Sat. Feb 24th, 2024


ਚੰਡੀਗੜ੍ਹ – ਸਿੱਖ ਗੁਰੂ ਪਰੰਪਰਾਵਾਂ ਤੇ ਉਨ੍ਹਾਂ ਦੀ ਸਮ੍ਰਿਤੀਆਂ ਨੂੰ ਸੰਭਾਲਣ ਦੀ ਦਿਸ਼ਾ ਵਿਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜਿਲ੍ਹਾ ਕੁਰੂਕਸ਼ੇਤਰ ਵਿਚ ਪੀਪਲੀ ਦੇ ਨੇੜੇ ਇਕ ਸ਼ਾਨਦਾਰ ਸਮਾਰਕ ਬਣਾਇਆ ਜਾਵੇਗਾ, ਜਿਸ ਵਿਚ ਸਾਰੇ ਸਿੱਖ ਗੁਰੂਆਂ ਦੀ ਹਰਿਆਣਾ ਵਿਚ ਜੋ ਵੀ ਨਿਸ਼ਾਨੀਆਂ ਤੇ ਸਮ੍ਰਿਤੀਆਂ ਹਨ, ਉਨ੍ਹਾਂ ਨੁੰ ਇਸ ਸਮਾਰਕ ਵਿਚ ਸਰੰਖਤ ਕੀਤਾ ਜਾਵੇਗਾ, ਤਾਂ ਜੋ ਭਾਵੀ ਪੀੜੀ ਗੁਰੂਆਂ ਦੇ ੧ੀਵਨ ਵਿਚ ਮਨੁੱਖਤਾ ਦੀ ਸੇਵਾ ਦਾ ਅਰਮ ਸੰਦੇਸ਼ ਦੀ ਪੇ੍ਰਰਣਾ ਲੈ ਸਕਣ। ਇਹ ਅਜਾਇਬ-ਘਰ ਯਕੀਨੀ ਹੀ ਇਕ ਸੈਰ-ਸਪਾਟਾ ਦਾ ਕੇਂਦਰ ਬਣੇਗਾ।

ਮੁੱਖ ਮੰਤਰੀ ਅੱਜ ਜਿਲ੍ਹਾ ਕੁਰੂਕਸ਼ੇਤਰ ਵਿਚ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਪ੍ਰਬੰਧਿਤ ਪੋ੍ਰਗ੍ਰਾਮ ਵਿਚ ਸੂਬਾ ਸਰਕਾਰ ਵੱਲੋਂ ਗੁਰੂਆਂ ਦੀ ਸੇਵਾ ਵਿਚ ਕੀਤੇ ਗਏ ਕੰਮਾਂ ‘ਤੇ ਅਧਾਰਿਤ ਕਿਤਾਬ ਦੀ ਘੁੰਡ ਚੁਕਾਈ ਕਰਨ ਬਾਅਦ ਮੌਜੂਦਾ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਸ੍ਰੀ ਮਨੋਹਰ ਲਾਲ ਨੇ ਲੇਖਕ ਅਤੇ ਪ੍ਰਕਾਸ਼ਕ ਨੂੰ ਇਸ ਕਿਤਾਬ ਦਾ ਟਾਈਟਲ ਬਦਲਣ ਦੀ ਸਲਾਹ ਦਿੱਤੀ। ਉਨ੍ਹਾਂ ਦੇ ਸੁਝਾਅ ‘ਤੇ ਹੁਣ ਇਸ ਕਿਤਾਬ ਦਾ ਨਾਂਅ ਗੁਰਬਾਣੀ ਦੀ ਸਿੱਖ- ਸਵਾ ਅਤੇ ਸੇਵਕ ਮਨੋਹਰ ਲਾਲ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਾਰੇ ਸਮਾਜ ਨੂੰ ਇਕੱਠੇ ਲੈ ਕੇ ਅੱਗੇ ਵਧੇ, ਜਾਤੀ ਸਮਾਜ ਤੋਂ ਉੱਪਰ ਉੱਠ ਕੇ ਮਨੁੱਖ ਦੀ ਭਲਾਈ ਲਈ ਮਿਲ ਕੇ ਕੰਮ ਕਰਨ , ਇੱਥੇ ਗੁਰੂਆਂ ਦੇ ਪ੍ਰਤੀ ਸੱਚੀ ਸੇਵਾ ਭਾਵ ਹੋਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਕਿਤਾਬ ਵਿਚ ਪਿਛਲੇ ਸਾਢੇ 9 ਸਾਲਾਂ ਵਿਚ ਸਿੱਖ ਗੁਰੂਆਂ ਦੇ ਇਤਿਹਾਸ ਨੂੰ ਸੰਪਾਲਣ ਲਈ ਕੀਤੇ ਗਏ ਅਨੇਕ ਕੰਮਾਂ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਪ੍ਰਕਾਸ਼ ਉਤਸਵ ਤੇ ਬਾਬਾ ਬੰਦਾ ਸਿੰਘ ਬਹਾਦੁਰ ਜੀ ਨਾਲ ਸਬੰਧਿਤ ਜਿਨ੍ਹੈ ਵੀ ਪ੍ਰੋਗ੍ਰਾਮ ਹੋਏ ਹਨ, ਉਨ੍ਹਾਂ ਦਾ ਵਰਨਣ ਕੀਤਾ ਗਿਆ ਹੈ। ਉਨ੍ਹਾਂ ਨੇ ਕਿਤਾਬ ਦੇ ਲੇਖਕ ਡਾ. ਪ੍ਰਭਲੀਨ ਸਿੰਘ ਅਤੇ ਕਿਤਾਬ ਦੇ ਪ੍ਰਕਾਸ਼ਕ ਤਹਿਤ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਮਨਦੀਪ ਸਿੰਘ ਬਰਾੜ ਦੀ ਸ਼ਲਾਘਾ ਕੀਤੀ। ਇਹ ਕਿਤਾਬ ਅੰਗੇ੍ਰਜੀ, ਹਿੰਦੀ ਅਤੇ ਪੰਜਾਬੀ ਤਿੰਨੋਂ ਭਾਸ਼ਾਵਾਂ ਵਿਚ ਉਪਲਬਧ ਹੈ।

ਬਾਬਾ ਬੰਦਾ ਸਿੰਘ ਬਹਾਦੁਰ ਦੀ ਰਾਜਧਾਨੀ ਲੋਹਗੜ੍ਹ ਵਿਚ ਬਣ ਰਿਹਾ ਹੈ ਸਮਾਰਕ

ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਰਾਜ ਦੀ ਸਥਾਪਨਾ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦੁਰ ਦੀ ਰਾਜਧਾਨੀ ਲੋਹਗੜ੍ਹ , ਜਿਲ੍ਹਾ ਯਮੁਨਾਨਗਰ ਵਿਚ ਦੇਸ਼ ਅਤੇ ਦੁਨੀਆ ਦੇ ਲਈ ਬਿਹਤਰੀਨ ਸ਼ਾਨਦਾਰ ਸਮਾਰਕ ਬਣਾਇਆ ਜਾਵੇਗਾ। ਇਸ ਦੇ ਲਈ ਲੋਹਗੜ੍ਹ ਟਰਸਟ ਨੂੰ 20 ਏਕੜ ਜਮੀਨ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਿਲ੍ਹਾਂ ਸੋਨੀਪਤ ਦੇ ਬੜਖਾਲਸਾ ਪਿੰਡ ਦੇ ਸਿੱਖ ਨੌਜੁਆਨ ਭਾਈ ਕੁਸ਼ਾਲ ਸਿੰਘ ਦਹਿਆ ਨੇ ਗੁਰੂ ਤੇਗ ਬਹਾਦੁਰ ਜੀ ਦੇ ਸੀਸ ਦੇ ਸਥਾਨ ‘ਤੇ ਆਪਣੇ ਸੀਸ ਦਾ ਦਾਨ ਦਿੱਤਾ, ਤਾਂ ਜੋ ਗੁਰੂ ਜੀ ਦਾ ਸੀਸ ਆਨੰਦਪੁਰ ਸਾਹਿਬ ਪਹੁੰਚ ਜਾਵੇ, ਉਨ੍ਹਾਂ ਦੀ ਇਹ ਕੁਰਬਾਨੀ ਸਾਨੂੰ ਸਾਰਿਆਂ ਨੂੰ ਯਾਦ ਰਹੇਗੀ। ਉਨ੍ਹਾਂ ਦੀ ਇਸ ਸ਼ਹਾਦਤ ਦੇ ਸਨਾਮਨ ਵਿਚ ਅਸੀਂ ਬਡਖਾਲਸਾ ਵਿਚ ਇਕ ਸਮਾਰਕ ਬਣਾਇਆ ਹੈ।

ਗੁਰੂ ਘਰਾਂ ਦੇ ਪ੍ਰਬੰਧਨ ਲਈ ਵੱਖ ਤੋਂ ਬਣਾਈ ਹਰਿਆਣਾ ਗੁਰੂਦੁਆਰਾ ਪ੍ਰਬੰਧਕ ਕਮੇਟੀ

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਵਿਚ ਗੁਰੂ ਘਰਾਂ ਦੇ ਪ੍ਰਬੰਧਨਾਂ ਨੂੰ ਲੈ ਕੇ ਵੀ ਲੰਬੇ ਸਾਲਾਂ ਤੋਂ ਵਿਵਾਦ ਚਲਦਾ ਰਿਹਾ ਅਤੇ ਅਸੀਂ ਸੁਪਰੀਮ ਕੋਰਟ ਵਿਚ ਮਜਬੂਤ ਪੈਰਵੀ ਕਰ ਕੇ ਹਰਿਆਣਾ ਦੇ ਲਈ ਵੱਖ ਤੋਂ ਗੁਰੂਦੁਆਰਾ ਪ੍ਰਬੰਧਕ ਕਮੇਟੀ ਬਣਾਈ। ਇਹ ਰਾਜਨੀਤਿਕ ਵਿਸ਼ਾ ਨਹੀਂ ਸੀ, ਪਰ ਪੰਜਾਬ ਦੀ ਸਥਿਤੀ ਨੂੰ ਦੇਖਦੇ ਹੋਏ ਹਰਿਆਣਾ ਵਿਚ ਗੁਰੂਦੁਆਰਿਆਂ ਦਾ ਪ੍ਰਬੰਧਨ ਸਹੀ ਢੰਗ ਨਾਲ ਹੋ ਸਕੇ, ਇਸ ਲਈ ਵੱਖ ਕਮੇਟੀ ਬਣਾਈ ਗਈ। ਸਾਡਾ ਮੰਨਣਾ ਹੈ ਕਿ ਗੁਰੂ ਘਰਾਂ ਤੋਂ ਰਾਜਨੀਤੀ ਵੱਖ ਰਹਿਣੀ ਚਾਹੀਦੀ ਹੈ। ਹਰਿਆਣਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਲਈ ਵੱਖ ਤੋਂ ਚੋਣ ਕਮਿਸ਼ਨ ਬਣਾਇਆ ਗਿਆ ਹੈ ਅਤੇ ਇਹ ਉਮੀਦ ਹੈ ਕਿ ਚੋਣ ਪ੍ਰੋਗ੍ਰਾਮ ਜਲਦੀ ਜਾਰੀ ਹੋ ਜਾਵੇ, ਤਾਂ ੧ੋ ਚੁਣੀ ਗਈ ਕਮੇਟੀ ਸਹੀ ਢੰਗ ਨਾਲ ਗੁਰੂ ਘਰਾਂ ਦੀ ਸੰਭਾਲ ਕਰ ਸਕੇ।

ਗੁਰੂਆਂ ਦੇ ਦਿਖਾਏ ਹੋਏ ਰਸਤਿਆਂ ‘ਤੇ ਚਲ ਕੇ ਸਮਾਜ ਦੀ ਭਲਾਈ ਲਈ ਕਰਨ ਕੰਮ

ਮੁੱਖ ਮੰਤਰੀ ਨੇ ਕਿਹਾ ਕਿ ਗੁਰੂਆਂ ਦੀ ਬਾਣੀ ਵਿਚ ਕਥਾਵਾਂ ਵਿਚ ਬਹਾਦਰੀ ਅਤੇ ਕਰੁਣਾ ਦੇ ਭਾਵ ਮਿਲਦੇ ਹਨ। ਸਿਰਫ ਇਤਿਹਾਸ ਪੜਨ ਨਾਲ ਕੁੱਝ ਨਹੀਂ ਹੋਵੇਗਾ, ਸਗੋ ਸਾਨੂੰ ਸਾਰਿਆਂ ਨੂੰ ਸਮਾਜ ਦੀ ਭਲਾਈ ਲਈ ਗੁਰੂਆਂ ਦੇ ਦਿਖਾਏ ਹੋਏ ਰਸਤੇ ‘ਤੇ ਚਲ ਕੇ ਅੱਗੇ ਵੱਧਣਾ ਹੈ। ਧਰਮ, ਦੇਸ਼ ਅਤੇ ਸਮਾਜ ਦੀ ਰੱਖਿਆ ਕਰਨਾ ਸਾਡੀ ਜਿਮੇਵਾਰੀ ਹੈ ਅਤੇ ਨਾਲ ਹੀ ਮਨੁੱਖਤਾ ਦੀ ਸੇਵਾ ਵੀ ਸਾਡਾ ਕਰਮ ਹੈ।

ਹਰਿਆਣਾ ਦੇ 2.80 ਕਰੋੜ ਲੋਕ ਮੇਰਾ ਪਰਿਵਾਰ, ਉਨ੍ਹਾਂ ਦੇ ਲਈ ਕਰਦਾ ਹਾਂ ਕੰਮ

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਵਿਰੌਧੀ ਪੱਖ ਦੇ ਨੇਤਾ ਕਹਿੰਦੇ ਹਨ ਕਿ ਮਨੋਹਰ ਲਾਲ ਦਾ ਆਪਣਾ ਪਰਿਵਾਰ ਨਹੀਂ ਹੈ, ਪਰ ਮੈਂ ਹਰਿਆਣਾ ਦੇ 2 ਕਰੋੜ 80 ਲੱਖ ਲੋਕਾਂ ਨੁੰ ਆਪਣਾ ਪਰਿਵਾਰ ਮੰਨਦਾ ਹਾਂ ਅਤੇ ੳ]ੁਨ੍ਹਾਂ ਦੀ ਭਲਾਈ ਲਈ ਕੰਮ ਕਰਦਾ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਦਿਨ ਹੀ ਉਨ੍ਹਾਂ ਨੇ ਪਿੰਡ ਬਨਿਆਨੀ ਵਿਚ ਸਥਿਤ ਆਪਣਾ ਜੱਦੀ ਮਕਾਨ ਸਮਾਜ ਨੂੰ ਦਾਨ ਕਰ ਦਿੱਤਾ, ਤਾਂ ਜੋ ਉੱਥੇ ਲਾਇਬ੍ਰੇਰੀ ਬਣਾਈ ੧ਾ ਸਕੇ। ਬੱਚਿਆਂ ਚੰਗੀ ਸਿਖਿਆ ਗ੍ਰਹਿਣ ਕਰ ਸਿਖਿਆ ਤੇ ਆਪਣੀ ਯੋਗਤਾ ਨਾਲ ਮੈਰਿਟ ‘ਤੇ ਸਰਕਾਰੀ ਨੌਕਰੀ ਪ੍ਰਾਪਤ ਕਰ ਸਕਣ।

ਸੰਤਾਂ ਦੇ ਵਿਚਾਰਾਂ ਨੂੰ ਜਨਤਾ ਤਕ ਪਹੁੰਚਾਉਣ ਲਈ ਬਣਾਈ ਸੰਤ ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਚਾਰ ਪ੍ਰਸਾਰ ਯੋਜਨਾ

ਮੁੱਖ ਮੰਤਰੀ ਨੇ ਕਿਹਾ ਕਿ ਸਮਾਜ ਵਿਚ ਜਿੰਨ੍ਹੇ ਵੀ ਮਹਾਪੁਰਸ਼ ਹੋਏ ਹਨ, ਚਾਹੇ ਉਹ ਕਿਸੇ ਵੀ ਜਾਤੀ ਜਾਂ ਕੰਮਿਉਨਿਟੀ ਤੋਂ ਹੋਣ, ਸਾਰਿਆਂ ਦਾ ਸੰਦੇਸ਼ ਸਿਰਫ ਮਨੁੱਖਤਾ ਦੀ ਸੇਵਾ ਕਰਨਾ ਹੈ। ਇਸ ਲਈ ਅਸੀਂ ਸੰਤ-ਮਹਾਪੁਰਸ਼ਾਂ ਦੇ ਵਿਚਾਰਾਂ ਤੇ ਸੰਦੇਸ਼ ਨੂੰ ੧ਨਤਾ ਤਕ ਪਹੁੰਚਾਉਣ ਲਈ ਸੰਤ ਮਹਾਪੁਰਸ਼ ਸਨਮਾਨ ਵਿਚਾਰ ਪ੍ਰਸਾਰ ਯੋਜਨਾ ਚਲਾਈ ਹੈ, ਜਿਸ ਦੇ ਤਹਿਤ ਸਾਰੇ ਮਹਾਪੁਰਸ਼ਾਂ ਦੀ ਜੈਯੰਤੀਆਂ ਤੇ ਸਮ੍ਰਿਤੀ ਦਿਵਸ ਸਰਕਾਰੀ ਪੱਧਰ ‘ਤੇ ਮਨਾਏ ੧ਾ ਰਹੀ ਹੈ, ਤਾਂ ਜੋ ਯੁਵਾ ਪੀੜੀ ਇੰਨ੍ਹਾਂ ਮਹਾਪੁਰਸ਼ਾਂ ਦੇ ਦਿਖਾਏ ਰਸਤੇ ‘ਤੇ ਚਲਦੇ ਹੋਏ ਅੰਤੋਂਦੇਯ ਦੀ ਭਾਵਨਾ ਨਾਲ ਲਾਇਨ ਵਿਚ ਖੜੇ ਆਖੀਰੀ ਵਿਅਕਤੀ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਕੰਮ ਕਰ ਰਹੇ ਹਨ।

