ਨਵੀਂ ਦਿੱਲੀ- ਭਾਜਪਾ ਦੇ ਸਿੱਖ ਆਗੂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਅੱਜ ਇਕ  ਵਫਦ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਸ਼ਿਵਰਾਜ ਚੌਹਾਨ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨਾਲ ਸਿਕਲੀਗਰ ਸਿੱਖਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਭਾਈਚਾਰੇ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਚਰਚਾ ਕੀਤੀ।ਮੀਟਿੰਗ ਮਗਰੋਂ ਸ. ਸਿਰਸਾ ਨੇ ਦੱਸਿਆ ਕਿ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਜੇ.ਪੀ ਨੱਢਾ ਨੇ ਮੁੱਖ ਮੰਤਰੀ ਕੋਲ ਇਹ ਮਾਮਲਾ ਚੁੱਕਿਆ ਸੀ ਤੇ ਉਹਨਾਂ ਦੀ ਗੱਲਬਾਤ ਮੁਤਾਬਕਅਸੀਂ ਮਾਮਲੇ `ਤੇ ਮੁੱਖ ਮੰਤਰੀ ਨਾਲ ਚਰਚਾ ਕਰਨ ਇਥੇ ਆਏ ਹਾਂ।ਸ. ਸਿਰਸਾ ਨੇ ਕਿਹਾ ਕਿ ਸਿਕਲੀਗਰ ਸਿੱਖਾਂ ਦੇ ਖਿਲਾਫ ਝੂਠੇ ਕੇਸ ਦਰਜ ਕਰ ਕੇ ਉਹਨਾਂ ਨੂੰ ਖਜੱਲ-ਖੁਆਰ ਕੀਤਾ ਜਾ ਰਿਹਾ ਹੈ ਤੇ ਜੰਗਲਾਂ `ਚ ਰਹਿਣ ਨੁੰ ਮਜਬੂਰ ਕੀਤਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ

ਮੁੱਖ ਮੰਤਰੀ ਨੇ ਮੀਟਿੰਗ ਵਿਚ ਚੁੱਕੇ ਮੁੱਦਿਆਂ ਅਤੇ ਮੰਗ ਪੱਤਰ ਵਿਚ ਦੱਸੇ ਮੁੱਦਿਆਂ ਬਾਰੇ ਮੁੱਖ ਸਕੱਤਰ ਤੋਂ ਤੁਰੰਤ ਰਿਪੋਰਟ ਤਲਬ ਕੀਤੀ ਹੈ।ਉਹਨਾਂ ਦੱਸਿਆ ਕਿ ਵਫਦ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਗੁਰਦੁਆਰਾ ਨਾਨਕਸਰ ਹਮੀਦੀਆ ਰੋਡ ਭੋਪਾਲ ਦੀ

ਲੀਜ਼ ਦਾ ਸਮਾਂ ਵਧਾਇਆ ਜਾਵੇ ਅਤੇ ਇਹ ਲੀਜ਼ ਗੁਰਦੁਆਰਾ ਸਾਹਿਬ ਦੇ ਨਾਂ ਕੀਤੀ ਜਾਵੇ।ਵਫਦ ਦੀ ਮੰਗ `ਤੇ ਮੁੱਖ ਮੰਤਰੀ ਨੇ ਮੁੱਖ ਮੰਤਰੀ ਨੇ ਹਦਾਇਤਾਂ ਜਾਰੀ ਕੀਤੀਆਂ ਕਿ ਖਾਰੇਗਾਓਂ ਇਲਾਕੇ ਵਿਚ ਜਿਹੜੀਆਂ ਦੁਕਾਨਾਂ ਤੇ ਢਾਬੇ ਢਾਹੇ ਗਏ ਸਨ, ਉਹ ਮੁੜ ਉਸਾਰ ਕੇ ਸਿਕਲੀਗਰ

