Thu. Dec 8th, 2022


ਨਵੀਂ ਦਿੱਲੀ-“ਜਦੋਂ ਵੀ ਕੋਈ ਹੁਕਮਰਾਨ ਆਪਣੇ ਮੁਲਕ ਨਿਵਾਸੀਆ ਜਾਂ ਉਸ ਮੁਲਕ ਵਿਚ ਵੱਸਣ ਵਾਲੀ ਘੱਟ ਗਿਣਤੀ ਕੌਮ, ਫਿਰਕੇ, ਕਬੀਲੇ ਆਦਿ ਉਤੇ ਤਾਨਾਸਾਹੀ ਜਾਬਰ ਨੀਤੀਆ ਅਧੀਨ ਜ਼ਬਰ ਜੁਲਮ ਜਾਂ ਕਤਲੇਆਮ ਕਰਦਾ ਹੈ, ਤਾਂ ਉਹ ਵੱਖ-ਵੱਖ ਢੰਗ ਅਪਣਾਉਣ ਅਤੇ ਕਈ ਤਰ੍ਹਾਂ ਦੇ ਚੰਗੇ ਅਮਲ ਕਰਨ ਦੇ ਬਾਵਜੂਦ ਵੀ ਇਹੋ ਜਿਹੇ ਵੱਡੇ ਅਪਰਾਧ ਤੋ ਕਿਸੇ ਤਰ੍ਹਾਂ ਵੀ ਸਰੂਖਰ ਨਹੀ ਹੋ ਸਕਦਾ । ਜੋ ਇੰਡੀਅਨ ਹੁਕਮਰਾਨਾਂ ਨੇ ਬੀਤੇ ਸਮੇ ਵਿਚ ਸਿੱਖ ਕੌਮ ਉਤੇ ਜ਼ਬਰ, ਕਤਲੇਆਮ ਕੀਤਾ ਹੈ ਉਸ ਦੋਸ ਤੋ ਕਦੀ ਵੀ ਹਿੰਦੂ ਇੰਡੀਆ ਦੇ ਹੁਕਮਰਾਨ ਬਚ ਨਹੀ ਸਕਣਗੇ । ਇਸ ਗੱਲ ਨੂੰ ਅਮਰੀਕਾ ਦੀ ਸੈਨੇਟ ਵਿਚ ਉਠੇ ਸਿੱਕ ਕੌਮ ਦੇ ਕਤਲੇਆਮ ਮੁੱਦੇ ਨੇ ਸਾਬਤ ਕਰ ਦਿੱਤਾ ਹੈ ਕਿ ਇੰਡੀਆ ਦੇ ਮੱਥੇ ਉਤੇ ਸਿੱਖ ਕਤਲੇਆਮ ਦਾ ਕੌਮਾਂਤਰੀ ਪੱਧਰ ਤੇ ਲੱਗੇ ਕਾਲੇ ਧੱਬੇ ਨੂੰ ਉਹ ਨਹੀ ਮਿਟਾ ਸਕਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਜਾਬਰ ਹਿੰਦੂਤਵ ਹੁਕਮਰਾਨਾਂ ਵੱਲੋ 1984 ਵਿਚ ਨਿਰਦੋਸ਼ ਸਿੱਖ ਕੌਮ ਉਥੇ ਇਕ ਸੋਚੀ ਸਮਝੀ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਵਾਲੀ ਕਤਲੇਆਮ ਦੀ ਰਚੀ ਸਾਜਿਸ ਦੀ ਆਵਾਜ ਸੱਦਾ ਉੱਠਦੀ ਰਹਿਣ ਅਤੇ ਕੌਮਾਂਤਰੀ ਪੱਧਰ ਤੇ ਇੰਡੀਆ ਨੂੰ ਸਿੱਖ ਕੌਮ ਦੀ ਕਾਤਲ ਦਰਸਾਉਣ ਦੀ ਗੱਲ ਕਰਦੇ ਹੋਏ ਅਤੇ ਅਮਰੀਕਾ ਦੇ ਰਿਪਬਲਿਕ ਪਾਰਟੀ ਦੇ ਸੈਨੇਟਰ ਮਿਸਟਰ ਪੈਟ ਟੂਮੇ ਵੱਲੋ ਬੀਤੇ ਦਿਨੀ ਅਮਰੀਕਾ ਦੀ ਕੌਮਾਂਤਰੀ ਪੱਧਰ ਦੀ ਸੈਨੇਟ ਦੇ ਪਲੇਟਫਾਰਮ ਉਤੇ 1984 ਵਿਚ ਸਿੱਖ ਕੌਮ ਦੇ ਕੀਤੇ ਗਏ ਸਾਜ਼ਸੀ ਕਤਲੇਆਮ ਦੇ ਦੁਖਾਂਤ ਨੂੰ ਇੰਡੀਅਨ ਇਤਿਹਾਸ ਵਿਚ ਸਭ ਤੋ ਵੱਡਾ ਕਾਲਾ ਸਾਲ ਗਰਦਾਨਣ ਦੀ ਸੱਚ ਦੀ ਆਵਾਜ ਨੂੰ ਬੁਲੰਦ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮਨੁੱਖੀ ਕਤਲੇਆਮ, ਕੌਮ ਨਾਲ ਸੰਬੰਧਤ ਯਾਦਗਰਾਂ ਨੂੰ ਤਬਾਹ ਕਰਨ, ਬਦਲੇ ਦੀ ਭਾਵਨਾ ਨਾਲ ਕੀਤੀ ਬਰਬਾਦੀ ਅਤੇ ਨਸ਼ਲਕੁਸੀ ਜੋ ਹਿੰਦੂਤਵ ਹੁਕਮਰਾਨਾਂ ਨੇ ਸਿੱਖ ਕੌਮ ਉਤੇ ਕੀਤਾ ਹੈ, ਇਹ ਹੁਕਮਰਾਨਾ ਉਤੇ ਲੱਗਿਆ ਦਾਗ ਕਦੀ ਖ਼ਤਮ ਨਹੀ ਹੋ ਸਕੇਗਾ । ਜਿਸ ਨੂੰ ਅਮਰੀਕਾ ਦੇ ਸੈਨੇਟਰ ਮਿਸਟਰ ਪੈਟ ਟੂਮੇ ਵੱਲੋ ਅਮਰੀਕੀ ਸੰਸਦ ਵਿਚ ਸਿੱਖ ਕੌਮ ਦੇ ਹੱਕ ਵਿਚ ਉਠਾਈ ਗਈ ਆਵਾਜ ਨੇ ਸਾਬਤ ਕਰ ਦਿੱਤਾ ਹੈ ਅਤੇ ਇਹ ਆਵਾਜ ਇੰਡੀਆ ਦੇ ਅਤੇ ਕੌਮਾਂਤਰੀ ਪੱਧਰ ਦੇ ਵੱਡੇ ਪੇਪਰਾਂ ਵਿਚ ਪ੍ਰਕਾਸਿਤ ਹੋ ਚੁੱਕੀ ਹੈ । ਜਿਸ ਨਾਲ ਹਿੰਦੂਤਵ ਹੁਕਮਰਾਨਾਂ ਦੇ ਮਨੁੱਖਤਾ ਵਿਰੋਧੀ ਖੂਖਾਰ ਚਿਹਰੇ ਉਤੇ ਕਈ ਤਰ੍ਹਾਂ ਦੇ ਬਨਾਵਟੀ ਪਰਦੇ ਪਾਉਣ ਦੇ ਬਾਵਜੂਦ ਵੀ ਇਸ ਅਪਰਾਧ ਦੇ ਦੋਸ਼ ਤੋ ਕਦੀ ਵੀ ਨਾ ਤਾਂ ਬਚ ਸਕਣਗੇ ਅਤੇ ਨਾ ਹੀ ਕੌਮਾਂਤਰੀ ਇਨਸਾਫ਼ ਦੇ ਕਟਹਿਰੇ ਵਿਚ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਵਿਚ ਕਾਮਯਾਬ ਹੋ ਸਕਣਗੇ ।

 

Leave a Reply

Your email address will not be published. Required fields are marked *