ਨਵੀਂ ਦਿੱਲੀ – ਅੱਜ ਸ਼ਿਰੋਮਣੀ ਅਕਾਲੀ ਦਲ ਦਿੱਲੀ ਵਾਰਡ ਨੰਬਰ 2 ਸਰੂਪ ਨਗਰ ਤੋਂ ਸਰਦਾਰ ਪ੍ਰਿਥਵੀ ਸਿੰਘ ਸੈਣੀ ਜੀ ਵਲੋਂ ਇਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਆਣ ਵਾਲੀ 22 ਅਗਸਤ ਨੂੰ ਗੁਰੂਦਵਾਰਾ ਕਮੇਟੀ ਦੀ ਹੋਣ ਵਾਲੀ ਚੋਣਾਂ ਨੂੰ ਲੈਕੇ ਸੰਗਤ ਦਾ ਇਕੱਠ ਕੀਤਾ ਗਿਆ ਜਿੱਥੇ ਡੀ ਡੀ ਫਲੈਟ ਅਤੇ ਆਦਰਸ਼ ਨਗਰ ਦੀ ਸੰਗਤਾਂ ਵਲੋਂ ਹਾਜਰੀ ਭਰੀ ਗਈ । ਸਰਦਾਰ ਸੁਖਬੀਰ ਸਿੰਘ ਕਾਲਰਾ ਜੀ ਨੇ ਪਹੁੰਚੀ ਹੋਈ ਸੰਗਤ ਨੂੰ ਸੰਬੋਧਨ ਕੀਤਾ ਅਤੇ ਸਿਰੋਪਾਓ ਭੇਟ ਕਰਕੇ ਆਈ ਹੋਈ ਸੰਗਤ ਨੂੰ ਜੀ ਆਇਆ ਕਹਿੰਦੀਆ ਸਨਮਾਨਿਤ ਕੀਤਾ ਅਤੇ ਬੇਨਤੀ ਕਿੱਤੀ ਕੀ ਆਣ ਵਾਲੀ 22 ਅਗਸਤ ਨੂੰ ਇਸ ਵਾਰ ਸਿਰਸਾ ਨਹੀਂ ਸਰਨਾ ਨੂੰ ਕਾਰ ਤੇ ਮੋਹਰ ਲਗਾ ਕਰ ਜਿਤਾਨਾ ਹੈ ਅਤੇ ਭੁਪਿੰਦਰ ਸਿੰਘ ਪੀ ਆਰ ਔ ਨੇ ਵੀ ਸਿਰਸੇ ਦਾ ਅਸਲੀ ਚਹਿਰਾ ਸੰਗਤ ਨੂੰ ਦਿਖਾਂਦੇ ਹੋਏ ਸੰਗਤ ਨੂੰ ਅਪੀਲ ਕਿੱਤੀ ਹੁਣ ਸਮਾਂ ਹੈ ਆਣ ਵਾਲੀ 22 ਅਗਸਤ ਨੂੰ ਸਿਰਸੇ ਨੂੰ ਦਸਿਆ ਜਾਏ ਕੀ ਬਹੁਤ ਧੋਖਾਧੜੀ ਕਰ ਲਿੱਤੀ ਸੰਗਤ ਨਾਲ ਹੁਣ ਸੰਗਤ ਜਾਗ ਗਈ ਹੈ ਹੁਣ ਅਸੀ ਬਦਲਾਵ ਕਰਕੇ ਰਹਾਂਗੇ । ਇਸ ਵਾਰ ਸਿਰਸਾ ਨਹੀਂ ਸਰਨਾ ਜਿੱਤੇਗਾ ਕਾਰ ਜੀਤੇਗੀ ਅਤੇ ਸੰਗਤ ਦੀ ਸੇਵਾ ਕਰੇਗੀ । ਸੰਗਤ ਵਿਚ ਮੌਜੂਦ ਕੁਝ ਨੌਜਵਾਨਾਂ ਨੇ ਸਿਰਸੇ ਵਲੋਂ ਕੀਤੇ ਝੂਠੇ ਵਾਦਿਆਂ ਦਾ ਖੁਲਾਸਾ ਕੀਤਾ ਤੇ ਨਾਲ ਕਿਹਾ ਕਿ ਸਿਰਸੇ ਨੇ ਅੱਜ ਤੱਕ ਕੋਈ ਐਸਾ ਕਾਰਜ ਨਹੀਂ ਕੀਤਾ ਜੋ ਸੰਗਤ ਦੇ ਹਿਤ ਵਿਚ ਹੋਵੇ ਇਸ ਵਾਰ ਸਿਰਸੇ ਦਾ ਆਉਣਾ ਮੁਸ਼ਕਿਲ ਹੈ, ਉਹੀਓ ਜਿੱਤੇਗਾ ਜੋ ਸੰਗਤ ਦੇ ਦਰਦ ਨੂੰ ਸਮਝੇਗਾ ਅੱਜ ਸੰਗਤ ਸੁਖਬੀਰ ਸਿੰਘ ਕਾਲਰਾ ਜੀ ਅਤੇ ਸਰਨਾ ਜੀ ਨੂੰ ਆਪਣਾ ਸਮਝਦੀ ਹੈ

ਪ੍ਰੋਗਰਾਮ ਵਿਚ ਮੌਜੂਦ ਭੁਪਿੰਦਰ ਸਿੰਘ ਪੀ ਆਰ ਓ , ਸਰਦਾਰ ਦਵਿੰਦਰ ਸਿੰਘ ਹਰਿਆਵੇਲਾ, ਸਰਦਾਰ ਬਲਵੰਤ ਸਿੰਘ ਸੂਬੇਦਾਰ, ਸਰਦਾਰ ਸਤਨਾਮ ਸਿੰਘ, ਸਰਦਾਰ ਗੁਰਮੇਲ ਸਿੰਘ, ਸਰਦਾਰ ਤਰਲੋਚਨ ਸਿੰਘ ਸੈਣੀ, ਸਰਦਾਰ ਜਸਨੀਤ ਸਿੰਘ ਸੈਬੀ, ਸਰਦਾਰ ਗੁਰਵਿੰਦਰ ਸਿੰਘ, ਇੰਦਰਜੀਤ ਸਿੰਘ, ਲਵਪ੍ਰੀਤ ਸਿੰਘ, ਇਕਬਾਲ ਸਿੰਘ ਅਨਹਦ, ਸਰਨਜੀਤ ਕੌਰ, ਇੰਦਰਜੀਤ ਕੌਰ, ਹਰਪ੍ਰੀਤ ਕੌਰ, ਮਨਜੀਤ ਕੌਰ, ਜਸਪਾਲ ਕੌਰ, ਮਨਪ੍ਰੀਤ ਕੌਰ ਮੌਜੂਦ ਸਨ ।

 

Leave a Reply

Your email address will not be published. Required fields are marked *