Fri. Dec 1st, 2023


ਵਿਕਰਮਜੀਤ ਸਿੰਘ ਸਾਹਨੀ ਨੇ ਇਕ ਕਰੋੜ ਰੁਪਏ ਦੀ ਲਾਗਤ ਵਾਲੀ ਅਤਿ ਆਧੁਨਿਕ ਜੀਵਨ ਰੱਖਿਅਕ ਐਕਸਟਰਾਕੋਰਪੀਅਲ ਮੈੰਬਰੈਂਸ ਔਕਸੀਜੈਨਰੇਸ਼ਨ ਈ ਸੀ ਐਮ ਓ ਮਸ਼ੀਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਐਂਡ ਰੀਸਰਚ ਨੂੰ ਭੇਟ ਕੀਤੀ ਹੈ। ਸ੍ਰ ਸਾਹਨੀ ਨੇ ਇਹ ਭੇਟ ਸਵਿਕਾਰ ਕਰਨ ਬਦਲੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਕੀਤਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਰਦਾਸ ਕਰਨ ਲਈ ਬੇਨਤੀ ਕੀਤੀ ਹੈ।
ਇਸ ਮਸ਼ੀਨਾਂ ਦਾ ਬਾਕਾਇਦਾ ਉਦਘਾਟਨ ਹਾਲੇ ਹੋਣਾ ਹੈ ਜਦਕਿ ਇਸ ਨੂੰ ਹਸਪਤਾਲ ਵਿੱਚ ਬਣਾਏ ਗਏ ਵਿਸ਼ੇਸ਼ ਆਈ ਸੀ ਯੂ ਵਿੱਚ ਸਥਾਪਤ ਕਰਕੇ ਪੂਰੀ ਤਰਾਂ ਕਾਰਜਸ਼ੀਲ ਕਰ ਦਿੱਤਾ ਗਿਆ ਹੈ।
ਸ੍ਰ ਸਾਹਨੀ ਨੇ ਕਿਹਾ ਕਿ ਵੈਂਟੀਲੇਟਰ ਤੋ ਵਧੇਰੇ ਪ੍ਰਭਾਵੀ ਹੋਣ ਕਾਰਣ ਇਸ ਮਸ਼ੀਨ ਨਾਲ ਹਜ਼ਾਰਾਂ ਮਰੀਜ਼ਾਂ ਦਾ ਜੀਵਨ ਬਚਾਇਆ ਜਾ ਸਕੇਗਾ।
ਏਸ ਵੇਲੇ ਪੰਜਾਬ ਅਤੇ ਦਿੱਲੀ ਵਿੱਚ ਈ ਸੀ ਐਮ ਓ ਮਸ਼ੀਨਾ ਕਾਫੀ ਗਿਣਤੀ ਵਿੱਚ ਉਪਲਬਧ ਹਨ।

Leave a Reply

Your email address will not be published. Required fields are marked *