ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਸੀਸ ਗੰਜ ਸਾਹਿਬ ਗੁਰਦੁਆਰੇ ਦੇ ਵੱਲ ਜਾਣ ਵਾਲੀ ਬੰਦ ਪਈ ਸੜਕ ਨੂੰ ਖੋਲ੍ਹਣ ਦੇ ਲਈ ਸ਼ਹਿਰੀ ਵਿਕਾਸ ਪਰਾਧੀਕਰਨ ਦੇ ਸਚਿਵ ਸ੍ਰੀਮਤੀ ਰੇਣੂ ਸ਼ਰਮਾ ਨਾਲ ਮੁਲਾਕਾਤ ਕੀਤੀ। ਬੈਠਕ ਵਿਚ ਗੁਰਦੁਆਰਾ ਸਾਹਿਬ ਨੂੰ ਜੋੜਨ ਵਾਲੇ ਹੋਰ ਰਸਤਿਆਂ ਉਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਬੈਠਕ ਦੇ ਪਰਿਣਾਮਾਂ ਤੋਂ ਸੰਤੁਸ਼ਟ ਨਜ਼ਰ ਆ ਰਹੇ ਸ਼ਿਅਦਦ ਮਹਾਂ ਸਚਿਵ ਨੇ ਇਸ ਮਸਲੇ ਦਾ ਹੱਲ ਜਲਦ ਕੱਢਣ ਦਾ ਵਿਸ਼ਵਾਸ ਦਿਵਾਇਆ। ਸਰਨਾ ਆਪਣੀਆਂ ਬੈਠਕਾ ਵਿੱਚ ਸਰਕਾਰ ਨੂੰ ਸਲਾਹ ਦੇ ਰਹੇ ਹਨ ਕਿ ਰੇਲਵੇ ਸਟੇਸ਼ਨ ਤੋਂ ਹੁੰਦੇ ਹੋਏ ਫੁਹਾਰੇ ਵਾਲੇ ਮਾਰਗ ਨੂੰ ਗੁਰਦੁਆਰਾ ਸਾਹਿਬ ਦੇ ਨਾਲ ਜੋਡ਼ਿਆ ਜਾਵੇ। ਜੇਕਰ ਸੰਭਵ ਹੋਵੇ ਤਾਂ ਮੈਜਿਸਟਿਕ ਸਿਨਮਾ ਵਾਲੀ ਰੋਡ ਉੱਤੇ ਵਿਚਾਰ ਕੀਤਾ ਜਾਏ।
ਜਾਣਕਾਰੀ ਹੋਵੇ ਕਿ ਸੀਸਗੰਜ ਸਾਹਿਬ ਗੁਰਦੁਆਰੇ ਦੀ ਮੁੱਖ ਸੜਕ ਉੱਤੇ ‘ਨੋ ਐਂਟਰੀ’ ਦਾ ਬੋਰਡ ਲੱਗਣ ਨਾਲ ਆਵਾਜਾਈ ਚ ਰੁਕਾਵਟ ਪੈਦਾ ਹੋਈ ਹੈ। ਜਿਸ ਨੂੰ ਲੈ ਕੇ ਸਿੱਖ ਸੰਗਤ ਵਿਚ ਭਾਰੀ ਰੋਹ ਵੇਖਿਆ ਜਾ ਸਕਦਾ ਹੈ। ਬੀਤੇ ਹਫ਼ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਤੀਨਿਧੀਆਂ ਨੇ ਵੀ ਭਾਰੀ ਪ੍ਰਦਰਸ਼ਨ ਕੀਤਾ ਸੀ, ਅਤੇ ਦਿੱਲੀ ਟ੍ਰੈਫਿਕ ਕਮਿਸ਼ਨਰ ਨਾਲ ਮਿਲ ਕੇ ਇਕ ਪੱਤਰ ਵੀ ਸੌਂਪਿਆ ਸੀ।