ਸਿੱਖਾਂ ਨੂੰ ਦਿੱਤੇ ਜਾਣਗੇ।ਇਸ ਮੌਕੇ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਦਿੱਲੀ ਕਮੇਟੀ ਆਸਵੰਦ ਹੈ ਕਿ ਮੀਟਿੰਗ `ਚ ਚੁੱਕੇ ਮੁੱਦੇ ਜਲਦ ਹੱਲ ਹੋਣਗੇ।ਉਹਨਾਂ ਕਿਹਾ ਕਿ ਮੀਟਿੰਗ ਬਹੁਤ ਨਤੀਜੇ ਪੱਖੀ ਰਹੀ ਜਿਸ ਵਿਚ ਮੁੱਖ ਮੰਤਰੀ ਨੇ ਮਸਲੇ ਹੱਲ ਕਰਨ ਦਾ ਭਰੋਸਾ

ਦੁਆਇਆ ਹੈ।ਇਸ ਤੋਂ ਪਹਿਲਾਂ ਮੀਟਿੰਗ ਵਿਚ ਵਫਦ ਨੇ ਮੁੱਖ ਮੰਤਰੀ ਨੁੂੰ ਮੰਗ ਪੱਤਰ ਸੌਂਪਿਆ ਜਿਸ ਵਿਚ ਸਿਕਲੀਗਰ ਸਿੱਖਾਂ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ ਗਈ ਹੈ। ਵਫਦ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਮੱਧ ਪ੍ਰਦੇਸ਼ ਵਿਚ ਰਹਿੰਦੇ ਸਿਕਲੀਗਰ ਸਿੱਖ ਲੋਹੇ ਦੇ

ਹਥਿਆਰ ਤੇ ਹੋਰ ਘਰੇਲੂ ਸਮਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਤਂ ਬਣਾ ਰਹੇ ਹਨ। ਸਿਕਲੀਗਰ ਸਿੱਖਾਂ ਲਈ ਇਹੀ ਉਹਨਾਂ ਦਾ ਮੁੱਖ ਧੰਦਾ ਤੇ ਆਮਦਨ ਦਾ ਮੁੱਖ ਸਰੋਤ ਹੈ।ਸਿਕਲੀਗਰ ਭਾਈਚਾਰੇ ਦੇ ਪੁਰਖਿਆਂ ਨੇ ਦੇਸ਼ ਵਾਸਤੇ ਬਹੁਤ ਵੱਡਾ ਯੋਗਦਾਨ ਪਾਇਆ

ਹੈ।ਵਫਦ ਨੇ ਸ੍ਰੀ ਚੌਹਾਨ ਨੂੰ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ  ਇਸ ਭਾਈਚਾਰੇ ਦੀ ਦਸ਼ਾ ਸੁਧਾਰਣ ਵਾਸਤੇ ਕੋਈ ਕੰਮ ਨਹੀਂ ਕੀਤਾ ਜਿਸ ਕਾਰਨ ਇਹ ਅਣਗੌਲੇ, ਬੇਰੋਜ਼ਗਾਰ ਤੇ ਬਿਨਾ ਪੜ੍ਹੇ ਲਿਖੇ ਰਹਿ ਗਏ।ਉਹਨਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਬਦਲਣ ਨਾਲ ਹਥਿਆਰ

ਬਣਾਉਣ ਨੂੰ ਗੈਰ ਕਾਨੂੰਨੀ ਐਲਾਨ ਦਿੱਤਾ ਗਿਆ ਜਿਸ ਨਾਲ ਸਿਕਲੀਗਰ ਸਿੱਖਾਂ ਵਾਸਤੇ ਆਪਣੇ ਲਈ ਦੋ ਵਕਤ ਦੀ ਰੋਟੀ ਕਮਾਉਣਾ ਔਖਾ ਹੋ ਗਿਆ।ਸ. ਸਿਰਸਾ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਇਹਨਾਂ ਦੇ ਹਾਲਾਤ ਸੁਧਾਰਣ ਵਾਸਤੇ ਤੁਰੰਤ ਇਕ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ

ਕੀਤਾ ਜਾਵੇ, ਭਾਈਚਾਰੇ ਦੇ ਮੈਂਬਰਾਂ ਲਈ ਸਕੂਲ ਖੋਲ੍ਹੇ ਜਾਣ, ਜਿਹੜੀਆਂ ਥਾਵਾਂ `ਤੇ ਇਹ ਯੁੱਗਾਂ ਤੋਂ ਰਹਿ ਰਹੇ ਹਨ, ਉਹਨਾਂ ਦੇ ਮਾਲਕਾਨਾਂ ਹੱਕ ਇਹਨਾਂ ਨੂੰ ਦਿੱਤੇ ਜਾਣ, ਇਹਨਾਂ ਖਿਲਾਫ ਝੂਠੇ ਕੇਸ ਦਰਜ ਕਰਨੇ ਬੰਦ ਕੀਤੇ ਜਾਣ, ਦਰਜ ਝੂਠੀਆਂ ਐਫ ਆਈ ਆਰ ਰੱਦ

ਕੀਤੀਆਂ ਜਾਣ, ਸਿੱਖ ਸਿਕਲੀਗਰ ਨੌਜਵਾਨਾਂ ਨੂੰ ਆਰਡੀਨੈਂਸ ਫੈਕਟਰੀਆਂ ਵਿਚ ਜਾਂ ਸਰਕਾਰੀ ਨੌਕਰੀਆਂ `ਤੇ ਰੱਖਿਆ ਜਾਵੇ ਅਤੇ ਉਹਨਾਂ ਦੀ ਕਿਸੇ ਥਾਂ ਤੋਂ ਕਬਜ਼ਾ ਛੁਡਵਾਉਣ ਵਰਗੀਆਂ ਕਾਰਵਾਈਆਂ ਨਾ ਕੀਤੀਆਂ ਜਾਣ ਅਤੇ ਅਜਿਹੀਆਂ ਥਾਵਾਂ ਦੀ ਮਾਲਕੀ ਇਹਨਾਂ ਨੂੰ ਦਿੱਤੀ

ਜਾਵੇ।ਮੁੱਖ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਫਦ ਵੱਲੋਂ ਚੁੱਕੇ ਮਾਮਲੇ ਗੰਭੀਰਤਾ ਨਾਲ ਸੁਣੇ ਤੇ ਸ. ਸਿਰਸਾ ਤੇ ਸ. ਕਾਹਲੋਂ ਸਮੇਤ ਵਫਦ ਨੂੰ ਭਰੋਸਾ ਦੁਆਇਆ ਕਿ ਕਿਸੇ ਵੀ ਸਿਕਲੀਗਰ ਸਿੱਖ ਨਾਲ ਅਨਿਆਂ ਨਹੀਂ ਕੀਤਾ ਜਾਵੇਗਾ ਅਤੇ ਉਹ ਯਕੀਨੀ ਬਣਾਉਣਗੇ

ਤੇ ਇਹਨਾਂ ਨੂੰ ਨਿਆਂ ਮਿਲੇ ਤੇ ਇਹਨਾਂ ਦੀ ਭਲਾਈ ਵਾਸਤੇ ਲੋੜੀਂਦੇ ਕਦਮ ਚੁੱਕੇ ਜਾਣ।ਇਸ ਵਫਦ `ਚ ਸ. ਸਿਰਸਾ ਤੇ ਸ. ਕਾਹਲੋਂ ਤੋਂ ਇਲਾਵਾ ਸਰਵਜੀਤ ਸਿੰਘ, ਸੀ.ਬੀ ਸਿੰਘ ਖਾਲਸਾ, ਮਨਜੀਤ ਸਿੰਘ ਭਾਟੀਆ, ਜਸਬੀਰ ਸਿੰਘ, ਤ੍ਰਿਲੋਚਨ ਸਿੰਘ ਬਾਸੂ, ਜਗਜੀਤ ਸਿੰਘ,

ਤੇਜਕੁਲਪਾਲ ਸਿੰਘ, ਮਗਨ ਸਿੰਘ ਭਾਟੀਆ, ਦੀਪਾਲ ਸਿੰਘ ਬਾਵਰਾ, ਸਤਪਾਲ ਸਿੰਘ ਬਰਨਾਲਾ, ਤਕਦੀਰ ਸਿੰਘ, ਜੀਤੂ ਸਿੰਘ ਤਕਰਾਣਾ ਤੇ ਜਾਲਮ ਸਿੰਘ ਜੁਨੇਜਾ ਮੌਜੂਦ ਸਨ।

Leave a Reply

Your email address will not be published. Required fields are marked *