ਨਵੀਂ ਦਿੱਲੀ- ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਨੇ ਆਪਣੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਚੋਣਾਂ ਦੇ ਮੱਦੇਨਜ਼ਰ ਅੱਜ ਯੂਥ ਅਕਾਲੀ ਦਲ ਤੇ ਜਲੰਧਰ ਤੋਂ ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ ਦੀ ਅਗਵਾਈ ਹੇਠ ਇਕ ਮੀਟਿੰਗ ਹੋਈ।ਇਸ ਮੀਟਿੰਗ ‘ਚ ਬਸਪਾ ਦੇ ਕੈਡੀਡੇਟ ਅਨਿਲ ਕੁਮਾਰ ਮੀਣੀਆ ਤੇ ਅਮਰਜੀਤ ਸਿੰਘ ਕਿਸ਼ਨਪੁਰਾ ਬੀ.ਸੀ ਵਿੰਗ ਸ਼ਹਿਰੀ
ਪ੍ਰਧਾਨ ਨੇ ਸ਼ਿਰਕਤ ਕੀਤੀ।ਇਹ ਮੀਟਿੰਗ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰੱਖੀ ਗਈ ਸੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਜਿੱਤ ਸਬੰਧੀ ਅਹਿਮ ਵਿਚਾਰਾ ਕੀਤੀਆਂ ਗਈਆਂ ਤੇ ਇਹ ਵੀ ਗੱਲ ਅਹਿਮ ਵਿਚਾਰੀ
ਗਈ ਕਿ ਬੂਥ ਲੈਵਲ ‘ਤੇ ਕਿਵੇਂ ਕੰਮ ਕਰਨਾ ਹੈ। ਇਹ ਮੀਟਿੰਗ ਬਸਤੀ ਦਾਨਿਸ਼ਮੰਦਾ ਸਿੰਘ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਵਿਚ ਰੱਖੀ ਗਈ ਸੀ। ਇਸ ਮੀਟਿੰਗ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਜਲੰਧਰ ਵੈਸਟ ਹਲਕੇ ਤੋਂ 28 ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ
ਅਤੇ ਯੂਥ ਅਕਾਲੀ ਦਲ ਦਾ ਪੱਲਾ ਫੜ੍ਹਿਆ ਹੈ।ਸ਼ਾਮਲ ਹੋਏ ਪਰਵਾਰਾਂ ਨੇ ਵਿਸਵਾਸ਼ ਦਵਾਇਆ ਹੈ ਕਿ ਅਸੀਂ ਸਾਰੇ ਪਰਵਾਰ ਰਲ ਕੇ ਅਕਾਲੀ ਦਲ ਦੀ ਜਿੱਤ ਯਕੀਨੀ ਬਣਾਵਾਂਗੇ।ਸ. ਰਾਜਪਾਲ ਨੇ ਦੱਸਿਆ ਕਿ ਭਵਿੱਖ ਚ ਅਕਾਲੀ ਦਲ ਯੂਥ ਹੋਰ ਵੀ ਪਰਿਵਾਰ ਨੂੰ ਨਾਲ ਲੈ ਕੇ ਕਾਂਗਰਸ ਦੇ
ਝੂਠ ਦਾ ਪਰਦਾਫਾਸ਼ ਕਰੇਗਾ ਅਤੇ ਅਕਾਲੀ ਦਲ ਦੀ 2022’ਚ ਸਰਕਾਰ ਬਣਾਉਣ ਲਈ ਦਿਨ ਰਾਤ ਮਿਹਨਤ ਕਰੇਗਾ। ਇਸ ਮੀਟਿੰਗ ‘ਚ ਨਿਰਵੈਰ ਸਿੰਘ ਸਾਜਨ ਮੀਤ ਪ੍ਰਧਾਨ ਪੰਜਾਬ, ਹਰਮਨ ਅਸੀਜਾ ਜਥੇਬੰਧਕ ਸਕੱਤਰ, ਜਸਵਿੰਦਰ ਸਿੰਘ ਜੱਸਾ, ਜਗਦੀਪ ਸਿੰਘ, ਬਲਵੰਤ ਸਿੰਘ,
ਸੁਰਿੰਦਰ ਸਿੰਘ, ਅਰਸ਼ਦੀਪ ਸਿੰਘ, ਹਰਪ੍ਰੀਤ ਸਿੰਘ, ਅਭੀਜੀਤ ਸਿੰਘ, ਮਨਜੀਤ ਸਿੰਘ, ਦਿਲਬਾਗ ਸਿੰਘ, ਚਰਨਜੀਤ ਸਿੰਘ, ਵਿਸ਼ਾਲ ਸਹੋਤਾ, ਅਕਾਸ਼, ਦਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਅਲੱਗ, ਪ੍ਰਦੀਪ ਸਿੰਘ ਅਤਰੀ, ਅਮਨਦੀਪ ਸਿੰਘ ਅੱਤਰੀ, ਮੋਹਨ ਲਾਲ, ਕਰਨ ਭਾਰਦਵਾਜ,
ਸਾਜਨ ਕੋਟੀ, ਬੱਬਲੂ ਸ਼ਰਮਾ, ਆਕਾਸ਼ ਬਗਤੋਰਾ, ਦੀਪ ਭਗਤ, ਪਵਨ ਕੁਮਾਰ, ਅਮਿਤ ਕੁਮਾਰ, ਅਰਸ਼ਦੀਪ ਸਿੰਘ, ਲਵ ਕੁਮਾਰ, ਅਨਿਲ ਕੁਮਾਰ, ਸਾਜਨ ਸਿੰਘ, ਅਮਿਤ ਕੁਮਾਰ, ਕੁਲਵਿੰਦਰ ਸਿੰਘ, ਨਵਜੋਤ ਸਿੰਘ, ਰਵੀਪਾਲ, ਜਗਪ੍ਰੀਤ ਸਿੰਘ, ਨਵਜੋਤ ਸਿੰਘ, ਕੁਲਜੀਤ ਸਿੰਘ, ਆਦਿ
ਮੌਜੂਦ ਸਨ।