ਨਵੀਂ ਦਿੱਲੀ- ਗੁਰਦੁਆਰਾ ਬਾਬਾ ਗਾਧਾ ਸਿੰਘ ਵਿੱਖੇ ਸਾਰਾਗੜ੍ਹੀ ਜੰਗ ਦੇ ਮਹਾਨ 21 ਸ਼ਹੀਦ ਯੋਧਿਆਂ ਦੀ ਆਤਮਿਕ ਸਾਤੀ ਲਈ ਜ਼ਿਲ੍ਹਾ ਬਰਨਾਲਾ ਦੇ ਸਾਬਕਾ ਫ਼ੌਜੀਆ ਵੱਲੋਂ ਅਰਦਾਸ ਕਰਵਾਈ ਗਈ।ਇਸ ਸਬੰਧੀ ਸੈਨਿਕ ਵਿੰਗ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਬੀ.ਜੇ.ਪੀ ਦੇ ਸੀਨੀਅਰ ਆਗੂ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਦਸਿਆ ਕਿ ਸਾਰਾਗੜ੍ਹੀ ਦਾ ਯੁੱਧ 1897 ਈਸਵੀ ਵਿੱਚ ਬ੍ਰਿਟਿਸ਼ ਭਾਰਤੀ ਸੈਨਾ ਦੀ 36 ਸਿੱਖ
ਰੈਜੀਮੈਂਟ ਆਫ ਬੰਗਾਲ ਇਨਫੈਂਟਰੀ ਦੇ 21 ਸਿੱਖ ਨੌਜਵਾਨਾਂ ਵੱਲੋ ਲੜੀ ਗਈ, ਜਿਨ੍ਹਾਂ ਦੀ ਅਗਵਾਈ ਹੌਲਦਾਰ ਈਸ਼ਰ ਸਿੰਘ ਕਰ ਰਹੇ ਸਨ। ਸਾਰਾਗੜ੍ਹੀ ਦੋ ਕਿਲ੍ਹਿਆਂ ਦੇ ਵਿਚਾਲੇ ਇਕ ਚੌਕੀ ਸੀ ਦੂਸਰੇ ਪਾਸੇ ਦਸ ਹਜ਼ਾਰ ਅਫ਼ਗਾਨੀ ਫੌਜੀਆਂ ਦੀ ਜਬਰਦਸਤ ਫੌਜ ਮੌਜੂਦ ਸੀ, ਇਹ
ਲੜਾਈ ਮੌਜੂਦਾ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸ਼ਹਿਰ ਵਿਚ ਹੋਈ। ਇੰਜ. ਸਿੱਧੂ ਨੇ ਦੱਸਿਆ ਕਿ ਇਹ ਲੜਾਈ ਗਹਿਗੱਚ ਹੋਈ ਪਰ ਤਕਰੀਬਨ ਸੱਤ ਘੰਟਿਆਂ ਬਾਅਦ ਉਹ ਸਾਰਾਗੜ੍ਹੀ ਦੇ ਕਿਲੇ ਤੇ ਕਬਜ਼ਾ ਕਰ ਸਕੇ ਇਸ ਲੜਾਈ ਵਿਚ ਇੱਕੀ ਬਹਾਦਰ ਸਿੱਖਾਂ ਨੇ ਛੇ ਸੌ ਦੇ ਕਰੀਬ
ਪਠਾਣਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਇੱਕ ਹਜ਼ਾਰ ਦੇ ਕਰੀਬ ਜ਼ਖ਼ਮੀ ਕਰ ਦਿੱਤੇ, ਇਸ ਲੜਾਈ ਵਿੱਚ ਜਦ 20 ਸਿੱਖ ਜਵਾਨਾਂ ਨੇ ਸ਼ਹਾਦਤ ਦਾ ਜਾਮ ਪੀ ਲਿਆ ਤਾਂ 21ਵੇਂ ਜਵਾਨ ਸਿਪਾਹੀ ਗੁਰਮੁਖ ਸਿੰਘ ਨੇ ਆਪਣੇ ਸੌਣ ਵਾਲੇ ਕਮਰਿਆਂ ਵਿੱਚ ਮੋਰਚਾਬੰਦੀ ਕਰਕੇ 60
ਪਠਾਣਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਫਿਰ ਬਹਾਦਰੀ ਨਾਲ ਲੜਦੇ ਲੜਦੇ ਸ਼ਹਾਦਤ ਦਾ ਜਾਮ ਪੀ ਲਿਆ। ਇੰਜ. ਸਿੱਧੂ ਨੇ ਅੱਜ ਦੀ ਨੌਜਵਾਨ ਪੀੜੀ ਨੂੰ ਸਲਾਹ ਦਿੱਤੀ ਕਿ ਉਹ ਸਾਰਾਗੜ੍ਹੀ ਦੀ ਮਹਾਨ ਲੜਾਈ ਤੋਂ ਸੇਧ ਲੈਣ ਦੇਸ਼ ਭਗਤੀ ਦੀ ਭਾਵਨਾ ਨੂੰ ਪ੍ਰਚੰਡ ਕਰਨ
ਤੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਦੇਸ਼ ਦੇ ਬਾਹਰਲੇ ਅਤੇ ਅੰਦਰਲੇ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕਰਨ।ਇਸ ਮੌਕੇ ਕੈਪਟਨ ਵਿਕਰਮ ਸਿੰਘ, ਵਰੰਟ ਅਫਸਰ ਬਲਵਿੰਦਰ ਸਿੰਘ ਢੀਂਡਸਾ, ਲੈਫਟੀਨੈਂਟ ਭੋਲਾ ਸਿੰਘ ਸਿੱਧੂ, ਵਰੰਟ ਅਫਸਰ ਅਵਤਾਰ ਸਿੰਘ ਸਿੱਧੂ, ਸੂਬੇਦਾਰ ਸਰਬਜੀਤ
ਸਿੰਘ, ਸੂਬੇਦਾਰ ਗੁਰਜੰਟ ਸਿੰਘ, ਸੂਬੇਦਾਰ ਸੁਦਾਗਰ ਸਿੰਘ ਹਮੀਦੀ, ਹੌਲਦਾਰ ਬਲਦੇਵ ਸਿੰਘ ਹਮੀਦੀ, ਗੁਰਦੇਵ ਸਿੰਘ ਮੱਕਡਾ, ਹੌਲਦਾਰ ਰੂਪ ਸਿੰਘ ਮਹਿਤਾ, ਹੌਲਦਾਰ ਫਲਾਈਂਗ ਅਫਸਰ ਗੁਰਦੇਵ ਸਿੰਘ, ਸਾਰਜੈਂਟ ਸਵਰਨ ਸਿੰਘ, ਹੌਲਦਾਰ ਜਸਮੇਲ ਸਿੰਘ, ਹੌਲਦਾਰ ਕੁਲਦੀਪ
ਸਿੰਘ, ਹੌਲਦਾਰ ਜਗਦੀਪ ਸਿੰਘ, ਹੌਲਦਾਰ ਜਗੀਰ ਸਿੰਘ, ਹੌਲਦਾਰ ਨਰਿੰਦਰ ਦੇਵ, ਹੌਲਦਾਰ ਵਿਸਾਖਾ ਸਿੰਘ ਦੀਵਾਨਾ ਆਦਿ ਆਗੂ ਮੌਜੂਦ ਸਨ।