਮਾਜਿਕ ਸੇਵਾਵਾਂ ਵੀ ਨਿਭਾਉਂਦੇ ਹਨ। ਉਹਨਾਂ ਦੱਸਿਆ ਕਿ ਇਹਨਾਂ ਵਿਚੋਂ ਅਨੇਕਾਂ ਤਾਂ ਯੂ ਪੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਵੀ ਸੇਵਾਵਾਂ ਦੇ ਰਹੇ ਹਨ।
ਇਸ ਮੌਕੇ ਸਰਦਾਰ ਜਸਮੇਨ ਸਿੰਘ ਨੋਨੀ ਨੇ ਦੱਸਿਆ ਕਿ ਸਰਦਾਰ ਗੁਰਮੀਤ ਸਿੰਘ ਰੰਮੀ ਨੇ ਹਮੇਸ਼ਾ ਮਨੁੱਖਾ ਦੀ ਸੇਵਾ ਕੀਤੀ ਹੈ ਤੇ ਕੋਰੋਨਾ ਕਾਲ ਵਿਚ ਬਹੁਤ ਵੱਡੀ ਸੇਵਾ ਕੀਤੀ। ਉਹਨਾਂ ਕਿਹਾ ਕਿ ਐਂਬੂਲੈਂਸ, ਮੈਡੀਕਲ ਕੈਂਪ ਅਤੇ ਡਿਸਪੈਂਸਰੀਆਂ ਆਦਿ ਰਾਹੀਂ ਉਹ ਦਿਨ ਰਾਤ ਮਨੁੱਖਤਾ ਲਈ ਸੇਵਾ ਨਿਭਾਉਂਦੇ ਰਹਿੰਦੇ ਹਨ। ਉਹਨਾਂ ਦੱਸਿਆ ਕਿ ਅੱਜ ਜਿਹਨਾਂ ਨੂੰ ਚਿੱਠੀਆਂ ਸੌਂਪੀਆਂ ਹਨ, ਉਹ ਸਾਰੇ ਜ਼ਿੰਮੇਵਾਰੀ ਵਾਲੇ ਬੰਦੇ ਹਨ ਤੇ ਮਿਹਨਤ ਨਾਲ ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਕਰਨਗੇ।

Leave a Reply

Your email address will not be published. Required fields are marked *