Sun. Mar 3rd, 2024


ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਦੇਸ਼ ਦੇ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਣ ਆਡਵਾਣੀ ਨਾਲ ਨਵੀਂ ਦਿੱਲੀ ਵਿਚ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕਰਕੇ ਉਨ੍ਹਾਂ ਨੂੰ ਸੱਭ ਤੋਂ ਉੱਚੇ ਸਨਮਾਨ ਭਾਰਤ ਰਤਨ ਮਿਲਣ ‘ਤੇ ਵਧਾਈ ਦਿੱਤੀ| ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਸ੍ਰੀ ਆਡਵਾਣੀ ਨੂੰ ਹਰਿਆਣਾ ਵਿਚ ਚਲਾਈ ਜਾ ਰਹੀ ਯੋਜਨਾਵਾਂ ਤੇ ਕੰਮਾਂ ਦੀ ਜਾਣਕਾਰੀ ਦਿੰਦੇ ਹੋਏ 9 ਸਾਲਾਂ ਦੀ ਉਪਲੱਬਧੀਆਂ ‘ਤੇ ਆਧਾਰਿਤ ਕਿਤਾਬ ਵੀ ਦਿੱਤੀ| ਸ੍ਰੀ ਲਾਲ ਕ੍ਰਿਸ਼ਣ ਅਡਵਾਣੀ ਨੇ ਹਰਿਆਣਾ ਵਿਚ ਕੀਤੇ ਜਾ ਰਹੇ ਕੰਮਾਂ ‘ਤੇ ਖੁਸ਼ੀ ਜਤਾਈ|

            ਮੁੱਖ ਮੰਤਰੀ ਮਨੋਹਰ ਲਾਲ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਣ ਆਡਵਾਣੀ ਨੂੰ ਭਾਰਤ ਰਤਨ ਦੇਣ ਦੇ ਐਲਾਨ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਨੂੰ ਮਿਲਣ ਪੁੱਜੇ ਸਨ ਅਤੇ ਇਸ ਮੌਕੇ ‘ਤੇ ਦੋਵਾਂ ਨੇਤਾਵਾਂ ਵਿਚਾਰਕਾਰ ਵੱਖ-ਵੱਖ ਵਿਸ਼ਿਆਂ ‘ਤੇ ਵਿਚਾਰ ਵਟਾਂਦਰਾ ਹੋਇਆ|

            ਮੁਲਾਕਾਤ ਤੋਂ ਬਾਅਦ ਮੀਡਿਆ ਨਾਲ ਗਲਬਾਤ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਲਾਲ ਕ੍ਰਿਸ਼ਣ ਆਡਵਾਣੀ ਹਮੇਸ਼ਾ ਅੱਗੇ ਵੱਧਾਉਣ ਦਾ ਹੌਸਲਾ ਦਿੰਦੇ ਹਨ,  ਸਾਰੀਆਂ ਨੂੰ ਨਾਲ ਲੈਕੇ ਅੱਗੇ ਵੱਧਦੇ ਰਹੇ ਹਨ| ਉਨ੍ਹਾਂ ਨਾਲ ਮਿਲਣ ਵਿਚ ਖਾਸ ਪਿਆਰ ਦਾ ਅਹਿਸਾਸ ਹੁੰਦਾ ਹੈ| ਉਨ੍ਹਾਂ ਨੂੰ 3 ਫਰਵਰੀ ਨੂੰ ਜਦੋਂ ਭਾਰਤ ਰਤਨ ਦੇਣ ਦਾ ਐਲਾਨ ਹੋਇਆ,  ਸਾਡੇ ਲਈ ਇਹ ਖੁਸ਼ੀ ਦੀ ਗੱਲ ਹੈ|  ਮੈਂ ਉਸ ਸਮੇਂ ਫੈਸਲਾ ਕੀਤਾ ਕਿ ਜਦੋਂ ਦਿੱਲੀ ਆਵਾਂਗਾ ਤਾਂ ਉਨ੍ਹਾਂ ਨਾਲ ਮੁਲਾਕਾਤ ਜ਼ਰੂਰ ਕਰਾਂਗਾ| ਮੁੱਖ ਮੰਤਰੀ ਨੇ ਕਿਹਾ ਕਿ ਉਹ ਭਾਰਤ ਰਤਨ ਦਿੱਤੇ ਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹਨ|

