ਨਵੀਂ ਦਿੱਲੀ- ਦਿੱਲੀ ਦੀ ਅਦਾਲਤ ਨੂੰ ਗੁੰਮਰਾਹ ਕਰ ਕੇ ਝੁਠੇ ਬਿਆਨਾਂ ਦੇ ਆਧਾਰ ‘ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖਿਲਾਫ ਐਲ ਓ ਸੀ ਜਾਰੀ ਕਰਵਾਉਣ ਵਾਲੇ ਸਰਨਾ ਪਾਰਟੀ ਦੇ ਆਗੂ ਭੁਪਿੰਦਰ ਸਿੰਘ ਦੇ ਖਿਲਾਫ ਅਦਾਲਤ ਨੇ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਕਮੇਟੀ ਦੇ ਲੀਗਲ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਨੇ ਦਿੱਤੀ ਹੈ।
ਇਥੇ ਜਾਰੀ ਕੀਤੇ ਇਕ ਬਿਆਂਾਨ ਵਿਚ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਭੁਪਿੰਦਰ ਸਿੰਘ ਵੱਲੋਂ ਅਦਾਲਤ ਵਿਚ ਝੁਠ ਬੋਲ ਕੇ ਅਦਾਲਤ ਨੁੰ ਗੁੰਮਰਾਹ ਕਰ ਕੇ ਐਲ ਓ ਸੀ ਜਾਰੀ ਕਰਨ ਦੇ ਸਾਰੇ ਮਾਮਲੇ ਦੀ ਜਾਣਕਾਰੀ ਡਾ. ਪੰਕਜ ਸ਼ਰਮਾ ਸੀ ਐਮ ਐਮ ਐਨ ਡੀ ਪਟਿਆਲਾ ਹਾਊਸ ਕੋਰਟਸ ਦੀ ਅਦਾਲਤ ਨੁੰ ਅੱਜ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਧਾਰਾ 340 ਤੇ 195 (1) ਸੀ ਆਰ ਪੀ ਸੀ ਤਹਿਤ ਭੁਪਿੰਦਰ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ ਤੇ ਉਸ ਤੋਂ 18 ਅਗਸਤ ਤੱਕ ਜਵਾਬ ਮੰਗਿਆ ਹੈ।
ਕਾਹਲੋਂ ਨੇ ਦੱਸਿਆ ਕਿ ਅਦਾਲਤ ਵਿਚ ਦੱਸਿਆ ਗਿਆ ਹੈ ਕਿ ਭੁਪਿੰਦਰ ਸਿੰਘ ਨੇ ਆਪਣੀ ਅਰਜ਼ੀ ਵਿਚ ਝੁਠੇ ਤੇ ਨਿਰਾਧਾਰ ਐਲਾਨਨਾਮੇ ਦੇ ਆਧਾਰ ‘ਤੇ ਅਦਾਲਤ ਨੁੰ ਗੁੰਮਰਾਹ ਕੀਤਾ ਹੈ। ਅਦਾਲਤ ਨੇ ਇਸ ਸਾਰੇ ਮਾਮਲੇ ਦੀ ਸੁਣਵਾਈ ਕੀਤੀ ਤੇ ਭੁਪਿੰਦਰ ਸਿੰਘ ਨੁੰ ਨੋਟਿਸ ਜਾਰੀ ਕਰ ਦਿੱਤਾਹੈ।
ਅਕਾਲੀ ਦਲ ਦੇ ਵਿਰੋਧੀਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ‘ਤੇ ਟਿੱਪਣੀ ਕਰਦਿਆਂ ਕਾਹਲੋਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਵਿਚ ਆਪਣੀ ਹਾਰ ਯਕੀਨੀ ਵੇਖ ਕੇ ਸਾਡੇ ਵਿਰੋਧੀ ਕੋਝੀਆਂ ਹਰਕਤਾਂ ‘ਤੇ ਉਤਰ ਆਏ ਹਨ। ਉਹਨਾਂ ਕਿਹਾ ਕਿ ਇਹ ਵਿਰੋਧੀ ਪਹਿਲਾਂ ਮਨੁੱਖਤਾ ਦੇ ਭਲੇ ਲਈ ਕੀਤੇ ਜਾ ਰਹੇ ਕੰਮਾਂ ਦਾ ਵਿਰੋਧ ਕਰਦੇ ਰਹੇ, ਫਿਰ ਗੁਰਧਾਮਾਂ ਦੇ ਖਿਲਾਫ ਬੋਲਦੇ ਰਹੇ ਤੇ ਹੁਣ ਇਹਨਾਂ ਹਰਕਤਾਂ ‘ਤੇ ਉਤਰ ਆਏ ਹਨ।
ਉਹਨਾਂ ਨੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੁੰ ਚੇਤੇ ਕਰਵਾਇਆ ਕਿ ਉਹਨਾਂ ਦੇ ਖਿਲਾਫ ਗੋਲਕ ਚੋਰੀ ਦੇ ਦੋਸ਼ ਲੱਗੇ ਹਨ ਜਿਸਦਾ ਜਵਾਬ ਉਹਨਾਂ ਹੁਣ ਤੱਕ ਸੰਗਤਾਂ ਨੁੰ ਨਹੀਂ ਦਿੱਤਾ ਤੇ ਹੁਣ ਇਸਦਾ ਜਵਾਬ ਸੰਗਤਾਂ ਚੋਣਾਂ ਵਿਚ ਜਾਗੋ ਪਾਰਟੀ ਨੁੰ ਤੇ ਇਹਨਾਂ ਦੇ ਨਵੇਂ ਬਣੇ ਭਾਈਵਾਲ ਸਰਨਾ ਭਰਾਵਾਂ ਨੁੰ ਦੇ ਦੇਵੇਗੀ ਤੇ ਇਹਨਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ।

 

Leave a Reply

Your email address will not be published. Required fields are marked *