ਮੁੱਖ ਮੰਤਰੀ ਮਨੋਹਰ ਦੀ ਸੋਚ ਸਮਾਜ ਦੇ ਆਖੀਰੀ ਵਿਅਕਤੀ ਦੀ ਸੇਵਾ ਕਰਨਾ – ਸੰਦੀਪ ਸਿੰਘ

ਇਸ ਮੌਕੇ ‘ਤੇ ਰਾਜ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਅੱਜ ਸਿੱਖਾਂ ਦੇ ਲਈ ਵੱਡਾ ਇਤਿਹਾਸ ਜੁੜਨ ਜਾ ਰਿਹਾ ਹੈ। ਪਿਛਲੇ ਸਾਢੇ 4 ਸਾਲ ਤੋਂ ਵੱਧ ਸਮੇਂ ਤੋਂ ਮੁੱਖ ਮੰਤਰੀ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ ਅਤੇ ਮੁੱਖ ਮੰਤਰੀ ਦੀ ਸੋਚ ਇਹੀ ਹੈ ਕਿ ਕਿਸੇ ਤਰ੍ਹਾ ਸਮਾਜ ਦੇ ਆਖੀਰੀ ਵਿਅਕਤੀ ਦੀ ਸੇਵਾ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੂਬੇ ਵਿਚ 3-ਸੀ ਯਾਨੀ ਕਰਪਸ਼ਨ, ਕ੍ਰਾਇਮ ਅਤੇ ਕਾਸਟ ਬੇਸਡ ਰਾਜਨੀਤੀ ਨੂੰ ਖਤਮ ਕਰਨ ਦਾ ਕੰਮ ਕੀਤਾ ਹੈ।

ਇਸ ਮੌਕੇ ‘ਤੇ ਸਾਂਸਦ ਸੰਜੈ ਭਾਟਿਆ , ਹਰਿਆਣਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਰਮਨੀਕ ਸਿੰਘ ਮਾਨ ਨੇ ਵੀ ਸੰਬੋਧਿਤ ਕੀਤਾ। ਸਾਬਕਾ ਸਾਂਸਦ ਸਰਦਾਬ ਤ੍ਰਿਲੋਚਨ ਸਿੰਘ ਦਾ ਸਿਹਤ ਖਰਾਬ ਹੋਣ ਦੇ ਚਲਦੇ ਉਨ੍ਹਾਂ ਦੇ ਸੰਦੇਸ਼ ਨੂੰ ਡਾ. ਪ੍ਰਭਲੀਨ ਸਿੰਘ ਨੇ ਪੜ੍ਹ ਕੇ ਸੁਣਾਇਆ। ਇੰਨ੍ਹਾਂ ਤੋਂ ਇਲਾਵਾ, ਕਿਤਾਬ ਦੇ ਲੇਖਕ ਡਾ. ਪ੍ਰਭਲੀਨ ਸਿੰਘ ਨੇ ਵਿਸਤਾਰ ਨਾਲ ਕਿਤਾਬ ਵਿਚ ਵਰਨਣ ੧ਾਣਕਾਰੀਆਂ ‘ਤੇ ਚਾਲਣ ਪਾਇਆ।

ਇਸ ਮੌਕੇ ‘ਤੇ ਹਰਿਆਣਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਭੁਪੇਂਦਰ ਸਿੰਘ, ਕੁਰੂਕਸ਼ੇਤਰ ਯੁਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਸੋਮਨਾਥ ਸਚਦੇਵਾ , ਸਰਦਾਰ ਸੁਰੇਂਦਰ ਸਿੰਘ ਵੈਦਵਾਲਾ ਸਮੇਤ ਵੱਡੀ ਗਿਣਤੀ ਵਿਚ ਮਾਣਯੋਗ ਵਿਅਕਤੀ ਮੌਜੂਦ ਸਨ।

 


Courtesy: kaumimarg

Leave a Reply

Your email address will not be published. Required fields are marked *