ਨਵੀਂ ਦਿੱਲੀ- “ਬੀਤੇ ਕੁਝ ਦਿਨ ਪਹਿਲੇ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 7 ਮੈਬਰਾਂ ਅਤੇ ਹੋਰਨਾਂ ਸਿੱਖਾਂ ਵੱਲੋਂ ਮੁਤੱਸਵੀ ਪੰਜਾਬ ਤੇ ਸਿੱਖ ਕੌਮ ਵਿਰੋਧੀ ਜਮਾਤ ਬੀਜੇਪੀ-ਆਰ.ਐਸ.ਐਸ. ਵਿਚ ਜੋ ਤਾਕਤ ਦੇ ਪ੍ਰਭਾਵ ਹੇਠ ਆ ਕੇ ਉਨ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਵਿਚ ਫਸਕੇ ਇਸ ਜਮਾਤ ਵਿਚ ਸਾਮਿਲ ਹੋਣ ਦਾ ਐਲਾਨ ਕੀਤਾ ਗਿਆ ਹੈ, ਉਹ ਪੰਜਾਬ ਸੂਬੇ ਅਤੇ ਖ਼ਾਲਸਾ ਪੰਥ ਦੀਆਂ ਪੁਰਾਤਨ ਮਹਾਨ ਸਿਧਾਤਿਕ ਰਵਾਇਤਾ ਅਤੇ ਸੋਚ ਨੂੰ ਤਿਲਾਜ਼ਲੀ ਦੇ ਕੇ ਸਮੁੱਚੀ ਸਿੱਖ ਕੌਮ ਦੇ ਮਨ-ਆਤਮਾਵਾ ਨੂੰ ਠੇਸ ਪਹੁੰਚਾਉਣ ਦੀਆਂ ਦਿਸ਼ਾਹੀਣ, ਅਫਸੋਸਨਾਕ ਅਮਲ ਕੀਤੇ ਗਏ ਹਨ । ਜਿਸ ਨੂੰ ਕੋਈ ਵੀ ਗੁਰੂ ਦਾ ਸਿੱਖ ਕਦੀ ਵੀ ਪ੍ਰਵਾਨ ਨਹੀ ਕਰ ਸਕਦਾ । ਇਸ ਲਈ ਇਨ੍ਹਾਂ ਗੁੰਮਰਾਹ ਹੋਏ ਸਿੱਖਾਂ ਵੱਲੋ ਜੋ ਉਪਰੋਕਤ ਅਮਲ ਕੀਤਾ ਗਿਆ ਹੈ, ਉਨ੍ਹਾਂ ਦੀਆਂ ਆਪਣੀਆ ਖੁਦ ਦੀਆਂ ਆਤਮਾਵਾ ਵੀ ਉਨ੍ਹਾਂ ਨੂੰ ਕੁਝ ਹੀ ਸਮੇ ਬਾਅਦ ਦੋਸ਼ੀ ਠਹਿਰਾਉਣਗੀਆਂ । ਕਿਉਂਕਿ ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਨੂੰ ਸਮੇਂ ਦੇ ਹੁਕਮਰਾਨਾਂ ਦੇ ਜ਼ਬਰ ਜੁਲਮਾਂ ਅੱਗੇ ਕਦੀ ਵੀ ਈਨ ਨਾ ਮੰਨਣ ਅਤੇ ਉਨ੍ਹਾਂ ਵੱਲੋ ਭੇਜੀਆ ਕੀਮਤੀ ਸੌਗਾਤਾਂ ਨੂੰ ਠੁਕਰਾਕੇ ਦ੍ਰਿੜਤਾ ਨਾਲ ਖ਼ਾਲਸਾ ਪੰਥ ਦੀ ਸੋਚ ਤੇ ਪਹਿਰਾ ਦੇਣ ਦਾ ਸਾਨੂੰ ਹੁਕਮ ਕੀਤਾ ਹੈ । ਲੇਕਿਨ ਇਨ੍ਹਾਂ ਸਿੱਖਾਂ ਨੇ ਗੁਰੂ ਦੀ ਸੋਚ ਤੇ ਸਮੁੱਚੇ ਖਾਲਸਾ ਪੰਥ ਨੂੰ ਪਿੱਠ ਦੇ ਕੇ ਕੇਵਲ ਆਪਣੇ ਪਰਿਵਾਰਾਂ ਅਤੇ ਖਾਨਦਾਨਾਂ ਦੇ ਭਵਿੱਖ ਨੂੰ ਹੀ ਦਾਗੀ ਨਹੀ ਕੀਤਾ । ਬਲਕਿ ਗਲਤ ਸੰਦੇਸ਼ ਦੇਣ ਦੀ ਬਜਰ ਗੁਸਤਾਖੀ ਕੀਤੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਸੈਂਟਰ ਦੀ ਬੀਜੇਪੀ ਹਕੂਮਤ ਦੀ ਤਾਕਤ ਦੇ ਡਰ, ਜਾਂ ਸਿਆਸੀ ਤੇ ਮਾਲੀ ਲਾਲਸਾਵਾਂ ਅਧੀਨ ਸਿੱਖੀ ਸਿਧਾਤਾਂ ਤੇ ਸੋਚ ਨੂੰ ਤਿਲਾਜ਼ਲੀ ਦੇ ਕੇ 7 ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰਾਂ ਅਤੇ ਵੱਡੀ ਗਿਣਤੀ ਵਿਚ ਸਿੱਖਾਂ ਵੱਲੋ ਬੀਜੇਪੀ ਵਰਗੀ ਜਾਲਮ ਪੰਜਾਬ ਤੇ ਸਿੱਖ ਕੌਮ ਵਿਰੋਧੀ ਜਮਾਤ ਦੀ ਗੁਲਾਮੀਅਤ ਨੂੰ ਪ੍ਰਵਾਨ ਕਰਨ ਦੇ ਕੀਤੇ ਗਏ ਦੁੱਖਦਾਇਕ ਅਮਲਾਂ ਉਤੇ ਡੂੰਘਾਂ ਅਫਸੋਸ ਜਾਹਰ ਕਰਦੇ ਹੋਏ ਅਤੇ ਇਨ੍ਹਾਂ ਗਲਤ ਫੈਸਲਾ ਕਰਨ ਵਾਲੇ ਸਿੱਖਾਂ ਦੀ ਜਮੀਰ ਨੂੰ ਝਿਜੋੜਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਅਜਿਹਾ ਖਾਲਸਾ ਪੰਥ ਵਿਰੋਧੀ ਕਦਮ ਉਠਾਉਣ ਤੋ ਪਹਿਲੇ ਇਨ੍ਹਾਂ ਗੁੰਮਰਾਹ ਹੋਏ ਜਾਂ ਲਾਲਚ ਵੱਸ ਹੋਏ ਸਿੱਖਾਂ ਨੂੰ ਆਪਣੇ ਜਹਿਨ ਵਿਚ ਇਸ ਗੱਲ ਨੂੰ ਰਿੜਕਣਾ ਬਣਦਾ ਸੀ ਕਿ ਜੋ ਬੀਜੇਪੀ ਦੀ ਮੋਦੀ-ਸਾਹ ਹਕੂਮਤ ਦੀ ਅਗਵਾਈ ਹੇਠ ਕੈਨੇਡਾ, ਬਰਤਾਨੀਆ, ਪਾਕਿਸਤਾਨ, ਅਮਰੀਕਾ, ਹਰਿਆਣਾ ਤੇ ਪੰਜਾਬ ਵਿਚ ਸਿਰਕੱਢ ਸਿੱਖ ਕੌਮ ਦੀ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਸਾਜਸੀ ਢੰਗਾਂ ਰਾਹੀ ਨਿਸ਼ਾਨਾਂ ਬਣਾਕੇ ਅਣਮਨੁੱਖੀ ਢੰਗਾਂ ਰਾਹੀ ਕਤਲ ਕੀਤਾ ਗਿਆ ਹੈ ਜਿਨ੍ਹਾਂ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ । ਜਿਸ ਲਈ ਮੋਦੀ-ਸਾਹ ਦੀ ਅਗਵਾਈ ਹੇਠ ਕੰਮ ਕਰ ਰਹੀਆ ਏਜੰਸੀਆ ਰਾਅ, ਆਈ.ਬੀ, ਐਨ.ਆਈ.ਏ ਮਿਲਟਰੀ ਇੰਨਟੈਲੀਜੈਸ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਵਿਦੇਸ ਵਜੀਰ ਜੈਸੰਕਰ ਸਿੱਧੇ ਤੌਰ ਤੇ ਸਿੱਖਾਂ ਦੇ ਕਤਲ ਲਈ ਜਿੰਮੇਵਾਰ ਹਨ, ਇਸਦੇ ਸੱਚ ਨੂੰ ਕੈਨੇਡਾ ਤੇ ਅਮਰੀਕਾ ਨੇ ਤੱਥਾਂ ਸਹਿਤ ਸੰਸਾਰ ਸਾਹਮਣੇ ਰੱਖ ਦਿੱਤਾ ਹੈ । ਫਿਰ ਵੀ ਅਜਿਹੀ ਜਾਬਰ ਜਮਾਤ ਦੀ ਅਗਵਾਈ ਨੂੰ ਕਬੂਲਣ ਦੇ ਅਮਲ ਜਾਂ ਤਾਂ ਇਨ੍ਹਾਂ ਸਿੱਖਾਂ ਦੀਆਂ ਵੱਡੀਆ ਸਿਆਸੀ ਤੇ ਮਾਲੀ ਲਾਲਸਾਵਾ ਹੋ ਸਕਦੀਆਂ ਹਨ ਜਾਂ ਫਿਰ ਇਨ੍ਹਾਂ ਸਿੱਖਾਂ ਵੱਲੋ ਆਪਣੇ ਜੀਵਨ ਦੌਰਾਨ ਕੀਤੇ ਗਏ ਗੈਰ ਕਾਨੂੰਨੀ ਅਮਲਾਂ ਦੀਆਂ ਸਜਾਵਾਂ ਦੇ ਡਰ ਤੋਂ ਬਚਣ ਲਈ ਬੀਜੇਪੀ ਵਰਗੀ ਜਾਬਰ ਜਮਾਤ ਦੀ ਅਧੀਨਗੀ ਪ੍ਰਵਾਨ ਕੀਤੀ ਗਈ ਹੈ ।
ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ 14 ਦਸੰਬਰ 2023 ਨੂੰ ਅੰਮ੍ਰਿਤਸਰ ਵਿਖੇ ਹੋਈ ਬਾਦਲ ਦਲ ਦੇ ਸਮੁੱਚੇ ਅਹੁਦੇਦਾਰਾਂ ਦੀ ਇਕ ਹੋਈ ਇਕੱਤਰਤਾ ਵਿਚ ਸਰਬਸੰਮਤੀ ਨਾਲ 20 ਦਸੰਬਰ 2023 ਨੂੰ ਦਿੱਲੀ ਵਿਖੇ ਸਮੁੱਚੇ ਸਿੱਖ ਬੰਦੀਆਂ ਦੀ ਰਿਹਾਈ ਲਈ ਰੋਸ਼ ਮਾਰਚ ਕਰਨ ਦੀ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰ ਪੰਥਕ ਜਥੇਬੰਦੀਆਂ ਨੇ ਵੀ ਆਪਣਾ ਇਖਲਾਕੀ ਫਰਜ ਸਮਝਕੇ ਮੋਦੀ ਦੀ ਬੀਜੇਪੀ ਹਕੂਮਤ ਦੇ ਸਿੱਖ ਵਿਰੋਧੀ ਅਮਲਾਂ ਲਈ ਰੋਸ ਜਾਹਰ ਕਰਨਾ ਸੀ । ਉਸ ਰੋਸ ਮਾਰਚ ਨੂੰ ਇਨ੍ਹਾਂ ਬਾਦਲ ਦਲੀਆ ਨੇ ਬੀਜੇਪੀ ਦੇ ਹੁਕਮਾਂ ਉਤੇ ਰੱਦ ਕਰ ਦਿੱਤਾ ਸੀ । ਇਹ ਉਹੀ ਸਿੱਖ ਹਨ ਜਾਂ ਬਾਦਲ ਦਲੀਏ ਹਨ ਜਿਨ੍ਹਾਂ ਵੱਲੋ ਕੈਨੇਡਾ, ਬਰਤਾਨੀਆ, ਪਾਕਿਸਤਾਨ, ਪੰਜਾਬ ਤੇ ਹਰਿਆਣੇ ਵਿਚ ਹੁਕਮਰਾਨਾਂ ਵੱਲੋ ਕਤਲ ਕੀਤੇ ਗਏ, ਉਨ੍ਹਾਂ ਸੰਬੰਧੀ ਇਕ ਵੀ ਸ਼ਬਦ ਇਨ੍ਹਾਂ ਦੇ ਮੂੰਹੋ ਨਹੀ ਨਿਕਲਿਆ । ਫਿਰ ਅਜਿਹਾ ਅਮਲ ਕਰਨ ਵਾਲਿਆ ਨੂੰ ਅਸੀ ਜਨਤਕ ਤੌਰ ਤੇ ਪੁੱਛਣਾ ਚਾਹਵਾਂਗੇ ਕਿ ਅਜਿਹੇ ਸਮਿਆ ਤੇ ਉਨ੍ਹਾਂ ਦੇ ਮੂੰਹਾਂ ਤੇ ਜੁਬਾਨਾਂ ਨੂੰ ਜਿੰਦਰੇ ਕਿਉਂ ਲੱਗ ਜਾਂਦੇ ਹਨ ? ਇਹ ਸਭ ਬੀਜੇਪੀ ਵਿਚ ਜਾਣ ਵਾਲੇ ਸਿੱਖ ਇਨ੍ਹਾਂ ਬਾਦਲ ਦਲੀਆ ਦੀ ਸੋਚ ਦੇ ਪੈਰੋਕਾਰ ਹਨ । ਜੋ ਸਮੇ-ਸਮੇ ਤੇ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਜਮਾਤਾਂ ਨਾਲ ਨਿਰੰਤਰ ਸਾਂਠ-ਗਾਂਠ ਕਰਦੇ ਆਏ ਹਨ ਅਤੇ ਪੰਥ ਦੀ ਪਿੱਠ ਵਿਚ ਛੁਰਾ ਮਾਰਨ ਦੇ ਆਦੀ ਹਨ । ਇਸ ਲਈ ਸਿੱਖ ਕੌਮ ਨੂੰ ਇਨ੍ਹਾਂ ਸਿੱਖਾਂ ਦੇ ਜਾਣ ਦੇ ਹੋਏ ਵਰਤਾਰੇ ਤੋ ਕਿਸੇ ਤਰ੍ਹਾਂ ਵੀ ਨਮੋਸੀ ਜਾਂ ਪ੍ਰਭਾਵ ਵਿਚ ਨਹੀ ਆਉਣਾ ਚਾਹੀਦਾ ਬਲਕਿ ਖਾਲਸਾ ਪੰਥ ਦੇ ਮਿੱਥੇ ਨਿਸ਼ਾਨੇ, ਸਿਧਾਂਤ ਅਤੇ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ ਜਿਥੇ ਆਪਣੀ ਮੰਜਿਲ ਵੱਲ ਵੱਧਦੇ ਰਹਿਣਾ ਚਾਹੀਦਾ ਹੈ ਅਤੇ ਕਦੀ ਵੀ ਇਨ੍ਹਾਂ ਫ਼ਾਂਸੀਵਾਦ ਤਾਕਤਾਂ ਅੱਗੇ ਸੀਸ ਨਹੀ ਝੁਕਾਉਣੀ । ਸਾਨੂੰ ਗੁਰੂ ਸਾਹਿਬਾਨ ਵੱਲੋ ਹਰ ਤਰ੍ਹਾਂ ਦੇ ਜ਼ਬਰ ਜੁਲਮ, ਬੇਇਨਸਾਫ਼ੀ, ਵਿਤਕਰੇ ਵਿਰੁੱਧ ਦ੍ਰਿੜਤਾ ਨਾਲ ਬਿਨ੍ਹਾਂ ਕਿਸੇ ਡਰ ਭੈ ਤੋ ਆਵਾਜ਼ ਉਠਾਉਣ ਅਤੇ ਸੰਘਰਸ ਕਰਨ ਦੇ ਹੁਕਮ ਹਨ । ਇਨ੍ਹਾਂ ਸਿੱਖਾਂ ਦੀ ਮੰਦਭਾਵਨਾ ਇਸ ਗੱਲ ਤੋ ਵੀ ਪ੍ਰਤੱਖ ਹੋ ਜਾਂਦੀ ਹੈ ਕਿ ਇਨ੍ਹਾਂ ਸਿੱਖਾਂ ਦੀ ਬਦੌਲਤ ਹੀ ਮੇਰੇ ਅਤੇ ਮੇਰੀ ਪਾਰਟੀ ਖਿਲਾਫ਼ ਆਪਣੇ ਬੰਦੇ ਖੜ੍ਹੇ ਕਰ ਦਿੱਤੇ ਹਨ । ਇਸ ਲਈ ਹੁਣ ਸਿੱਖ ਕੌਮ ਨੂੰ ਸਮੁੱਚੇ ਹਾਲਾਤਾਂ ਨੂੰ ਅਤੇ ਸਾਜਿਸਾਂ ਨੂੰ ਮੱਦੇਨਜਰ ਰੱਖਦੇ ਹੋਏ ਇਹ ਜਿੰਮੇਵਾਰੀ ਬਣਦੀ ਹੈ ਕਿ ਪੰਜਾਬ, ਹਰਿਆਣਾ, ਜੰਮੂ-ਕਸਮੀਰ, ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਥਕ ਸਹਿਯੋਗੀਆਂ ਵੱਲੋ ਖੜ੍ਹੇ ਕੀਤੇ ਗਏ ਉਮੀਦਵਾਰਾਂ ਨੂੰ ਹਰ ਪੱਖੋ ਸਹਿਯੋਗ ਕਰਕੇ ਸਾਨਦਾਰ ਢੰਗ ਨਾਲ ਜਿਤਾਕੇ ਪਾਰਲੀਮੈਟ ਵਿਚ ਭੇਜਣ ਦੀ ਜਿੰਮੇਵਾਰੀ ਨਿਭਾਈ ਜਾਵੇ । ਤਾਂ ਕਿ ਅਸੀ ਇਨ੍ਹਾਂ ਪੰਜਾਬ ਵਿਰੋਧੀ ਤਾਕਤਾਂ ਤੇ ਆਗੂਆਂ ਨਾਲ ਇੰਡੀਆਂ ਦੀ ਪਾਰਲੀਮੈਟ ਵਿਚ ਤਕੜੇ ਹੋ ਕੇ ਲੜਾਈ ਵੀ ਲੜ ਸਕੀਏ ਅਤੇ ਖਾਲਸਾ ਪੰਥ ਦੀ ਆਜਾਦੀ ਦੇ ਮਿਸਨ ਦੀ ਮੰਜਿਲ ਵੱਲ ਵੱਧ ਸਕੀਏ।

Leave a Reply

Your email address will not be published. Required fields are marked *