Sat. Mar 2nd, 2024


 

 

ਨਵੀਂ ਦਿੱਲੀ, ਕੇਂਦਰ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੀਆਂ ਮੰਗਾਂ ਮੰਨਣ `ਤੇ 378 ਦਿਨ ਬਾਅਦ ਖੇਤੀ ਅੰਦੋਲਨ ਮੁਲਤਵੀ, 11 ਦਸੰਬਰ

ਨੂੰ ਕਿਸਾਨ ਜਥੇਬੰਦੀਆਂ ਕਰਨਗੀਆਂ ਪੰਜਾਬ ਵੱਲ ਫ਼ਤਹਿ ਮਾਰਚ, 13 ਦਸੰਬਰ ਨੂੰ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣਗੇ ਕਿਸਾਨ ਆਗੂ, 15 ਦਸੰਬਰ ਨੂੰ ਪੰਜਾਬ `ਚ ਲੱਗੇ 116 ਥਾਵਾਂ ਤੇ ਧਰਨੇ ਹੋਣਗੇ ਸਮਾਪਤ ਤੇ 15 ਜਨਵਰੀ ਨੂੰ ਹੋਵੇਗੀ ਸੰਯੁਕਤ ਕਿਸਾਨ ਮੋਰਚੇ ਦੀ

ਸਮੀਖਿਆ ਮੀਟਿੰਗ।ਇਸ ਮੌਕੇ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਹਾ ਕਿ ਗਰਮੀ, ਸਰਦੀ, ਮੀਂਹ, ਹਨੇਰੀ ਆਦਿ ਕੁਦਰਤੀ ਦੁਸ਼ਵਾਰੀਆਂ ਸਹਿ ਕੇ ਆਖਰ ਜਿੱਤ ਪ੍ਰਾਪਤ ਕਰ ਲਈ।ਇਹ ਇਤਿਹਾਸਕ ਪ੍ਰਾਪਤੀ ਸਭ ਨੂੰ ਲੰਬਾ ਸਮਾਂ ਯਾਦ ਰਹੇਗੀ।ਬੁਰਜ਼ਗਿੱਲ ਨੇ ਕਿਹਾ ਕਿ ਇਹ ਅੰਦੋਲਨ ਜਿੱਤਣ

ਬਾਅਦ ਵੀ ਅਸੀਂ ਘਰ ਨਹੀਂ ਬੈਠਾਂਗੇ।ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਵਿਸ਼ਵ ਵਪਾਰ ਸੰਸਥਾ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਖੇਤੀ ਕਿੱਤਾ ਲੰਬੇ ਸਮੇਂ ਤੋਂ ਘਾਟੇਬੰਦਾ ਕਿੱਤਾ ਬਣਿਆ ਹੋਇਆ ਹੈ। ਅਸੀਂ ਹੁਣ ਇਸ ਕਿੱਤੇ ਨੂੰ ਲਾਹੇਵੰਦਾ ਬਣਾਉਣ ਲਈ ਸੰਘਰਸ਼ ਨੂੰ

ਹੋਰ ਤਿੱਖਾ ਕਰਾਂਗੇ। ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਪੁੱਠਾ ਗੇੜਾ ਦੇਣ ਲਈ ਲੰਬੇ ਸੰਘਰਸ਼ ਉਲੀਕਣੇ ਪੈਣਗੇ। ਅਸੀਂ ਸਾਂਝੇ ਤੌਰ ਤੇ ਇਸ ਲੰਬੇ ਸਫਰ ਲਈ ਹੋਰ ਵੀ ਹੌਸਲੇ, ਸਿਦਕ ਤੇ ਸਿਰੜ ਨਾਲ ਅੱਗੇ ਵਧਾਂਗੇ।

Leave a Reply

Your email address will not be published. Required fields are marked *