Sat. Dec 2nd, 2023


ਨਵੀਂ ਦਿੱਲੀ – 2 ਜੁਲਾਈ ਨੂੰ ਸਾਨ ਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ ਦੇ ਗੇਟ ਰਾਹੀਂ ਇੱਕ ਕੰਟੇਨਰ ਵਿੱਚੋਂ ਕੋਈ ਜਲਣਸ਼ੀਲ ਤਰਲ ਪਦਾਰਥ ਪਾ ਕੇ ਅੱਗ ਲਗਾ ਦਿੱਤੀ ਤੇ ਫਾਇਰ ਬ੍ਰਿਗੇਡ ਨੇ ਅੱਗ ਫੈਲਣ ਤੋਂ ਪਹਿਲਾਂ ਹੀ ਕਾਬੂ ਪਾ ਲਿਆ। ਘਟਨਾ ਸਮੇਂ ਜਨਤਕ ਡੀਲਿੰਗ ਨਾ ਹੋਣ ਕਰਕੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ।
ਭਾਰਤੀ ਅਧਿਕਾਰੀਆਂ ਨੇ ਇਸ ਘਟਨਾ ਨੂੰ ਸਥਾਨਕ ਤੌਰ ‘ਤੇ ਸੈਨ ਫਰਾਂਸਿਸਕੋ ਦੇ ਅਧਿਕਾਰੀਆਂ, ਕੈਲੀਫੋਰਨੀਆ ਸਰਕਾਰ ਅਤੇ ਰਾਸ਼ਟਰਪਤੀ ਜੋਅ ਬਿਡੇਨ ਦੇ ਪ੍ਰਸ਼ਾਸਨ ਕੋਲ ਉਠਾਇਆ ਹੈ ।
ਅਮਰੀਕਾ ਸਟੇਟ ਡਿਪਾਰਟਮੈਂਟ ਦੇ ਬੁਲਾਰੇ ਮੈਥਿਊ ਮਿਲਰ ਨੇ ਇੱਕ ਟਵੀਟ ਵਿੱਚ ਭਾਰਤੀ ਵਣਜ ਦੂਤਘਰ ਦੇ ਖਿਲਾਫ ਕਥਿਤ ਤੌਰ ‘ਤੇ ਭੰਨਤੋੜ ਅਤੇ ਅੱਗ ਲਗਾਉਣ ਦੀ ਕੋਸ਼ਿਸ਼ ਦੀ ਸਖ਼ਤ ਨਿੰਦਾ ਕੀਤੀ ਹੈ । ਉਨ੍ਹਾਂ ਕਿਹਾ “ਅਮਰੀਕਾ ਵਿੱਚ ਡਿਪਲੋਮੈਟਿਕ ਸੁਵਿਧਾਵਾਂ ਜਾਂ ਵਿਦੇਸ਼ੀ ਡਿਪਲੋਮੈਟਾਂ ਦੇ ਖਿਲਾਫ ਭੰਨਤੋੜ ਜਾਂ ਹਿੰਸਾ ਇੱਕ ਅਪਰਾਧਿਕ ਅਪਰਾਧ ਹੈ” ।
ਭਾਰਤੀ ਅਧਿਕਾਰੀਆਂ ਨੇ ਇਸ ਘਟਨਾ ਨੂੰ ਅਮਰੀਕੀ ਅਧਿਕਾਰੀਆਂ, ਖਾਸ ਤੌਰ ‘ਤੇ ਐਫਬੀਆਈ ਕੋਲ ਉਠਾਇਆ ਹੈ, ਜੋ ਪਹਿਲਾਂ ਹੀ ਉਸੇ ਮਿਸ਼ਨ ‘ਤੇ ਮਾਰਚ ਦੇ ਹਮਲੇ ਦੀ ਜਾਂਚ ਕਰ ਰਿਹਾ ਹੈ।ਖਬਰ ਲਿਖੇ ਜਾਣ ਤੱਕ ਘਟਨਾ ਦੇ ਸਬੰਧ ਵਿੱਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਸੀ।
ਜਿਕਰਯੋਗ ਹੈ ਕਿ ਬੀਤੀ ਮਾਰਚ ਵਿਚ ਵੀਂ ਭਾਰਤੀ ਦੁੱਤਘਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆ ਵਿਰੁੱਧ ਪੰਜਾਬ ਸਰਕਾਰ ਵਲੋਂ ਕੀਤੀ ਕਾਰਵਾਈ ਦਾ ਨਿਸ਼ਾਨਾਂ ਬਣਿਆ ਸੀ ਤੇ ਤਾਜ਼ਾ ਘਟਨਾ ਨੂੰ ਇਸ ਨਾਲ ਜੋੜ ਕੇ ਭਾਰਤੀ ਟਿਕਾਣਿਆਂ ‘ਤੇ ਗੰਭੀਰ ਹਮਲਿਆਂ ਦੀ ਲੜੀ ਦੇ ਹਿੱਸੇ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਇਹ ਚਿੰਤਾਵਾਂ ਹਨ ਕਿ ਅੱਗੇ ਡਿਪਲੋਮੈਟਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਜਾਰੀ ਹੋਈ ਖ਼ਬਰ ਮੁਤਾਬਿਕ ਸਮਝਿਆ ਜਾਂਦਾ ਹੈ ਕਿ ਹਮਲਾਵਰਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਹਮਲੇ ਦਾ ਸਿਹਰਾ ਲਿਆ ਹੈ, ਜਿਸ ਨੂੰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੁਆਰਾ ਧਿਆਨ ਵਿੱਚ ਆਉਣ ਦੇ ਡਰ ਕਾਰਨ ਬਾਅਦ ਵਿੱਚ ਹਟਾ ਦਿੱਤਾ ਗਿਆ ਸੀ। ਸੋਸ਼ਲ ਮੀਡੀਆ ਤੇ ਚਲ ਰਹੀ ਵੀਡੀਓ ਵਿਚ ਲੌਂਗ ਲਾਈਵ ਖਾਲਿਸਤਾਨ, ਏ ਕੇ ਐਫ, ਭਾਈ ਅੰਮ੍ਰਿਤਪਾਲ ਸਿੰਘ ਦੇ ਨਾਂਅ ਦੇ ਨਾਲ ਭਾਈ ਹਰਦੀਪ ਸਿੰਘ ਨਿੱਝਰ ਦੀਆਂ ਫੋਟੋਆਂ ਵੀਂ ਹਨ ।

 

Leave a Reply

Your email address will not be published. Required fields are marked *