ਨਵੀਂ ਦਿੱਲੀ- ਸਥਾਨਕ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਸੈਨਿਕ ਵਿੰਗ ਸ਼ੋ੍ਰਮਣੀ ਅਕਾਲੀ ਦਲ ਵਲੋਂ 1971 ਦੀ ਹਿੰਦ-ਪਾਕ ਲੜਾਈ ਦੀ ਗੋਲਡਨ ਜੁਬਲੀ ਸਮਾਗਮ ਧੁਮਧਾਮ ਨਾਲ ਮਨਾਇਆ ਗਿਆ।ਇਸ ਸਬੰਧੀ ਸੈਨਿਕ ਵਿੰਗ ਦੇ ਕੋਮੀ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਸਮਾਗਮ ਦੋਰਾਨ 1971 ਦੀ ਲੜਾਈ ਦੀ ਜਾ ਬਾਜ ਘੰਧੀਆ ਨੇ ਆਪਣੀ ਜੰਗ ਮੈਦਾਨ ਦੇ ਤਜਰਬੇ ਸਾਂਝੇ ਕੀਤੇ।ਉਥੇ ਸੈਨਿਕ ਵਿੰਗ ਦੀ ਸਮੂਚੀ ਜਥੇਬੰਦੀ ਵਲੋਂ 1971 ਦੀ ਲੜਾਈ ਦੇ ਸ਼ਹੀਦ ਹੋਏ ਜੋਧਿਆ ਨੂੰ ਸਨਮਾਨਿਤ ਕੀਤਾ ਗਿਆ।ਇਸ ਵਿੱਚ ਕੁਕਰੀ ਜਹਾਜ਼ ਵਿੱਚ ਸ਼ਹੀਦ ਨਰੰਜਨ ਸਿੰਘ ਦੇ ਬੇਟੇ ਨਰਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਪੁੱਤਰ ਸ਼ਹੀਦ ਕਰਮ ਸਿੰਘ ਨਰੂਆਣਾ, ਬੀਬੀ
ਨਿਸਾਨ ਕੌਰ, ਬੀਬੀ ਗੁਰਬਚਨ ਕੌਰ, ਬੀਬੀ ਚਰਨ ਕੌਰ, ਬੀਬੀ ਬਲਵੀਰ ਕੌਰ, ਕੈਪਟਨ ਗੁਰਮਿਤ ਸਿੰਘ ਪੁੱਤਰ ਸ਼ਹੀਦ ਟਹਿਣ ਸਿੰਘ, ਸੁਖਚਰਣ ਸਿੰਘ ਭਰਾ ਸ਼ਹੀਦ ਰਾਜ ਸਿੰਘ, ਬੀਬੀ ਸਿਮਣਾ ਦੇਵੀ ਨੂੰ ਸਨਮਾਨਿਤ ਕੀਤਾ।ਇਸ ਮੌਕੇ ਤੇ ਬ੍ਰਿਗੇਡੀਅਰ ਜੀ.ਜੇ ਸਿੰਘ, ਕਰਨਲ ਕਵਲਜੀਤ ਸਿੰਘ ਸਾਘਾ ਕੈਪਟਨ ਜਸਵੰਤ ਸਿੰਘ, ਸੂਬੇਦਾਰ ਮੇਜਰ ਗੁਰਮੀਤ ਸਿੰਘ ਮੱਲੀ, ਸੂਬੇਦਾਰ ਸਰਭਜੀਤ ਸਿੰਘ, ਕੈਪਟਨ ਲਖਵਿੰਦਰ ਸਿੰਘ, ਡੀ.ਐਸ.ਪੀ ਰਘਬੀਰ ਸਿੰਘ, ਸੂਬੇਦਾਰ ਅਵਤਾਰ ਸਿੰਘ, ਕੈਪਟਨ ਇਸਬੀਰ ਸਿੰਘ ਸੰਧੂ, ਜਸਮੇਰ ਸਿੰਘ, ਕੈਪਟਨ ਪ੍ਰੀਤਮ ਸਿੰਘ, ਸੂਬੇਦਾਰ
ਮੋਹਨ ਧ੍ਰਾਣ, ਬਲਵਿੰਦਰ ਸਿੰਘ ਢੀਢਸਾਂ, ਕੈਪਟਨ ਸੁਰਜੀਤ ਸਿੰਘ, ਭੈਣਾ ਸਿੰਘ ਸਿੱਧੂ, ਧਰਮਵੀਰ ਸਿੰਘ ਭਰਾ ਐਡਵੋਕੇਟ ਬਲਵਿੰਦਰ ਸਿੰਘ, ਐਡਵੋਕੇਟ ਦੀਪਕ ਅਤੇ ਸੈਕੜੇ ਸਾਬਕਾ ਫੌਜੀ ਹਾਜਰ ਸਨ।