            ਉਨ੍ਹਾਂ ਕਿਹਾ ਕਿ ਦੇਸ਼ ਵੀ ਵੱਡੀ ਹਤਸੀਆਂ ਵਿਚ ਆਡਵਾਣੀ ਜੀ ਦੇ ਨਾਲ-ਨਾਲ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੇ,  ਭਾਵੇਂ ਕਪੂਰੀ ਠਾਕੁਰ ਜੀ,  ਸ੍ਰੀ ਨਰਸਿਮਹਾ ਰਾਓ,  ਚੌਧਰੀ ਚਰਣ ਸਿੰਘ,  ਭਾਵੇਂ ਡਾ. ਸਵਾਮੀਨਾਥਨ ਜੀ ਹੋਣ,  ਹਰੇਕ ਮਹਾਪੁਰਖ ਦੀ ਆਪਣੀ ਵਿਸ਼ਸ਼ਤਾਇਆਂ ਹਨ,  ਦੇਸ਼ ਨਿਰਮਾਣ ਵਿਚ ਉਨ੍ਹਾਂ ਦਾ ਜੋ ਯੋਗਦਾਨ ਰਿਹਾ ਹੈ,  ਉਨ੍ਹਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਦੀ ਪਛਾਣ ਕੀਤੀ ਗਈ ਅਤੇ ਪਛਾਣ ਕਰਨ ਤੋਂ ਬਾਅਦ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ| ਉਨ੍ਹਾਂ ਕਿਹਾ ਕਿ ਇਕ ਮਹੀਨੇ ਵਿਚ ਭਾਰਤ ਸਰਕਾਰ ਨੇ ਪੰਜ ਖਾਸ ਲੋਕਾਂ ਨੂੰ ਭਾਰਤ ਰਤਨ ਦਿੱਤਾ ਹੈ,  ਇਹ ਬਹੁਤ ਸ਼ਲਾਘਾਯੋਗ ਕਦਮ ਹੈ|

            ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਵਿਅਕਤੀ ਦੀ ਆਪਣੀ ਖਾਸਿਅਤ ਹੁੰਦੀ ਹੈ| ਇਹ ਗੱਲ ਸਾਫ ਤੌਰ ‘ਤੇ ਧਿਆਨ ਵਿਚ ਆਉਂਦੀ ਹੈ ਕਿ ਇਹ ਸੱਭ ਕਿਸੇ ਵੀ ਵਿਅਕਤੀ ਦੇ ਦੇਸ਼ ਪ੍ਰਤੀ ਜੋ ਯੋਗਦਾਨ ਹੁੰਦਾ ਹੈ,  ਉਸ ਦੀ ਪਛਾਣ ਕਰਕੇ ਸਨਮਾਨਿਤ ਕਰਨ ਦਾ ਮਾਮਲਾ ਹੈ| ਇਹ ਸਿਆਸਤ ਤੋਂ ਉੱਪਰ ਉੱਠ ਕੇ ਫੈਸਲਾ ਕੀਤਾ ਗਿਆ ਹੈ| ਮੈਂ ਬਹੁਤ ਖੁਸ਼ ਹਾਂ ਅਤੇ ਇਸ ਲਈ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੂੰ ਧੰਨਵਾਦ ਕਰਦਾ ਹਾਂ| ਇਸ ਨਾਲ ਨਵੀਂ ਪੀੜ੍ਹੀ ਨੂੰ ਵੀ ਪ੍ਰੇਰਣਾ ਮਿਲਦੀ ਹੈ ਕਿ ਚੰਗਾ ਕੰਮ ਕਰਨ ਨਾਲ ਸਨਮਾਨ ਜ਼ਰੂਰ ਮਿਲੇਗਾ|

            ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਖਾਸ ਕਰਕੇ ਕਿਸਾਨਾਂ ਦੇ 13 ਫਰਵਰੀ ਦੇ ਦਿੱਲੀ ਕੂਚ ਨੂੰ ਲੈਕੇ ਸਾਰੀਆਂ ਵਿਵਸਥਾਵਾਂ ਠੀਕ ਰਹਿਣ,  ਸ਼ਾਂਤੀ ਬਣੀ ਰਹੇ,  ਇਸ ਤਰ੍ਹਾਂ ਦੀ ਸਾਰੀਆਂ ਗੱਲਾਂ ਹੋਇਆ ਹਨ| ਮੁੱਖ ਮੰਤਰੀ ਨੇ ਦਿੱਲੀ ਦੌਰੇ ਨੂੰ ਲੈਕੇ ਪੁੱਛੇ ਸੁਆਲ ਦੇ ਜਵਾਬ ‘ਤੇ ਕਿਹਾ ਕਿ ਦਿੱਲੀ ਹਰਿਆਣਾ ਦਾ ਲਗਭਗ ਕੇਂਦਰ ਹੈ| ਹਰਿਆਣਾ ਦੇ ਕੰਮਾਂ ਲਈ ਦਿੱਲੀ ਆਉਂਦੇ ਰਹਿੰਦੇ ਹਨ| ਸੁਭਾਵਿਕ ਹੈ ਕਿ ਸਾਡੇ ਨੇਤਾਵਾਂ ਤੇ ਮੰਨੇ-ਪ੍ਰਮੰਨੇ ਲੋਕਾਂ ਨਾਲ ਮੁਲਾਕਾਤਾਵਾਂ ਹੁੰਦੀ ਹੈ| ਚਲੰਦ ਮਾਮਲਿਆਂ ‘ਤੇ ਵਿਚਾਰ-ਵਟਾਂਦਰਾ ਹੁੰਦਾ ਹੈ ਅਤੇ ਸਿਆਸੀ ਨੇਤਾਵਾਂ ਨਾਲ ਵੀ ਮੁਲਾਕਾਤਾਂ ਹੁੰਦੀਆਂ ਹਨ|

            ਸੰਸਦ ਵਿਚ ਸ੍ਰੀ ਰਾਮ ਮੰਦਿਰ ਨੂੰ ਲੈਕੇ ਧੰਨਵਾਦ ਪ੍ਰਸਤਾਵ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਜੋ ਵੀ ਪ੍ਰਸਤਾਵ ਆਉਂਦਾ ਹੈ,  ਤਾਂ ਉਨ੍ਹਾਂ ਦੀ ਭਾਵਨਾ ਨੂੰ ਵੇਖ ਕੇ ਸਾਂਸਦ ਉਸ ‘ਤੇ ਵਿਚਾਰ ਪ੍ਰਗਟਾਉਂਦੇ ਹਨ| ਇਹ ਜੋ ਪ੍ਰਸਤਾਵ ਆਇਆ ਹੈ,  ਜ਼ਰੂਰ ਇਸ ਦਾ ਫਾਇਦਾ ਸਾਰੀਆਂ ਨੂੰ ਮਿਲੇਗਾ| ਰਾਜ ਸਭਾ ਦੇ ਮੈਂਬਰ ਦੀ ਨਾਮਜੰਦਗੀ ਨੂੰ ਲੈਕੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਾਰਟੀ ਦਾ ਪਾਰਲੀਮੈਂਟਰੀ ਬੋਰਡ ਤੈਅ ਕਰਦਾ ਹੈ ਅਤੇ ਜੋ ਉਹ ਤੈਅ ਕਰੇਗਾ ਉਹੀ ਹੋਵੇਗਾ|

 


Courtesy: kaumimarg

Leave a Reply

Your email address will not be published. Required fields are marked *